16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪਾਕਿ ਨੇ ਦੁਨੀਆ ਭਰ ਨੂੰ ਗੁੰਮਰਾਹ ਕਰਨ ਲਈ ਜਾਰੀ ਕੀਤੀ 1804 ਲੋੜੀਂਦੇ ਤੇ ਹਾਈ ਪ੍ਰੋਫਾਈਲ ਅੱਤਵਾਦੀਆਂ ਦੀ ਸੂਚੀ

ਸੂਚੀ ’ਚ ਹਾਫ਼ਿਜ਼ ਸਈਦ, ਦਾਊਦ ਇਬਰਾਹਿਮ, ਸੱਯਦ ਸਲਾਹੁਦੀਨ, ਜ਼ਕੀ-ਉਰ ਰਹਿਮਾਨ ਲਖਵੀ ਸਮੇਤ ਦਰਜਨਾਂ ਅੱਤਵਾਦੀ ਨਹੀਂ ਸ਼ਾਮਿਲ ਸੁਰਿੰਦਰ ਕੋਛੜ ਅੰਮ੍ਰਿਤਸਰ, 15 ਸਤੰਬਰ-ਪਾਕਿਸਤਾਨ ਵਲੋਂ ਦੁਨੀਆ ਭਰ ਨੂੰ ਗੁੰਮਰਾਹ ਕਰਨ ਤੇ ਵਿਸ਼ੇਸ਼ ਤੌਰ ’ਤੇ ਮਨੀ ਲਾਂਡਰਿੰਗ ਤੇ ਅੱਤਵਾਦ ਫੰਡਿੰਗ ਕਰਨ ਵਾਲੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਵਾਲੇ ਕੌਮਾਂਤਰੀ ਸੰਗਠਨ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ. ਏ.

ਅਜੀਤ ਡੈਸਕ 16-09-2026
ਸੂਚੀ ’ਚ ਹਾਫ਼ਿਜ਼ ਸਈਦ, ਦਾਊਦ ਇਬਰਾਹਿਮ, ਸੱਯਦ ਸਲਾਹੁਦੀਨ, ਜ਼ਕੀ-ਉਰ ਰਹਿਮਾਨ ਲਖਵੀ ਸਮੇਤ ਦਰਜਨਾਂ ਅੱਤਵਾਦੀ ਨਹੀਂ ਸ਼ਾਮਿਲ
ਸੁਰਿੰਦਰ ਕੋਛੜ
ਅੰਮ੍ਰਿਤਸਰ, 15 ਸਤੰਬਰ-ਪਾਕਿਸਤਾਨ ਵਲੋਂ ਦੁਨੀਆ ਭਰ ਨੂੰ ਗੁੰਮਰਾਹ ਕਰਨ ਤੇ ਵਿਸ਼ੇਸ਼ ਤੌਰ ’ਤੇ ਮਨੀ ਲਾਂਡਰਿੰਗ ਤੇ ਅੱਤਵਾਦ ਫੰਡਿੰਗ ਕਰਨ ਵਾਲੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਵਾਲੇ ਕੌਮਾਂਤਰੀ ਸੰਗਠਨ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ. ਏ. ਟੀ. ਐੱਫ.) ਤੋਂ ਆਪਣੇ ਬਚਾਅ ਲਈ ਜੋ ਕੁੱਲ 1804 ਲੋੜੀਂਦੇ ਅਤੇ ਹਾਈ ਪ੍ਰੋਫਾਈਲ ਅੱਤਵਾਦੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ, ਉਸ ’ਚ ਹਾਫ਼ਿਜ਼ ਮੁਹੰਮਦ ਸਈਦ, ਦਾਊਦ ਇਬਰਾਹਿਮ, ਜ਼ਕੀ-ਉਰ ਰਹਿਮਾਨ ਲਖਵੀ, ਸੱਯਦ ਸਲਾਹੁਦੀਨ, ਮੁਫ਼ਤੀ ਅਬਦੁਲ ਰਊਫ਼ ਅਸਗਰ, ਸੈਫ਼ਉੱਲਾ ਕਸੂਰੀ ਸਮੇਤ ਦਰਜਨਾਂ ਹੋਰ ਅੱਤਵਾਦੀ ਆਗੂਆਂ ਦੇ ਨਾਂ ਜਾਂ ਵੇਰਵੇ ਦਰਜ ਨਹੀਂ ਕੀਤੇ ਗਏ ਹਨ। ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫ. ਆਈ. ਏ.) ਇਸਲਾਮਾਬਾਦ ਵਲੋਂ ਜਾਰੀ ਕੀਤੀ ਰੈੱਡ ਬੁੱਕ-2026 ’ਚ ਸ਼ਾਮਿਲ ਅੱਤਵਾਦੀਆਂ ’ਚ ਬਲੋਚਿਸਤਾਨ ਦੇ 249, ਗਿਲਗਿਤ-ਬਲਾਟਿਸਤਾਨ 20, ਇਸਲਾਮਾਬਾਦ 30, ਖ਼ੈਬਰ ਪਖਤੂਨਖਵਾ 1179, ਲਹਿੰਦਾ ਪੰਜਾਬ 107, ਸਿੰਧ 177 ਅਤੇ ਪਾਕਿ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫ. ਆਈ. ਏ.) ਦੇ ਮੁੱਖ ਦਫ਼ਤਰ ਕੰਪਲੈਕਸ ਦੇ ਅੰਦਰ ਸਥਿਤ ਕਾਊਂਟਰ ਟੇਰਰਿਜ਼ਮ ਵਿੰਗ (ਸੀ. ਟੀ. ਡਬਲਿਊ.) ਦੇ 42 ਅੱਤਵਾਦੀਆਂ ਦੇ ਅੱਧੇ ਅਧੂਰੇ ਵੇਰਵੇ ਦਰਜ ਹਨ। ‘ਅਜੀਤ’ ਵਲੋਂ ਹਾਸਿਲ ਕੀਤੀ ਗਈ ਇਸ 1878 ਸਫ਼ਿਆਂ ਵਾਲੀ ਰੈੱਡ ਬੁੱਕ ’ਚ ਉਕਤ ਅੱਤਵਾਦੀਆਂ ਦੀ ਨਿੱਜੀ ਜਾਣਕਾਰੀ, ਉਨ੍ਹਾਂ ਦੀ ਸਰੀਰਕ ਬਣਤਰ, ਉਨ੍ਹਾਂ ’ਤੇ ਰੱਖੇ ਗਏ ਇਨਾਮ ਤੇ ਵਿਸ਼ੇਸ਼ ਟਿੱਪਣੀਆਂ ਦਰਜ ਕੀਤੀਆਂ ਗਈਆਂ ਹਨ। ਇਸ ਰੈੱਡ ਬੁੱਕ ’ਚ ਕਾਊਂਟਰ ਟੇਰਰਿਜ਼ਮ ਡਿਪਾਰਟਮੈਂਟ ਪੰਜਾਬ ਨੂੰ ਕਥਿਤ ਲੋੜੀਂਦੇ ਅੱਤਵਾਦੀਆਂ ਦੀ ਸੂਚੀ ’ਚ ਮੌਲਾਨਾ ਮਸੂਦ ਅਜ਼ਹਰ ਉਰਫ਼ ਮੁਲਾਣਾ ਪੁੱਤਰ ਖ਼ੁਦਾ ਬਖ਼ਸ਼ ਜਾਤ ਅਲਵੀ ਦਾ ਨਾਂਅ 1480 ਨੰਬਰ ’ਤੇ ਲਿਖਿਆ ਗਿਆ ਹੈ। ਸੂਚੀ ਮੁਤਾਬਿਕ ਉਸ ਦਾ ਪਤਾ ਕੋਸਰ ਕਾਲੋਨੀ, ਬੀ-ਬਲਾਕ, ਮਾਡਲ ਟਾਊਨ, ਬਹਾਵਲਪੁਰ ਹੈ। ਉਸ ਖ਼ਿਲਾਫ਼ ਗੁੱਜਰਾਂਵਾਲਾ ’ਚ ਐੱਫ. ਆਈ. ਆਰ. ਨੰਬਰ 17/2020, ਮੁਲਤਾਨ ’ਚ 8/20 ਅਤੇ ਲਾਹੌਰ ’ਚ 4/21 ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਉਸ ਦੇ ਇਕ ਹੋਰ ਨਜ਼ਦੀਕੀ ਸਾਥੀ ਰਾਣਾ ਮੁਹੰਮਦ ਅਫ਼ਜ਼ਲ ਰਾਜਪੂਤ ਉਰਫ਼ ਨੂਰ ਖਾਨ ਉਰਫ਼ ਫ਼ਜ਼ਲ ਉੱਲਾ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਰੈੱਡ ਬੁੱਕ-2026 ’ਚ ਜਿਨ੍ਹਾਂ 1804 ਲੋੜੀਂਦੇ ਤੇ ਹਾਈ ਪ੍ਰੋਫਾਈਲ ਅੱਤਵਾਦੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ, ਉਹ ਲਸ਼ਕਰ-ਏ-ਝਾਂਗਵੀ, ਜੈਸ਼-ਏ-ਇਸਲਾਮ, ਲਸ਼ਕਰ-ਏ-ਝਾਂਗਵੀ ਅਲ-ਅਲਾਮੀ, ਤਹਿਰੀਕ-ਏ-ਤਾਲਿਬਾਨ ਪਾਕਿਸਤਾਨ, ਦਾਏਸ਼ (ਆਈ. ਐੱਸ. ਆਈ. ਐੱਲ.), ਸਿਪਾਹ-ਏ-ਮੁਹੰਮਦ ਪਾਕਿਸਤਾਨ, ਬਲੋਚ ਲਿਬਰੇਸ਼ਨ ਆਰਮੀ, ਬਲੋਚ ਰਿਪਬਲਿਕਨ ਆਰਮੀ, ਬਲੋਚ ਲਿਬਰੇਸ਼ਨ ਫ਼ਰੰਟ, ਯੂਨਾਈਟਿਡ ਬਲੋਚ ਆਰਮੀ, ਸਿਪਾਹ-ਏ-ਸਾਹਿਬਾ ਪਾਕਿਸਤਾਨ, ਤਹਿਰੀਕ-ਏ-ਜਾਫਰੀਆ ਗਿਲਗਿਤ-ਬਲਾਟਿਸਤਾਨ, ਯੂਥ ਅਹਲ-ਏ-ਸੁੰਨਤ ਵਲ ਜਮਾਤ ਗਿਲਗਿਤ-ਬਲਾਟਿਸਤਾਨ, ਤਹਿਰੀਕ-ਏ-ਜਾਫਰੀਆ ਪਾਕਿਸਤਾਨ, ਹਰਕਤ-ਉਲ-ਮੁਜਾਹਦੀਨ (ਇਲਿਆਸ ਕਸ਼ਮੀਰੀ ਗਰੁੱਪ), ਅਮੀਰ ਗ਼ਾਜ਼ੀ ਫੋਰਸ, ਲਸ਼ਕਰ-ਏ-ਇਸਲਾਮ, ਹਰਕਤ-ਉਲ-ਜਹਾਦ (ਸੈਫ਼ਉੱਲਾ ਗਰੁੱਪ), ਇਸਲਾਮੀਆ ਸਟੂਡੈਂਟ ਫੈਡਰੇਸ਼ਨ, ਅਲ-ਕਾਇਦਾ ਅਜਮੇਰ ਗਰੁੱਪ, ਜਮਾਤ-ਉਲ-ਅਹਰਾਰ, ਅਬੂ ਹਮਾਮ ਗਰੁੱਪ, ਆਈ. ਐੱਸ. ਆਈ. ਐੱਸ., ਤਹਿਰੀਕ-ਏ-ਤਾਲਿਬਾਨ ਮੁਹੰਮਦ, ਤਹਿਰੀਕ-ਏ-ਤਾਲਿਬਾਨ ਅਫ਼ਗਾਨਿਸਤਾਨ, ਲਸ਼ਕਰ-ਏ-ਅਬਾਬੀਲ, ਜੈਸ਼-ਏ-ਮੁਹੰਮਦ, ਇਸਲਾਮਿਕ ਮੂਵਮੈਂਟ ਆਫ਼ ਉਜ਼ਬੇਕਿਸਤਾਨ, ਅਹਿਲ-ਏ-ਸੁੰਨਤ, ਅਹਿਲ-ਏ-ਤਾਹਸੀ, ਅਨਸਾਰ ਉਲ਼ ਸ਼ਰੀਅਤ, ਸਿੰਧੂ ਦੇਸ਼ ਇਨਕਲਾਬੀ ਆਰਮੀ, ਸਿੰਧੂ ਦੇਸ਼ ਰੈਵੋਲੇਸ਼ਨਰੀ ਆਰਮੀ, ਜੀਵੇ ਸਿੰਧ ਮੁਤਹਿਦਾ ਮੁਹਾਜ਼, ਜੀਵੇ ਸਿੰਧ ਕੌਮੀ ਮੁਹਾਜ਼ ਆਦਿ ਸਮੇਤ ਲਗਭਗ 100 ਅੱਤਵਾਦੀ ਸੰਗਠਨਾਂ ਨਾਲ ਸੰਬੰਧਿਤ ਹਨ। ਇਸ ਰੈੱਡ ਬੁੱਕ ’ਚ ਅਵਾਮੀ ਨੈਸ਼ਨਲ ਪਾਰਟੀ, ਪਾਕਿਸਤਾਨ ਪੀਪਲਜ਼ ਪਾਰਟੀ ਤੇ ਜਮੀਅਤ ਉਲਮਾ ਇਸਲਾਮ ਆਦਿ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਅੱਤਵਾਦੀਆਂ ਤੇ ਟੀ. ਟੀ. ਪੀ. ਅਧੀਨ ਚੱਲ ਰਹੇ 27 ਅੱਤਵਾਦੀ ਗਰੁੱਪਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।
ਪਿਛਲੀ ਖ਼ਬਰ ਪਾਵਰਕਾਮ ਦਾ ਕੰਟਰੈਕਟ ਕਾਮਿਆਂ ਲਈ ਵੱਡਾ ਫੈਸਲਾ ਡਿਊਟੀ ਦੌਰਾਨ ਮੌਤ ’ਤੇ ਮਿਲੇਗਾ 35 ਲੱਖ ਰੁਪਏ ਦਾ ਮੁਆਵਜ਼ਾ ਅਗਲੀ ਖ਼ਬਰ ਪੰਜਾਬ ’ਚ ਇਸ ਵਾਰ 15 ਦਿਨ ਪਹਿਲਾਂ ਦੀ ਬਜਾਏ ਮੁੜ 1 ਅਕਤੂਬਰ ਤੋਂ ਹੀ ਸ਼ੁਰੂ ਹੋਵੇਗੀ ਝੋਨੇ ਦੀ ਖ਼ਰੀਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।