ਪੰਜਾਬ ਦੇ ਹਰ ਵਿਦਿਆਰਥੀ ਲਈ ਇਤਿਹਾਸ ਤੇ ਸੱਭਿਆਚਾਰ ਦਾ ਕੋਰਸ ਕਰਨਾ ਲਾਜ਼ਮੀ ਕੀਤਾ ਜਾਵੇ-ਕੇ.ਬੀ.ਐਸ. ਸਿੱਧੂ
ਚੰਡੀਗੜ੍ਹ, 14 ਸਤੰਬਰ (ਅਜੀਤ ਬਿਊਰੋ)- ਪੰਜਾਬ ਵਿਚ ਪੜ੍ਹ ਰਹੇ ਹਰ ਅੰਡਰ-ਗ੍ਰੈਜੂਏਟ ਵਿਦਿਆਰਥੀ ਲਈ ਪੰਜਾਬ ਦੇ ਇਤਿਹਾਸ, ਸੱਭਿਆਚਾਰ ਤੇ ਸਿੱਖ ਇਤਿਹਾਸ ਨਾਲ ਸਬੰਧਿਤ ਇੱਕ ਬੁਨਿਆਦੀ ਕੋਰਸ ਲਾਜ਼ਮੀ ਕਰਨ ਦੀ ਤਜਵੀਜ਼ ਦਿੱਤੀ ਗਈ ਹੈ। ਇਹ ਕੋਰਸ ਇੰਜੀਨੀਅਰਿੰਗ, ਕਾਮਰਸ, ਮੈਡੀਕਲ, ਖੇਤੀਬਾੜੀ ਤੇ ਕਾਨੂੰਨ ਸਮੇਤ ਸਾਰੇ ਵਿਸ਼ਿਆਂ ਦੇ ਵਿਦਿਆਰਥੀਆਂ ਲਈ ਲਾਜ਼ਮੀ ਚਾਹੀਦਾ ਹੈ।
ਚੰਡੀਗੜ੍ਹ, 14 ਸਤੰਬਰ (ਅਜੀਤ ਬਿਊਰੋ)- ਪੰਜਾਬ ਵਿਚ ਪੜ੍ਹ ਰਹੇ ਹਰ ਅੰਡਰ-ਗ੍ਰੈਜੂਏਟ ਵਿਦਿਆਰਥੀ ਲਈ ਪੰਜਾਬ ਦੇ ਇਤਿਹਾਸ, ਸੱਭਿਆਚਾਰ ਤੇ ਸਿੱਖ ਇਤਿਹਾਸ ਨਾਲ ਸਬੰਧਿਤ ਇੱਕ ਬੁਨਿਆਦੀ ਕੋਰਸ ਲਾਜ਼ਮੀ ਕਰਨ ਦੀ ਤਜਵੀਜ਼ ਦਿੱਤੀ ਗਈ ਹੈ। ਇਹ ਕੋਰਸ ਇੰਜੀਨੀਅਰਿੰਗ, ਕਾਮਰਸ, ਮੈਡੀਕਲ, ਖੇਤੀਬਾੜੀ ਤੇ ਕਾਨੂੰਨ ਸਮੇਤ ਸਾਰੇ ਵਿਸ਼ਿਆਂ ਦੇ ਵਿਦਿਆਰਥੀਆਂ ਲਈ ਲਾਜ਼ਮੀ ਚਾਹੀਦਾ ਹੈ। ਇਹ ਤਜਵੀਜ਼ ਪੰਜਾਬ ਸਰਕਾਰ ਦੇ ਸੇਵਾਮੁਕਤ ਵਿਸ਼ੇਸ਼ ਮੁੱਖ ਸਕੱਤਰ ਕੇ.ਬੀ.ਐਸ. ਸਿੱਧੂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਭੇਜੀ ਹੈ। ਰਾਜਪਾਲ ਸੂਬੇ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਵੀ ਹਨ । ਤਜਵੀਜ਼ ਅਨੁਸਾਰ ਇਸ ਕੋਰਸ ਲਈ ਵਿਦਿਆਰਥੀਆਂ ’ਤੇ ਕੋਈ ਵਾਧੂ ਕ੍ਰੈਡਿਟ ਜਾਂ ਪੜ੍ਹਾਈ ਦਾ ਬੋਝ ਪਾਉਣ ਦੀ ਲੋੜ ਨਹੀਂ ਹੋਵੇਗੀ । ਰਾਸ਼ਟਰੀ ਸਿੱਖਿਆ ਨੀਤੀ-2020 ਤਹਿਤ ਯੂਨੀਵਰਸਿਟੀਆਂ ਵਿਚ ਪਹਿਲਾਂ ਹੀ ਭਾਰਤੀ ਗਿਆਨ ਪ੍ਰਣਾਲੀ ਨਾਲ ਸਬੰਧਿਤ ਕ੍ਰੈਡਿਟ ਰੱਖੇ ਗਏ ਹਨ । ਇਨ੍ਹਾਂ ਮੌਜੂਦਾ ਕ੍ਰੈਡਿਟਾਂ ਵਿਚੋਂ ਕੁਝ ਹਿੱਸਾ ਪੰਜਾਬ ਦੇ ਇਤਿਹਾਸ ਤੇ ਸੱਭਿਆਚਾਰ ਨਾਲ ਸਬੰਧਤ ਵਿਸ਼ਿਆਂ ਲਈ ਵਰਤਿਆ ਜਾ ਸਕਦਾ ਹੈ । ਕੇ.ਬੀ.ਐਸ. ਸਿੱਧੂ ਨੇ ਕਿਹਾ ਹੈ ਕਿ ਸਿਰਫ਼ ਅਜਿਹਾ ਕੋਰਸ ਉਪਲਬਧ ਕਰਵਾਉਣਾ ਕਾਫ਼ੀ ਨਹੀਂ ਹੈ, ਸਗੋਂ ਇਸ ਨੂੰ ਸਾਰੇ ਵਿਦਿਆਰਥੀਆਂ ਲਈ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਸੈਸ਼ਨ 2026-27 ਤੋਂ ‘ਬੇਸਿਕ ਨਾਲਿਜ ਆਫ਼ ਸਿੱਖਇਜ਼ਮ’ ਨਾਮ ਦਾ ਦੋ ਕ੍ਰੈਡਿਟ ਵਾਲਾ ਲਾਜ਼ਮੀ ਕੋਰਸ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਹੈ । ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਨੇ 2023 ਵਿਚ ‘ਦ ਮਹਾਰਾਜਾ ਆਫ਼ ਪੀਪਲ’ ਕੋਰਸ ਨੋਟੀਫਾਈ ਕੀਤਾ ਸੀ, ਪਰ ਇਹ ਓਪਨ ਇਲੈਕਟਿਵ ਕੋਰਸ ਦੀ ਸ਼੍ਰੇਣੀ ਵਿਚ ਹੈ।