15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਪਨੀਰ ਦੇ ਨਾਂਅ ’ ਤੇ ਲੋਕਾਂ ਦੀ ਸਿਹਤ ਨਾਲ ਹੋ ਰਿਹਾ ਖਿਲਵਾੜ * ਪਨੀਰ ਦੇ ਪੰਜਾਬ ਵਿਚ 42 ਤੇ ਹਰਿਆਣਾ ਵਿਚ 70 ਫ਼ੀਸਦੀ ਸੈਂਪਲ ਫ਼ੇਲ੍ਹ * 350 ਰੁਪਏ ਤੋਂ ਉੱਪਰ ਤਿਆਰ ਹੋਣ ਵਾਲਾ ਪਨੀਰ ਬਾਜ਼ਾਰ ਵਿਚ ਵਿਕ ਰਿਹਾ 250 ਰੁਪਏ ਕਿੱਲੋ ਹਰਪ੍ਰੀਤ ਸਿੰਘ ਗਿੱਲ

ਅਮਲੋਹ, 14 ਸਤੰਬਰ-ਸ਼ਾਕਾਹਾਰੀ ਲੋਕਾਂ ਦੀ ਪਹਿਲੀ ਪਸੰਦ ਪਨੀਰ ਵਿਚ ਜਿੰਨੀ ਮਿਲਾਵਟ ਹੈ, ਸ਼ਾਇਦ ਹੀ ਖਾਣ ਪੀਣ ਦੀ ਕਿਸੇ ਹੋਰ ਵਸਤੂ ਵਿਚ ਹੋਵੇ ਕਿਉਂਕਿ ਨਕਲੀ ਪਨੀਰ ਬਣਾਉਣ ਸਮੇਂ ਸਿੰਥੈਟਿਕ ਦੁੱਧ ਦਾ ਪਾਊਡਰ ਘਟੀਆ ਸਟਾਰਚ ਤੇ ਮੈਦਾ, ਯੂਰੀਆ, ਕਾਸਟਿਕ ਸੋਡਾ, ਰਿਫਾਈਂਡ ਤੇਲ ਅਤੇ ਉਦਯੋਗਿਕ ਤੇਜ਼ਾਬ ਵਰਗੇ ਖ਼ਤਰਨਾਕ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ। 01 ਅਪ੍ਰੈਲ 2025 ਤੋਂ 31 ਮਾਰਚ 2026 ਤੱਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚੋਂ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵਲੋਂ ਲਏ ਗਏ ਪਨੀਰ ਤੇ ਡੇਅਰੀ ਐਨਾਲਾਗ ਦੇ 512 ਸੈਂਪਲਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 215 ਸੈਂਪਲ, ਭਾਵ ਕਰੀਬ 42 ਫ਼ੀਸਦੀ, ਨਿਰਧਾਰਤ ਮਾਪਦੰਡਾਂ ’ਤੇ ਖਰੇ ਨਹੀਂ ਉੱਤਰੇ ।

ਇਕ ਹਲਵਾਈ ਪਨੀਰ ਦਿਖਾਉਂਦਾ ਹੋਇਆ। ਤਸਵੀਰ : ਗਿੱਲ 15-09-2026
ਅਮਲੋਹ, 14 ਸਤੰਬਰ-ਸ਼ਾਕਾਹਾਰੀ ਲੋਕਾਂ ਦੀ ਪਹਿਲੀ ਪਸੰਦ ਪਨੀਰ ਵਿਚ ਜਿੰਨੀ ਮਿਲਾਵਟ ਹੈ, ਸ਼ਾਇਦ ਹੀ ਖਾਣ ਪੀਣ ਦੀ ਕਿਸੇ ਹੋਰ ਵਸਤੂ ਵਿਚ ਹੋਵੇ ਕਿਉਂਕਿ ਨਕਲੀ ਪਨੀਰ ਬਣਾਉਣ ਸਮੇਂ ਸਿੰਥੈਟਿਕ ਦੁੱਧ ਦਾ ਪਾਊਡਰ ਘਟੀਆ ਸਟਾਰਚ ਤੇ ਮੈਦਾ, ਯੂਰੀਆ, ਕਾਸਟਿਕ ਸੋਡਾ, ਰਿਫਾਈਂਡ ਤੇਲ ਅਤੇ ਉਦਯੋਗਿਕ ਤੇਜ਼ਾਬ ਵਰਗੇ ਖ਼ਤਰਨਾਕ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ। 01 ਅਪ੍ਰੈਲ 2025 ਤੋਂ 31 ਮਾਰਚ 2026 ਤੱਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚੋਂ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵਲੋਂ ਲਏ ਗਏ ਪਨੀਰ ਤੇ ਡੇਅਰੀ ਐਨਾਲਾਗ ਦੇ 512 ਸੈਂਪਲਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 215 ਸੈਂਪਲ, ਭਾਵ ਕਰੀਬ 42 ਫ਼ੀਸਦੀ, ਨਿਰਧਾਰਤ ਮਾਪਦੰਡਾਂ ’ਤੇ ਖਰੇ ਨਹੀਂ ਉੱਤਰੇ । ਇਨ੍ਹਾਂ ਵਿਚ 156 ਸੈਂਪਲ ਸਬ-ਸਟੈਂਡਰਡ ਤੇ 59 ਸੈਂਪਲ ਅਸੁਰੱਖਿਅਤ ਪਾਏ ਗਏ । ਸਟੇਟ ਫੂਡ ਲੈਬਾਰਟਰੀ ਵਲੋਂ ਕੀਤੀ ਇਸ ਜਾਂਚ ਦੌਰਾਨ ਕਈ ਸੈਂਪਲਾਂ ਵਿਚ ਬੇਹੱਦ ਖ਼ਤਰਨਾਕ ਰਸਾਇਣਾਂ ਦੇ ਸੰਕੇਤ ਵੀ ਮਿਲੇ । ਹਰਿਆਣਾ ਦੀ ਤਸਵੀਰ ਇਸ ਤੋਂ ਵੀ ਚਿੰਤਾਜਨਕ ਹੈ ਕਿਉਂਕਿ 1 ਅਪ੍ਰੈਲ 2025 ਤੋਂ 31 ਮਾਰਚ 2026 ਤੱਕ ਉੱਥੇ 285 ਪਨੀਰ ਅਤੇ ਡੇਅਰੀ ਐਨਾਲਾਗ ਸੈਂਪਲਾਂ ਦੀ ਜਾਂਚ ਹੋਈ, ਜਿਨ੍ਹਾਂ ਵਿਚੋਂ 200, ਭਾਵ ਲਗਪਗ 70 ਫ਼ੀਸਦੀ, ਮਾਪਦੰਡਾਂ ’ਤੇ ਖਰੇ ਨਹੀਂ ਉੱਤਰੇ । ਇਸ ਮਾਮਲੇ ਸਬੰਧੀ ਜਦੋਂ ਫੂਡ-ਸੇਫਟੀ ਜਾਂਚ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਗੋਰਖ-ਧੰਦੇ ਪਿੱਛੇ ਮੁੱਖ ਕਾਰਨ ਮਾਇਆ ਦਾ ਲੋਭ- ਲਾਲਚ ਹੈ ਕਿਉਂਕਿ ਅਸਲੀ ਪਨੀਰ ਬਣਾਉਣ ਲਈ 5-6 ਲੀਟਰ ਦੁੱਧ ਦੀ ਲੋੜ ਪੈਂਦੀ ਹੈ ਜਿਸ ਨਾਲ ਇਕ ਕਿੱਲੋ ਪਨੀਰ 350 ਰੁਪਏ ਤੋਂ ਉੱਪਰ ਤਿਆਰ ਹੁੰਦਾ ਹੈ, ਉੱਥੇ ਨਕਲੀ ਪਨੀਰ ਬਣਾਉਣ ਦੀ ਲਾਗਤ ਕਰੀਬ 80 ਤੋਂ 90 ਰੁਪਏ ਕਿੱਲੋ ਤੱਕ ਦੱਸੀ ਜਾ ਰਹੀ ਹੈ ਤੇ ਇਸ ਨੂੰ ਲਗਪਗ 200 ਰੁਪਏ ਕਿੱਲੋ ਵਿਚ ਵੇਚਿਆ ਜਾ ਰਿਹਾ ਸੀ । ਇਸੇ ਕਾਰਨ ਪਨੀਰ ਦਾ ਕੰਮ ਕਰਨ ਵਾਲੇ ਲੋਕ ਵਧੇਰੇ ਮੁਨਾਫ਼ੇ ਦੇ ਚੱਕਰ ਵਿਚ ਨਕਲੀ ਪਨੀਰ ਨੂੰ ਤਰਜੀਹ ਦੇ ਰਹੇ ਹਨ । ਭਾਵੇਂ ਪੰਜਾਬ ਸਰਕਾਰ ਵਲੋਂ 20 ਅਗਸਤ 2026 ਨੂੰ ਇਹ ਹੁਕਮ ਜਾਰੀ ਕੀਤੇ ਹਨ ਕਿ ਐਨਾਲਾਗ ਜਾਂ ਗੈਰ-ਡੇਅਰੀ ਪਨੀਰ ਨੂੰ ਪਨੀਰ ਦੇ ਨਾਂਅ ’ਤੇ ਬਣਾਉਣ, ਸਟੋਰ ਕਰਨ, ਢੋਣ, ਵੰਡਣ ਅਤੇ ਵੇਚਣ ’ਤੇ ਪੂਰੇ ਸੂਬੇ ਵਿਚ ਇੱਕ ਸਾਲ ਲਈ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਚੱਲ ਰਹੇ ਇਸ ਸੰਗਠਿਤ ਅਪਰਾਧਿਕ ਗੱਠਜੋੜ ਨੂੰ ਨੱਥ ਪਾਉਣ ਲਈ ਸਾਰੇ ਫੂਡ ਸੇਫ਼ਟੀ ਅਫ਼ਸਰਾਂ ਨੂੰ ਇਹ ਨਿਰਦੇਸ਼ ਵੀ ਦਿੱਤੇ ਗਏ ਹਨ ਕਿ ਉਹ ਡੇਅਰੀ ਯੂਨਿਟਾਂ, ਪਨੀਰ ਬਣਾਉਣ ਵਾਲੀਆਂ ਇਕਾਈਆਂ, ਥੋਕ ਵਿਕਰੇਤਾਵਾਂ, ਡਿਸਟਰੀਬਿਊਟਰਾਂ, ਪ੍ਰਚੂਨ ਦੁਕਾਨਾਂ, ਕੋਲਡ ਸਟੋਰਾਂ ਅਤੇ ਗੁਦਾਮਾਂ ਦੀ ਨਿਯਮਤ ਅਤੇ ਅਚਨਚੇਤ ਜਾਂਚ ਕਰਨ, ਪਰ ਇਸ ਸਭ ਕੁਝ ਦੇ ਬਾਵਜੂਦ ਪੰਜਾਬ ਦੇ ਹਰ ਸ਼ਹਿਰ ਵਿਚ ਪਨੀਰ ਬਣਾਉਣ ’ਤੇ ਆ ਰਹੀ ਲਾਗਤ ਨਾਲੋਂ 100-150 ਰੁਪਏ ਪ੍ਰਤੀ ਕਿੱਲੋ ਘੱਟ ਮੁੱਲ ’ਤੇ ਪਨੀਰ ਅਜੇ ਵੀ ਵੇਚਿਆ ਜਾ ਰਿਹਾ ਹੈ ।
ਪਿਛਲੀ ਖ਼ਬਰ ਸੋਸ਼ਲ ਮੀਡੀਆ ’ ਤੇ ਸਿਆਸੀ ਨਾਰਾਜ਼ਗੀ ਜ਼ਾਹਰ ਕਰਨ ਦਾ ਰੁਝਾਨ ਵਧਿਆ ਆਗੂਆਂ ਦੇ ਬਿਆਨਾਂ ਮਗਰੋਂ ਵਰਕਰਾਂ ਵਿਚ ਵੀ ਛਿੜਦੀ ਹ... ਅਗਲੀ ਖ਼ਬਰ ਭਾਰਤ ਵਿਚ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਨਾਲ ਕੋਈ ਧੱਕਾ ਨਹੀਂ ਹੋ ਰਿਹਾ-ਹਰਜੀਤ ਸਿੰਘ ਗਰੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।