15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਲਾਇਬ੍ਰੇਰੀਅਨ ਅਟੈਂਡੈਂਟ ਨੇ ਲਾਈਵ ਹੋਣ ਤੋਂ ਬਾਅਦ ਕੀਤੀ ਖੁਦਕੁਸ਼ੀ ਮੌਤ ਲਈ ਕਾਲਜ ਦੇ ਸੁਪਰਡੈਂਟ ਜਗਤਾਰ ਸਿੰਘ ਨੂੰ ਠਹਿਰਾਇਆ ਜ਼ਿੰਮੇਵਾਰ

ਤਰਨ ਤਾਰਨ, 14 ਸਤੰਬਰ (ਹਰਿੰਦਰ ਸਿੰਘ)-ਤਰਨ ਤਾਰਨ ਦੇ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਵਿਚ ਲਾਇਬ੍ਰੇਰੀ ਦੇ ਲਾਇਬ੍ਰੇਰੀਅਨ ਅਟੈਂਡੈਂਟ ਦੀ ਨੌਕਰੀ ਕਰਦੇ ਇਕ ਕਰਮਚਾਰੀ ਨੇ ਲਾਈਵ ਹੋਣ ਤੋਂ ਬਾਅਦ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ । ਉਕਤ ਕਰਮਚਾਰੀ ਵਲੋਂ ਆਪਣੀ ਮੌਤ ਦਾ ਜਿੰਮੇਵਾਰ ਸਰਕਾਰੀ ਕਾਲਜ ਦੇ ਸੁਪਰਡੈਂਟ ਜਗਤਾਰ ਸਿੰਘ ਨੂੰ ਦੱਸਿਆ, ਜੋਕਿ ਉਸ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਸੀ।

ਤਰਸੇਮ ਸਿੰਘ ਦੀ ਪੁਰਾਣੀ ਤਸਵੀਰ। 15-09-2026
ਤਰਨ ਤਾਰਨ, 14 ਸਤੰਬਰ (ਹਰਿੰਦਰ ਸਿੰਘ)-ਤਰਨ ਤਾਰਨ ਦੇ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਵਿਚ ਲਾਇਬ੍ਰੇਰੀ ਦੇ ਲਾਇਬ੍ਰੇਰੀਅਨ ਅਟੈਂਡੈਂਟ ਦੀ ਨੌਕਰੀ ਕਰਦੇ ਇਕ ਕਰਮਚਾਰੀ ਨੇ ਲਾਈਵ ਹੋਣ ਤੋਂ ਬਾਅਦ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ । ਉਕਤ ਕਰਮਚਾਰੀ ਵਲੋਂ ਆਪਣੀ ਮੌਤ ਦਾ ਜਿੰਮੇਵਾਰ ਸਰਕਾਰੀ ਕਾਲਜ ਦੇ ਸੁਪਰਡੈਂਟ ਜਗਤਾਰ ਸਿੰਘ ਨੂੰ ਦੱਸਿਆ, ਜੋਕਿ ਉਸ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਸੀ। ਕਰਮਚਾਰੀ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਲਾਸ਼ ਨੂੰ ਸਰਕਾਰੀ ਕਾਲਜ ਦੇ ਗੇਟ ਅੱਗੇ ਰੱਖ ਕੇ ਟ੍ਰੈਫਿਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਇਸ ਸੰਬੰਧ ਵਿਚ ਥਾਣਾ ਸਿਟੀ ਦੀ ਪੁਲਿਸ ਨੇ ਕਾਲਜ ਦੇ ਸੁਪਰਡੈਂਟ ਜਗਤਾਰ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਹੈ। ਸੋਸ਼ਲ ਮੀਡੀਆ ’ਤੇ ਲਾਈਵ ਹੁੰਦਿਆਂ ਤਰਸੇਮ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਮੁਹੱਲਾ ਟਾਂਕਸ਼ੱਤਰੀ ਨੇ ਦੱਸਿਆ ਕਿ ਉਹ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਤਰਨ ਤਾਰਨ ਵਿਖੇ ਲਾਇਬ੍ਰੇਰੀ ਵਿਚ ਐਲ.ਏ. ਦੀ ਨੌਕਰੀ ਕਰਦਾ ਹੈ। ਉਹ ਪਿਛਲੇ 26 ਸਾਲ ਤੋਂ ਇਸ ਕਾਲਜ ਵਿਚ ਸੇਵਾਵਾਂ ਦੇ ਰਿਹਾ ਹੈ । ਤਰਸੇਮ ਸਿੰਘ ਦਾ ਦੋਸ਼ ਸੀ ਕਿ ਉਨ੍ਹਾਂ ਦੇ ਕਾਲਜ ਵਿਚ ਕੰਮ ਕਰਦੇ ਸੁਪਰਡੈਂਟ ਜਗਤਾਰ ਸਿੰਘ ਵਲੋਂ ਉਸ ਨੂੰ ਵਾਰ ਵਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਕਈ ਵਾਰ ਕੋਈ ਕੰਮ ਕਰਨ ਜਾਂ ਕਿਸੇ ਹੋਰ ਕਾਰਨ ਲਈ ਉਸ ਪਾਸੋਂ ਰਿਸ਼ਵਤ ਵੀ ਲਈ ਗਈ। ਮਰਨ ਤੋਂ ਪਹਿਲਾਂ ਬਣਾਈ ਗਈ ਵੀਡੀਓ ਵਿਚ ਉਸ ਨੇ ਦੱਸਿਆ ਕਿ ਉਕਤ ਸੁਪਰਡੈਂਟ ਜਗਤਾਰ ਸਿੰਘ ਕਲਰਕ ਤੋਂ ਇਕ ਸਾਲ ਪਹਿਲਾਂ ਹੀ ਸੁਪਰਡੈਂਟ ਬਣਿਆ ਹੈ। ਇਸ ਸੰਬੰਧ ਵਿਚ ਸਬ ਇੰਸਪੈਕਟਰ ਗਗਨਦੀਪ ਸਿੰਘ ਵਲੋਂ ਥਾਣਾ ਸਿਟੀ ਤਰਨ ਤਾਰਨ ਵਿਖੇ ਆਤਮਹੱਤਿਆ ਲਈ ਮਜ਼ਬੂਰ ਕਰਨ ’ਤੇ ਸੁਪਰਡੈਂਟ ਜਗਤਾਰ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ । ਇਸ ਸੰਬੰਧ ਵਿਚ ਮ੍ਰਿਤਕ ਤਰਸੇਮ ਸਿੰਘ ਦੀ ਲਾਸ਼ ਦਾ ਸਿਵਲ ਹਸਪਤਾਲ ਤਰਨ ਤਾਰਨ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਿਸਾਂ ਹਵਾਲੇ ਕਰ ਦਿੱਤਾ ਗਿਆ ।
ਪਿਛਲੀ ਖ਼ਬਰ ਟਾਂਡਾ ’ਚ ਦਿਨ ਦਿਹਾੜੇ ਵਿਅਕਤੀ ਦਾ ਕਤਲ ਅਗਲੀ ਖ਼ਬਰ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਵਲੋਂ ਫੈਡਰੇਸ਼ਨ ਦੀ ਵਰ੍ਹੇਗੰਢ ਮੌਕੇ ਪੰਥਕ ਏਕਤਾ ਤੇ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।