12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਮੋਟਰਸਾਈਕਲ ਸਵਾਰ ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਨੌਜਵਾਨ ਦੀ ਹੱਤਿਆ

ਨੌਸ਼ਹਿਰਾ ਪਨੂੰਆ (ਤਰਨਤਾਰਨ), 11 ਸਤੰਬਰ (ਦੀਪਕ ਮੈਣੀ)- ਮੋਟਰਸਾਈਕਲ ਸਵਾਰ ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ, ਜਦੋਂ ਕਿ ਇਕ ਨੌਜਵਾਨ ਗੰਭੀਰ ਜਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਜਸਮੀਤ ਸਿੰਘ ਪੁੱਤਰ ਮੇਜਰ ਸਿੰਘ ਪੱਤੀ ਦੇਸੂਵਾਲਾ ਅਪਣੇ ਸਾਥੀ ਨਾਲ ਪੀਜ਼ਾ ਲੈ ਕੇ ਬਲਾਕ ਦਫ਼ਤਰ ਦੇ ਸਾਹਮਣੇ ਟੈਕਸੀ ਸਟੈਂਡ ’ਤੇ ਇਨੋਵਾ ਗੱਡੀ ਤੋਂ ਉਤਰ ਰਿਹਾ ਸੀ ਕਿ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆ ਵਲੋਂ ਜਸਮੀਤ ਸਿੰਘ ਤੇ ਉਸ ਦੇ ਸਾਥੀ ਉਪਰ ਗੋਲੀਆਂ ਚਲਾ ਦਿੱਤੀਆਂ, ਜਿਸ ’ਤੇ ਜਸਮੀਤ ਸਿੰਘ ਗੰਭੀਰ ਜਖ਼ਮੀ ਹੋ ਗਿਆ ਤੇ ਕੁਝ ਸਮੇਂ ਬਾਅਦ ਮੌਤ ਹੋ ਗਈ।

ਜਸਮੀਤ ਸਿੰਘ 12-09-2026
ਨੌਸ਼ਹਿਰਾ ਪਨੂੰਆ (ਤਰਨਤਾਰਨ), 11 ਸਤੰਬਰ (ਦੀਪਕ ਮੈਣੀ)- ਮੋਟਰਸਾਈਕਲ ਸਵਾਰ ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ, ਜਦੋਂ ਕਿ ਇਕ ਨੌਜਵਾਨ ਗੰਭੀਰ ਜਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਜਸਮੀਤ ਸਿੰਘ ਪੁੱਤਰ ਮੇਜਰ ਸਿੰਘ ਪੱਤੀ ਦੇਸੂਵਾਲਾ ਅਪਣੇ ਸਾਥੀ ਨਾਲ ਪੀਜ਼ਾ ਲੈ ਕੇ ਬਲਾਕ ਦਫ਼ਤਰ ਦੇ ਸਾਹਮਣੇ ਟੈਕਸੀ ਸਟੈਂਡ ’ਤੇ ਇਨੋਵਾ ਗੱਡੀ ਤੋਂ ਉਤਰ ਰਿਹਾ ਸੀ ਕਿ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆ ਵਲੋਂ ਜਸਮੀਤ ਸਿੰਘ ਤੇ ਉਸ ਦੇ ਸਾਥੀ ਉਪਰ ਗੋਲੀਆਂ ਚਲਾ ਦਿੱਤੀਆਂ, ਜਿਸ ’ਤੇ ਜਸਮੀਤ ਸਿੰਘ ਗੰਭੀਰ ਜਖ਼ਮੀ ਹੋ ਗਿਆ ਤੇ ਕੁਝ ਸਮੇਂ ਬਾਅਦ ਮੌਤ ਹੋ ਗਈ। ਆਮ ਲੋਕਾਂ ਦੀ ਚਰਚਾ ਅੁਨਸਾਰ ਦੋ ਧੜਿਆ ਦੀ ਆਪਸੀ ਦੁਸ਼ਮਣੀ ਕਾਰਣ ਇਹ ਘਟਨਾ ਵਾਪਰੀ, ਇਹ ਵੀ ਚਰਚਾ ਹੈ ਕਿ ਦੋਵਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ। ਪੁਲਿਸ ਨੂੰ ਵੀ 9 ਐਮ. ਐਮ ਤੇ 30 ਬੋਰ ਗੋਲੀਆਂ ਦੇ ਖੋਲ ਮਿਲੇ ਹਨ। ਜਖ਼ਮੀ ਨੂੰ ਤਰਨਤਾਰਨ ਹਸਪਤਾਲ ਲਿਜਾਇਆ ਗਿਆ ਹੈ। ਹਾਲਾਂਕਿ ਇਕ ਪੋਸਟ ਰਾਹੀਂ ਇਸ ਹੱਤਿਆ ਦੀ ਜ਼ਿੰਮੇਵਾਰੀ ਲੈਂਦਿਆਂ ਡੋਨੀ ਬੱਲ, ਪ੍ਰਭ ਦਾਸੂਵਾਲ, ਅਫ਼ਰੀਦੀ ਤੂਤ, ਮੁਹੱਬਤ ਰੰਧਾਵਾ, ਅਮਰ ਖੱਭੇ ਤੇ ਸ਼ਗਨਪ੍ਰੀਤ ਨੇ ਕਿਹਾ ਕਿ ਇਹ ਲੰਡੇ ਤੇ ਸੱਤੇ ਨੌਸ਼ਹਿਰੇ ਦਾ ਖਾਸ ਬੰਦਾ ਸੀ ਤੇ ਉਸ ਦੇ ਕਹਿਣ ’ਤੇ ਸਾਡੇ ਬੰਦਿਆਂ ਦਾ ਨੁਕਸਾਨ ਕਰਨਾ ਚਾਹੁੰਦਾ ਸੀ।
ਪਿਛਲੀ ਖ਼ਬਰ ਕਾਂਗਰਸ ਲੋਕਾਂ ਦੀ ਰਾਇ ਮੁਤਾਬਕ ਤਿਆਰ ਕਰੇਗੀ ਚੋਣ ਮਨੋਰਥ ਪੱਤਰ- ਡਾ. ਅਮਰ ਸਿੰਘ ਅਗਲੀ ਖ਼ਬਰ ਸੁੱਖੀ ਸੌਂਢਾ ਮੈਮੋਰੀਅਲ ਯੂਥ ਵੈੱਲਫੇਅਰ ਕਲੱਬ ਵਲੋਂ ਕਬੱਡੀ ਟੂਰਨਾਮੈਂਟ ਦੀਆ ਤਿਆਰੀਆਂ ਮੁਕੰਮਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।