10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਰਾਹੁਲ ਗਾਂਧੀ ਕੋਈ ਵੀ . ਵੀ . ਆਈ . ਪੀ . ਨਹੀਂ , ਮਾਣਹਾਨੀ ਮਾਮਲੇ ’ ਚ ਵਕੀਲ ਦੀ ਦਲੀਲ ਸਾਡੇ ਲਈ ਸਾਰੇ ਬਰਾਬਰ, ਤੈਅ ਪ੍ਰਕਿਰਿਆ ਦੀ ਹੋਵੇਗੀ ਪਾਲਣਾ-ਚੀਫ਼ ਜਸਟਿਸ

ਨਵੀਂ ਦਿੱਲੀ, 9 ਸਤੰਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ’ਚ ਰਾਹੁਲ ਗਾਂਧੀ ਦੀ ਉਸ ਅਪੀਲ ’ਤੇ ਸੁਣਵਾਈ ਹੋਈ, ਜਿਸ ’ਚ ‘ਭਾਰਤ ਜੋੜੋ ਯਾਤਰਾ’ ਦੌਰਾਨ ਭਾਰਤੀ ਫ਼ੌਜ ਤੇ ਚੀਨੀ ਸੈਨਿਕਾਂ ਨੂੰ ਲੈ ਕੇ ਦਿੱਤੇ ਬਿਆਨ ’ਤੇ ਚੱਲ ਰਹੀ ਅਪਰਾਧਕ ਕਾਰਵਾਈ ਨੂੰ ਚੁਣੌਤੀ ਦਿੱਤੀ ਗਈ ਹੈ । ਸ਼ਿਕਾਇਤਕਰਤਾ ਦੇ ਵਕੀਲ ਗੌਰਵ ਭਾਟੀਆ ਨੇ ਮਾਮਲੇ ’ਚ ਛੇਤੀ ਸੁਣਵਾਈ ਦੀ ਮੰਗ ਕੀਤੀ ਤੇ ਕਿਹਾ ਕਿ ਰਾਹੁਲ ਗਾਂਧੀ ਕੋਈ ਵੀ.

ਅਜੀਤ ਡੈਸਕ 10-09-2026
ਨਵੀਂ ਦਿੱਲੀ, 9 ਸਤੰਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ’ਚ ਰਾਹੁਲ ਗਾਂਧੀ ਦੀ ਉਸ ਅਪੀਲ ’ਤੇ ਸੁਣਵਾਈ ਹੋਈ, ਜਿਸ ’ਚ ‘ਭਾਰਤ ਜੋੜੋ ਯਾਤਰਾ’ ਦੌਰਾਨ ਭਾਰਤੀ ਫ਼ੌਜ ਤੇ ਚੀਨੀ ਸੈਨਿਕਾਂ ਨੂੰ ਲੈ ਕੇ ਦਿੱਤੇ ਬਿਆਨ ’ਤੇ ਚੱਲ ਰਹੀ ਅਪਰਾਧਕ ਕਾਰਵਾਈ ਨੂੰ ਚੁਣੌਤੀ ਦਿੱਤੀ ਗਈ ਹੈ । ਸ਼ਿਕਾਇਤਕਰਤਾ ਦੇ ਵਕੀਲ ਗੌਰਵ ਭਾਟੀਆ ਨੇ ਮਾਮਲੇ ’ਚ ਛੇਤੀ ਸੁਣਵਾਈ ਦੀ ਮੰਗ ਕੀਤੀ ਤੇ ਕਿਹਾ ਕਿ ਰਾਹੁਲ ਗਾਂਧੀ ਕੋਈ ਵੀ.ਵੀ.ਆਈ.ਪੀ. ਨਹੀਂ ਹਨ । ਇਸ ਦੇ ਜਵਾਬ ’ਚ ਚੀਫ਼ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਅਦਾਲਤ ’ਚ ਸਭ ਬਰਾਬਰ ਹਨ ਤੇ ਤੈਅ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਵੇਗੀ । ਦਰਅਸਲ ਵਕੀਲ ਗੌਰਵ ਭਾਟੀਆ ਨੇ ਅਦਾਲਤ ਤੋਂ ਗੁਜ਼ਾਰਿਸ਼ ਕੀਤੀ ਕਿ ਰਾਹੁਲ ਗਾਂਧੀ ਦੇ ਮਾਮਲੇ ਨੂੰ ਛੇਤੀ ਸੁਣਵਾਈ ਲਈ ਲਿਆ ਜਾਵੇ ਤੇ ਇਸ ਨੂੰ ਬਾਕੀ ਮਾਮਲਿਆਂ ਤੋਂ ਅਲੱਗ ਕੀਤਾ ਜਾਵੇ। ਭਾਟੀਆ ਨੇ ਦੱਸਿਆ ਕਿ ਇਹ ਮਾਮਲਾ ਵਾਰ-ਵਾਰ ਮੁਲਤਵੀ ਹੁੰਦਾ ਰਿਹਾ ਹੈ ਤੇ ਪਟੀਸ਼ਨਕਰਤਾ ਖ਼ੁਦ ਤੈਅ ਤਰੀਕਾਂ ’ਤੇ ਪੇਸ਼ ਨਹੀਂ ਹੋਏ । ਉਨ੍ਹਾਂ ਇਹ ਵੀ ਦੱਸਿਆ ਕਿ ਕਰੀਬ 5 ਮਹੀਨੇ ਪਹਿਲਾਂ ਵੀ ਇਹ ਮਾਮਲਾ ਸੁਣਵਾਈ ਲਈ ਸੂਚੀਬੱਧ ਹੋਇਆ ਸੀ, ਪਰ ਤਦ ਵੀ ਇਸ ’ਤੇ ਸੁਣਵਾਈ ਨਹੀਂ ਹੋ ਸਕੀ ।
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਦੇ ਜਨਤਕ ਜੀਵਨ ਦੇ 25 ਸਾਲ ਪੂਰੇ ਹੋਣ ਮੌਕੇ ਭਾਜਪਾ ਮਨਾਏਗੀ ‘ ਸੇਵਾ ਸੰਕਲਪ ’ ਮੁਹਿੰਮ 17 ਸਤੰਬਰ ਤ... ਅਗਲੀ ਖ਼ਬਰ ਪੰਜਾਬ ਦਾ ਸੱਭਿਆਚਾਰ ‘ਲਾਸ਼ਾਂ ’ਤੇ ਰਾਜਨੀਤੀ’ ਦੀ ਇਜਾਜ਼ਤ ਨਹੀਂ ਦਿੰਦਾ : ਬਰਿੰਦਰ ਕੁਮਾਰ ਗੋਇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।