ਪੰਜਾਬ ਡਾਇੰਗ ਐਸੋਸੀਏਸ਼ਨ ਨੇ ਕੈਮੀਕਲ ਅਤੇ ਰੰਗਾਂ ਦੇ ਭਾਅ ਵਧਣ ਨੂੰ ਲੈ ਕੇ ਰੋਸ ਜਤਾਇਆ
ਲੁਧਿਆਣਾ, 8 ਸਤੰਬਰ (ਜਤਿੰਦਰ ਭੰਬੀ)-ਰੰਗਾਈ ਦੇ ਕਿੱਤੇ ਨਾਲ ਜੁੜੇ ਕਾਰੋਬਾਰੀਆਂ ਵਿਚ ਕੈਮੀਕਲ ਅਤੇ ਰੰਗਾਂ ਦੇ ਵਧੇ ਭਾਅ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਵੱਖ ਵੱਖ ਪੰਜਾਬ ਡਾਇੰਗ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਤਾਜਪੁਰ ਰੋਡ ਵਿਖੇ ਅਸ਼ੋਕ ਮੱਕੜ, ਕਮਲ ਚੌਹਾਨ ਅਤੇ ਬੌਬੀ ਜਿੰਦਲ ਦੀ ਪ੍ਰਧਾਨਗੀ ਹੇਠ ਹੋਈ ।
ਲੁਧਿਆਣਾ, 8 ਸਤੰਬਰ (ਜਤਿੰਦਰ ਭੰਬੀ)-ਰੰਗਾਈ ਦੇ ਕਿੱਤੇ ਨਾਲ ਜੁੜੇ ਕਾਰੋਬਾਰੀਆਂ ਵਿਚ ਕੈਮੀਕਲ ਅਤੇ ਰੰਗਾਂ ਦੇ ਵਧੇ ਭਾਅ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਵੱਖ ਵੱਖ ਪੰਜਾਬ ਡਾਇੰਗ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਤਾਜਪੁਰ ਰੋਡ ਵਿਖੇ ਅਸ਼ੋਕ ਮੱਕੜ, ਕਮਲ ਚੌਹਾਨ ਅਤੇ ਬੌਬੀ ਜਿੰਦਲ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਉਨ੍ਹਾਂ ਜਿੱਥੇ ਰੰਗਾਈ ਨਾਲ ਸਬੰਧਿਤ ਕੱਚੇ ਮਾਲ ਦੀਆਂ ਕੀਮਤਾਂ ਵਿਚ ਕੀਤੇ ਜਾ ਰਹੇ ਬੇਤਹਾਸ਼ਾ ਵਾਧੇ ਦਾ ਵਿਰੋਧ ਕਰਦਿਆਂ ਕਿਹਾ ਕਿ ਕੈਮੀਕਲ ਅਤੇ ਰੰਗ ਦੇ ਭਾਅ ਵਿਚ 25 ਤੋਂ 30 ਫ਼ੀਸਦੀ ਤੱਕ ਦਾ ਵਾਧਾ ਹੋਣ ਕਰਕੇ ਰੰਗਾਈ ਕਾਰੋਬਾਰ ਬਹੁਤ ਹੀ ਘਾਟੇ ਵਿਚ ਜਾ ਰਿਹਾ ਹੈ। ਇਸ ਕਰਕੇ ਮਜਬੂਰਨ ਰੰਗਾਈ ਕਾਰੋਬਾਰੀਆਂ ਵਲੋਂ ਪਲਾਸਟਰ ਦੇ ਕੱਪੜੇ ਦੀ ਰੰਗਾਈ ਵਿਚ 10 ਰੁਪਏ ਅਤੇ ਸੂਤੀ ਦੇ ਕੱਪੜੇ ਦੀ ਰੰਗਾਈ ਵਿਚ 20 ਰੁਪਏ ਵਾਧਾ ਕੀਤੇ ਜਾਣ ਦਾ ਫ਼ੈਸਲਾ ਕੀਤਾ ਹੈ । ਉਨ੍ਹਾਂ ਰੰਗਾਈ ਕਾਰੋਬਾਰੀਆਂ ਨੂੰ ਅਪੀਲ ਕਰਦਿਆਂ ਇਹ ਕਿਹਾ ਕਿ ਜੇਕਰ ਕੋਈ ਕੱਪੜਾ ਕਾਰੋਬਾਰੀ 14 ਸਤੰਬਰ ਤੱਕ ਰੰਗਾਈ ਦੇ ਭਾਅ ਵਿਚ ਵਾਧਾ ਨਹੀਂ ਕੀਤਾ ਜਾਂਦਾ ਤਾਂ ਕੋਰਾ ਮਾਲ ਨਾ ਚੁੱਕਿਆ ਜਾਵੇ । ਇਸ ਮੌਕੇ ਉਨ੍ਹਾਂ ਕੱਪੜਾ ਕਾਰੋਬਾਰੀਆਂ ਨੂੰ ਜਿੱਥੇ ਰੰਗਾਈ ਕਾਰੋਬਾਰੀਆਂ ਦਾ ਸਾਥ ਦੇਣ ਦੀ ਅਪੀਲ ਕੀਤੀ ਉਥੇ ਹੀ ਉਨ੍ਹਾਂ ਕੱਪੜਾ ਕਾਰੋਬਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਾਡਾ ਸਾਥ ਨਾ ਦਿੱਤਾ ਤਾਂ 14 ਸਤੰਬਰ ਤੋਂ 21 ਸਤੰਬਰ ਤੱਕ ਇਕ ਹਫ਼ਤੇ ਲਈ ਹੜਤਾਲ ਕੀਤੀ ਜਾਵੇਗੀ। ਇਸ ਮੌਕੇ ਰਾਹੁਲ ਵਰਮਾ, ਸੁਨੀਲ ਵਰਮਾ, ਬੌਬੀ ਜਿੰਦਲ, ਕਮਲ ਚੌਹਾਨ, ਅੰਕਿਤ ਸਿੰਗਲਾ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।