06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਖੜ੍ਹੇ ਟਰੱਕ ’ਚ ਮੋਟਰਸਾਈਕਲ ਵੱਜਣ ਨਾਲ ਤਿੰਨ ਨੌਜਵਾਨਾਂ ਦੀ ਮੌਤ

ਗੁਰਾਇਆ, 5 ਸਤੰਬਰ (ਬਲਵਿੰਦਰ ਸਿੰਘ, ਚਰਨਜੀਤ ਸਿੰਘ ਦੁਸਾਂਝ)-ਇੱਥੇ ਤੜਕਸਾਰ ਹੋਏ ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ । ਇਹ ਹਾਦਸਾ ਉਦੋਂ ਵਾਪਰਿਆ ਜਦੋਂ ਸਵੇਰੇ 3.

ਨੌਜਵਾਨਾਂ ਦੀਆਂ ਪੁਰਾਣੀਆਂ ਤਸਵੀਰਾਂ। 06-09-2026
ਗੁਰਾਇਆ, 5 ਸਤੰਬਰ (ਬਲਵਿੰਦਰ ਸਿੰਘ, ਚਰਨਜੀਤ ਸਿੰਘ ਦੁਸਾਂਝ)-ਇੱਥੇ ਤੜਕਸਾਰ ਹੋਏ ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ । ਇਹ ਹਾਦਸਾ ਉਦੋਂ ਵਾਪਰਿਆ ਜਦੋਂ ਸਵੇਰੇ 3.30 ਵਜੇ ਦੇ ਕਰੀਬ ਤਿੰਨ ਨੌਜਵਾਨ ਇਕ ਮੋਟਰਸਾਈਕਲ ਨੰਬਰ ਪੀ ਬੀ 10 ਕੇ ਪੀ 1280 ਤੇ ਲੁਧਿਆਣਾ ਤੋਂ ਜਲੰਧਰ ਵਲ ਜਾ ਰਹੇ ਸਨ ਕਿ ਗੁਰਾਇਆ ਹਾਈਵੇ ’ਤੇ ਖ਼ਰਾਬ ਖੜੇ ਇਕ ਟਰੱਕ ਵਿਚ ਪਿਛਾਂਹ ਤੋਂ ਵੱਜਣ ਨਾਲ ਤਿੰਨੇ ਨੌਜਵਾਨਾਂ ਦੀ ਮੌਤ ਹੋ ਗਈ । ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਪਹੁੰਚ ਕੇ ਉਨ੍ਹਾਂ ਨੂੰ ਸਿਵਲ ਹਸਪਤਾਲ ਫਿਲੌਰ ਭਿਜਵਾਇਆ ਪਰ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ । ਮਰਨ ਵਾਲਿਆਂ ਦੀ ਪਹਿਚਾਣ ਜਤਿੰਦਰ ਕੁਮਾਰ (24 ਸਾਲ) ਪੁੱਤਰ ਹਰੀ ਨੰਦ ਵਾਸੀ ਅਰਜਨ ਨਗਰ ਲੁਧਿਆਣਾ, ਸਾਹਿਲ ਪੁੱਤਰ ਜੈ ਕਰਨ (21 ਸਾਲ) ਵਾਸੀ ਪੂਰੇ ਸੂਦ ਕਲਵਾ ਜ਼ਿਲ੍ਹਾ ਰਾਏ ਬਰੇਲੀ ਉਤਰ ਪ੍ਰਦੇਸ਼ ਤੇ ਸੋਨੂੰ ਕੁਮਾਰ (29 ਸਾਲ) ਪੁੱਤਰ ਮਨਸਾ ਰਾਮ ਵਾਸੀ ਬਸੰਤ ਐਵਿਨਿਊ ਲੁਧਿਆਣਾ ਵਜੋਂ ਹੋਈ ਹੈ। ਪੁਲਿਸ ਨੇ ਇਸ ਸਬੰਧੀ ਮ੍ਰਿਤਕ ਦੇ ਭਰਾ ਉਪਿੰਦਰ ਸਿੰਘ ਦੇ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਟਰੱਕ ਡਰਾਈਵਰ ਮਨੋਹਰ ਲਾਲ ਪੁੱਤਰ ਕਮਾਲੂ ਰਾਮ ਵਾਸੀ ਜਾਨੂ ਜ਼ਿਲ੍ਹਾ ਕਟੜਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਮੋਹਨਜੀਤ ਮਾਮਲੇ ਵਿਚ ਸੰਘਰਸ਼ ਕਮੇਟੀ ਦੀ ਪੁਲਿਸ ਮੁਖੀ ਨਾਲ਼ ਪਲੇਠੀ ਮੀਟਿੰਗ ਰਹੀ ਬੇਸਿੱਟਾ ਅਗਲੀ ਖ਼ਬਰ ਪੰਜਾਬ ’ਚ ਨਸ਼ਿਆਂ ਵਿਰੁੱਧ ਮੁਹਿੰਮ ਵਿੱਢਣ ਵਾਲੀ ਫ਼ਿਲਮੀ ਅਦਾਕਾਰਾ ਪ੍ਰੀਤੀ ਸਪਰੂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।