03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਵਪਾਰੀ ਦੀ ਕਾਰ ’ਚੋਂ ਲੁਟੇਰੇ ਨੇ ਉਡਾਏ 10 ਲੱਖ ਰੁਪਏ

ਜਲੰਧਰ, 2 ਸਤੰਬਰ (ਜਤਿੰਦਰ ਪੰਮੀ)–ਸ਼ਹਿਰ ਦੇ ਰੁਝੇਵੇਂ ਭਰੇ ਇਲਾਕੇ ਵਿਚ ਬੁੱਧਵਾਰ ਸ਼ਾਮ ਨੂੰ ਅੱਡਾ ਹੁਸ਼ਿਆਰਪੁਰ ਚੌਕ ਦੇ ਇਲੈਕਟ੍ਰਾਨਿਕਸ ਦੇ ਵਪਾਰੀ ਦੀ ਕਾਰ ’ਚੋਂ ਨੌਸਰਬਾਜ਼ ਲੁਟੇਰਾ ਬੈਗ ਵਿਚ ਰੱਖੇ 10 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ । ਘਟਨਾ ਸ਼ਾਮ 8.

ਥਾਣਾ ਬਾਰਾਂਦਰੀ ’ਚ ਪੁੱਜਾ ਪੀੜਤ ਵਪਾਰੀ ਦਾ ਛੋਟਾ ਭਰਾ ਗੁਨੀਤਪਾਲ ਸਿੰਘ। ਤਸਵੀਰ : ਜੀ . ਪੀ . ਸਿੰਘ 03-09-2026
ਜਲੰਧਰ, 2 ਸਤੰਬਰ (ਜਤਿੰਦਰ ਪੰਮੀ)–ਸ਼ਹਿਰ ਦੇ ਰੁਝੇਵੇਂ ਭਰੇ ਇਲਾਕੇ ਵਿਚ ਬੁੱਧਵਾਰ ਸ਼ਾਮ ਨੂੰ ਅੱਡਾ ਹੁਸ਼ਿਆਰਪੁਰ ਚੌਕ ਦੇ ਇਲੈਕਟ੍ਰਾਨਿਕਸ ਦੇ ਵਪਾਰੀ ਦੀ ਕਾਰ ’ਚੋਂ ਨੌਸਰਬਾਜ਼ ਲੁਟੇਰਾ ਬੈਗ ਵਿਚ ਰੱਖੇ 10 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ । ਘਟਨਾ ਸ਼ਾਮ 8.30 ਵਜੇ ਦੀ ਦੱਸੀ ਜਾ ਰਹੀ ਹੈ ਜਦੋਂ ਉਕਤ ਵਪਾਰੀ ਦੁਕਾਨ ਬੰਦ ਕਰਕੇ ਆਪਣੇ ਗੁਰੂ ਤੇਗ ਬਹਾਦਰ ਨਗਰ ਸਥਿਤ ਘਰ ਜਾ ਰਿਹਾ ਸੀ । ਘਟਨਾ ਦੇ ਤੁਰੰਤ ਬਾਅਦ ਪੀੜਤ ਵਪਾਰੀ ਨੇ ਥਾਣਾ ਬਾਰਾਂਦਰੀ ਦੀ ਪੁਲਿਸ ਨੂੰ ਸੂਚਨਾ ਦਿੱਤੀ । ਮਿਲੀ ਜਾਣਕਾਰੀ ਮੁਤਾਬਕ ਅੱਡਾ ਹੁਸ਼ਿਆਰਪੁਰ ਸਥਿਤ ਭਾਟੀਆ ਇਲੈਕਟ੍ਰਾਨਿਕਸ ਦੇ ਮਾਲਕ ਸਰਨਪਾਲ ਸਿੰਘ ਭਾਟੀਆ ਸ਼ਾਮ ਵੇਲੇ ਦੁਕਾਨ ਤੋਂ ਘਰ ਜਾ ਰਹੇ ਸਨ ਤਾਂ ਕੰਪਨੀ ਬਾਗ ਚੌਕ ਦੀਆਂ ਲਾਈਟਾਂ ’ਤੇ ਖੜ੍ਹਨ ਦੌਰਾਨ ਉਨ੍ਹਾਂ ਦੀ ਕਾਰ ਦੇ ਟਾਇਰ ’ਚ ਹਵਾ ਘੱਟ ਹੋਣ ਦਾ ਸੈਂਸਰ ਵੱਜਣ ਲੱਗਾ। ਉਹ ਹਵਾ ਚੈੱਕ ਕਰਵਾਉਣ ਲਈ ਕੇਸਰ ਪੈਟਰੋਲ ਪੰਪ ਤੱਕ ਪੁੱਜੇ ਅਤੇ ਜਦੋਂ ਉੱਤਰ ਕੇ ਪਿੱਛੇ ਟਾਇਰ ਦੇਖਣ ਗਏ ਤਾਂ ਇਸੇ ਦੌਰਾਨ ਇਕ ਵਿਅਕਤੀ ਕਾਰ ਵਿਚ ਪਿਆ ਬੈਗ, ਜਿਸ ਵਿਚ 10 ਲੱਖ ਰੁਪਏ ਪਏ ਸਨ, ਲੈ ਕੇ ਫਰਾਰ ਹੋ ਗਿਆ, ਜਿਸ ਸੰਬੰਧੀ ਪਤਾ ਲੱਗਣ ’ਤੇ ਉਨ੍ਹਾਂ ਤੁਰੰਤ ਇਸ ਦੀ ਸੂਚਨਾ ਥਾਣਾ ਬਾਰਾਂਦਰੀ ਦੀ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਥਾਣਾ ਮੁਖੀ ਪੁਲਿਸ ਟੀਮ ਸਮੇਤ ਮੌਕੇ ’ਤੇ ਪੁੱਜੇ ਅਤੇ ਆਸ-ਪਾਸ ਸੀ. ਸੀ. ਟੀ. ਵੀ. ਦੀ ਫੁਟੇਜ ਚੈੱਕ ਕੀਤੀ । ਥਾਣੇ ’ਚ ਸ਼ਿਕਾਇਤ ਦਰਜ ਕਰਨ ਪੁੱਜੇ ਸਰਨਪਾਲ ਸਿੰਘ ਨਾਲ ਆਏ ਉਸ ਦੇ ਭਰਾ ਗੁਨੀਤਪਾਲ ਸਿੰਘ ਨੇ ਮੰਗ ਕੀਤੀ ਕਿ ਦੋਸ਼ੀ ਨੂੰ ਤੁਰੰਤ ਫੜ ਕੇ ਉਨ੍ਹਾਂ ਦੇ 10 ਲੱਖ ਰੁਪਏ ਵਾਪਸ ਦਿਵਾਏ ਜਾਣ । ਇਸ ਸੰਬੰਧੀ ਏ. ਡੀ. ਸੀ.ਪੀ. ਸਿਟੀ-1 ਮੁਖਤਿਆਰ ਰਾਏ ਨੇ ਦੱਸਿਆ ਕਿ ਇਸ ਸੰਬੰਧੀ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ਤੇ ਦੋਸ਼ੀ ਨੂੰ ਜਲਦ ਕਾਬੂ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ।
ਪਿਛਲੀ ਖ਼ਬਰ ਪਾਕਿ ਅਤੇ ਕਿਰਗਿਸਤਾਨ ਨੇ ਕੀਤੇ 16 ਅਹਿਮ ਸਮਝੌਤਿਆਂ ’ਤੇ ਦਸਤਖ਼ਤ ਦੁਵੱਲੇ ਵਪਾਰ ਦਾ ਟੀਚਾ 20 ਕਰੋੜ ਡਾਲਰ ਮਿੱਥਿਆ ਅਗਲੀ ਖ਼ਬਰ ਗੁਰਜਿੰਦਰ ਸਿੰਘ ਪਿੰਡ ਗੋਪਾਲਪੁਰ ਦੇ ਨੰਬਰਦਾਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।