ਕਰੰਟ ਲੱਗਣ ਨਾਲ ਦੋ ਨੌਜਵਾਨਾਂ ਦੀ ਮੌਤ ਮੇਲੇ ਦੀਆਂ ਖੁਸ਼ੀਆਂ ਗਮੀਆਂ ’ਚ ਬਦਲੀਆਂ
ਰਾਮ ਤੀਰਥ/ਚੋਗਾਵਾਂ (ਅੰਮ੍ਰਿਤਸਰ), 24 ਅਗਸਤ (ਧਰਵਿੰਦਰ ਸਿੰਘ ਔਲਖ, ਗੁਰਵਿੰਦਰ ਸਿੰਘ ਕਲਸੀ )-ਪਿੰਡ ਕੋਹਾਲੀ ਵਿਖੇ ਬਾਬਾ ਮੀਰਾਂ ਪਾਤਸ਼ਾਹ ਦੀ ਦਰਗਾਹ ’ਤੇ ਕਰਵਾਏ ਗਏ ਸਭਿਆਚਾਰਕ ਮੇਲੇ ਅਤੇ ਕੁਸ਼ਤੀ ਦੰਗਲ ਦੀ ਸਮਾਪਤੀ ਉਪਰੰਤ ਵਾਪਰੇ ਹਾਦਸੇ ਨੇ ਮੇਲੇ ਦੀਆਂ ਖੁਸ਼ੀਆਂ ਨੂੰ ਗਮੀਆਂ ਵਿਚ ਤਬਦੀਲ ਕਰ ਦਿੱਤਾ। ਮੇਲਾ ਖ਼ਤਮ ਹੋਣ ਤੋਂ ਬਾਅਦ ਟੈਂਟ ਉਤਾਰ ਰਹੇ ਦੋ ਨੌਜਵਾਨਾਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ।
ਗੋਰਾ ਸਿੰਘ ਤੇ ਸੋਨੂੰ ਸਿੰਘ ਦੀਆਂ ਪੁਰਾਣੀਆਂ ਤਸਵੀਰਾਂ।
25-08-2026