23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਭਾਜਪਾ ਨਾਲ ਗੱਠਜੋੜ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) ’ਚ ਉਤਸ਼ਾਹ ਪ੍ਰੰਤੂ ਕਾਡਰ ਪੰਜਾਬ ਤੇ ਪੰਥਕ ਮੁੱਦਿਆਂ ’ਤੇ ਇਨਸਾਫ਼ ਵੀ ਚਾਹੁੰਦਾ ਭਾਜਪਾ ਵਲੋਂ ਸਥਾਨਕ ਪੱਧਰ ’ਤੇ ਇਕੱਤਰ ਹੋ ਰਹੀਆਂ ਰਿਪੋਰਟਾਂ ਤੈਅ ਕਰਨਗੀਆਂ ਚੋਣ ਰਣਨੀਤੀ ਹਰਕਵਲਜੀਤ ਸਿੰਘ

ਚੰਡੀਗੜ੍ਹ, 22 ਅਗਸਤ-ਭਾਜਪਾ ਨਾਲ ਗੱਠਜੋੜ ਸੰਬੰਧੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਦਾਅਵਿਆਂ ਕਾਰਨ ਜਿਥੇ ਪਾਰਟੀ ਦੇ ਕਾਡਰ ਵਿਚ ਉਤਸ਼ਾਹ ਵੇਖਿਆ ਜਾ ਰਿਹਾ, ਉਥੇ ਭਾਜਪਾ ਦੀ ਸੂਬਾ ਲੀਡਰਸ਼ਿਪ ਇਸ ਮੁੱਦੇ ’ਤੇ ਭੰਬਲਭੂਸੇ ਵਿਚ ਜ਼ਰੂਰ ਹੈ, ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਸਾਰੇ 117 ਹਲਕਿਆਂ ਤੋਂ ਚੋਣ ਲੜਨ ਲਈ ਤਿਆਰੀ ਦੇ ਆਦੇਸ਼ ਹਨ। ਰਾਜਸੀ ਹਲਕਿਆਂ ਦਾ ਮੰਨਣਾ ਹੈ ਕਿ ਸੀਨੀਅਰ ਅਕਾਲੀ ਆਗੂਆਂ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵਲੋਂ ਜਿਵੇਂ ਸਪਸ਼ਟ ਤੌਰ ’ਤੇ ਭਾਜਪਾ ਨਾਲ ਪੁਰਾਣੇ ਸੰਬੰਧ ਬਹਾਲ ਹੋਣ ਅਤੇ ਸੁਖਬੀਰ ਸਿੰਘ ਬਾਦਲ ’ਤੇ ਹਮਲੇ ਦੌਰਾਨ ਲੱਗੀ ਸੱਟ ਨੂੰ ਲੈ ਕੇ ਭਾਜਪਾ ਦੇ ਕੌਮੀ ਲੀਡਰਸ਼ਿਪ ਵਲੋਂ ਚਿੰਤਾ ਪ੍ਰਗਟਾਉਂਦਿਆਂ ਸਮਾਜਿਕ ਜ਼ਿੰਮੇਵਾਰੀ ਨਿਭਾਈ ਗਈ, ਉਹ ਕਿਸੇ ਤਬਦੀਲੀ ਦਾ ਸੰਕੇਤ ਤਾਂ ਜ਼ਰੂਰ ਹੈ।

ਅਜੀਤ ਡੈਸਕ 23-08-2026
ਚੰਡੀਗੜ੍ਹ, 22 ਅਗਸਤ-ਭਾਜਪਾ ਨਾਲ ਗੱਠਜੋੜ ਸੰਬੰਧੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਦਾਅਵਿਆਂ ਕਾਰਨ ਜਿਥੇ ਪਾਰਟੀ ਦੇ ਕਾਡਰ ਵਿਚ ਉਤਸ਼ਾਹ ਵੇਖਿਆ ਜਾ ਰਿਹਾ, ਉਥੇ ਭਾਜਪਾ ਦੀ ਸੂਬਾ ਲੀਡਰਸ਼ਿਪ ਇਸ ਮੁੱਦੇ ’ਤੇ ਭੰਬਲਭੂਸੇ ਵਿਚ ਜ਼ਰੂਰ ਹੈ, ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਸਾਰੇ 117 ਹਲਕਿਆਂ ਤੋਂ ਚੋਣ ਲੜਨ ਲਈ ਤਿਆਰੀ ਦੇ ਆਦੇਸ਼ ਹਨ। ਰਾਜਸੀ ਹਲਕਿਆਂ ਦਾ ਮੰਨਣਾ ਹੈ ਕਿ ਸੀਨੀਅਰ ਅਕਾਲੀ ਆਗੂਆਂ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵਲੋਂ ਜਿਵੇਂ ਸਪਸ਼ਟ ਤੌਰ ’ਤੇ ਭਾਜਪਾ ਨਾਲ ਪੁਰਾਣੇ ਸੰਬੰਧ ਬਹਾਲ ਹੋਣ ਅਤੇ ਸੁਖਬੀਰ ਸਿੰਘ ਬਾਦਲ ’ਤੇ ਹਮਲੇ ਦੌਰਾਨ ਲੱਗੀ ਸੱਟ ਨੂੰ ਲੈ ਕੇ ਭਾਜਪਾ ਦੇ ਕੌਮੀ ਲੀਡਰਸ਼ਿਪ ਵਲੋਂ ਚਿੰਤਾ ਪ੍ਰਗਟਾਉਂਦਿਆਂ ਸਮਾਜਿਕ ਜ਼ਿੰਮੇਵਾਰੀ ਨਿਭਾਈ ਗਈ, ਉਹ ਕਿਸੇ ਤਬਦੀਲੀ ਦਾ ਸੰਕੇਤ ਤਾਂ ਜ਼ਰੂਰ ਹੈ। ਰਾਜਸੀ ਹਲ਼ਕਿਆ ਦਾ ਮੰਨਣਾ ਹੈ ਕਿ ਭਾਜਪਾ ਦੀਆਂ 22 ਤੇ 23 ਅਗਸਤ ਨੂੰ ਦਿੱਲੀ ਵਿਖੇ ਕੌਮੀ ਪੱਧਰ ਦੀਆਂ ਮੀਟਿੰਗਾਂ, ਜਿਨ੍ਹਾਂ ’ਚ ਪੰਜਾਬ ਦੇ ਸੀਨੀਅਰ ਆਗੂ ਵੀ ਹਾਜ਼ਰ ਹਨ ,ਜਿਨ੍ਹਾਂ ਨੂੰ ਕੇਂਦਰ ਦੀ ਗੱਠਜੋੜ ਸੰਬੰਧੀ ਸਥਿਤੀ ਸਪਸ਼ਟ ਹੋ ਸਕਦੀ ਹੈ ਅਤੇ ਪਾਰਟੀ ਦੇ ਕੌਮੀ ਜਥੇਬੰਦਕ ਸਕੱਤਰ ਬੀ.ਐਲ. ਸੰਤੋਸ਼ ਜੋ 23 ਅਗਸਤ ਦੀ ਸ਼ਾਮ ਤੋਂ ਪੰਜਾਬ ਦੇ 24-25 ਅਗਸਤ ਦੇ ਦੋ ਦਿਨਾਂ ਦੌਰੇ ’ਤੇ ਆ ਰਹੇ ਹਨ, ਵਲੋਂ ਵੀ ਗੱਠਜੋੜ ਸੰਬੰਧੀ ਸਥਿਤੀ ਸਪਸ਼ਟ ਹੋ ਸਕਦੀ ਹੈ। ਪ੍ਰੰਤੂ ਦਿਲਚਸਪ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ਕਾਡਰ ਤੇ ਵਰਕਰਾਂ ਦਾ ਇਹ ਕਹਿਣਾ ਜ਼ਰੂਰ ਹੈ ਕਿ ਭਾਜਪਾ ਨਾਲ ਕੋਈ ਵੀ ਸਮਝੌਤਾ ਸ਼ਰਤਾਂ ਤੋਂ ਬਿਨਾਂ ਨਹੀਂ ਹੋਣਾ ਚਾਹੀਦਾ ਅਤੇ ਦਲ ਵਲੋਂ ਪੰਜਾਬ, ਕਿਸਾਨੀ ਤੋਂ ਇਲਾਵਾ ਪੰਥਕ ਮੁੱਦਿਆਂ ਸੰਬੰਧੀ ਇਨਸਾਫ਼ ਲਈ ਕੇਂਦਰ ਤੋਂ ਕੋਈ ਫ਼ੈਸਲੇ ਜਾਂ ਲਿਖਤੀ ਭਰੋਸੇ ਜ਼ਰੂਰ ਲਏ ਜਾਣੇ ਚਾਹੀਦੇ ਹਨ। ਪਾਰਟੀ ਕਾਡਰ ਦਾ ਮੰਨਣਾ ਹੈ ਕਿ ਇਸ ਵੇਲੇ ਜਿਵੇਂ ਸੂਬਾ ਵੱਡੀ ਅਸ਼ਾਂਤੀ ਦਾ ਸ਼ਿਕਾਰ ਹੈ, ਕਿਸਾਨੀ ਸੜਕਾਂ ’ਤੇ ਹੈ ਅਤੇ ਸਤੰਬਰ ਤੋਂ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਗਾ ਰਹੀ ਹੈ, ਬੰਦੀ ਸਿੱਖਾਂ ਦੇ ਮੁੱਦੇ ’ਤੇ ਪੰਜਾਬ ਬੰਦ ਨੂੰ ਮਿਲਿਆ ਹੁੰਗਾਰਾ ਲੋਕਾਂ ਦੀਆਂ ਭਾਵਨਾਵਾਂ ਦਰਸਾ ਰਿਹਾ ਹੈ ਤਾਂ ਪਾਰਟੀ ਨੂੰ ਅਮਰੀਕਾ-ਭਾਰਤ ਵਪਾਰ ਸਮਝੌਤੇ ਅਤੇ ਬੰਦੀ ਸਿੱਖਾਂ ਸੰਬੰਧੀ ਕੇਂਦਰ ਤੋਂ ਸਪਸ਼ਟ ਫ਼ੈਸਲੇ ਦੀ ਮੰਗ ਕਰਨੀ ਚਾਹੀਦੀ ਹੈ, ਜਦੋਂਕਿ ਕਿਸਾਨ ਯੂਨੀਅਨਾਂ ਵਲੋਂ ਦਰਿਆਈ ਪਾਣੀਆਂ ਤੇ ਚੰਡੀਗੜ੍ਹ ਦੇ ਮੁੱਦੇ ਨੂੰ ਵੀ ਆਪਣੀ ਮੰਗਾਂ ਵਿਚ ਸ਼ਾਮਿਲ ਕਰ ਲਿਆ ਗਿਆ ਹੈ। ਪਾਰਟੀ ਕਾਡਰਾਂ ਦਾ ਮੰਨਣਾ ਹੈ ਕਿ ਜਿਵੇਂ ਕਿਸਾਨਾਂ ਦੇ ਦਿੱਲੀ ਵੱਲ ਜਾਣ ’ਤੇ ਰੋਕ ਲੱਗ ਗਈ ਅਤੇ ਬੀਤੇ ਦਿਨੀਂ ਚੰਡੀਗੜ੍ਹ ਸਰਹੱਦ ਅਤੇ ਅੰਬਾਲਾ ਵਿਖੇ ਸਿੱਖਾਂ ਦੀ ਕੁੱਟਮਾਰ ਹੋਈ ਹੈ, ਅਜਿਹੀਆਂ ਕਾਰਵਾਈਆਂ ਪੰਥਕ ਵੋਟ ਬੈਂਕ ਨੂੰ ਨਿਰਾਸ਼ ਕਰਨ ਵਾਲੀਆਂ ਹਨ ਅਤੇ ਭਾਜਪਾ ਨੂੰ ਅਜਿਹੀ ਸੋਚ ਬਦਲਣ ਲਈ ਮਜ਼ਬੂਰ ਕਰਨਾ ਜ਼ਰੂਰੀ ਹੈ। ਅਕਾਲੀ ਕਾਡਰ ਇਹ ਕਹਿੰਦੇ ਹਨ ਕਿ ਭਾਜਪਾ ਨਾਲ ਗੱਠਜੋੜ ਜ਼ਰੂਰੀ ਹੈ, ਜਿਸ ਨਾਲ ਪਾਰਟੀ ਨੂੰ ਸ਼ਕਤੀ ਮਿਲੇਗੀ। ਪਤਾ ਲੱਗਾ ਹੈ ਕਿ ਭਾਜਪਾ ਹਾਈਕਮਾਨ ਵਲੋਂ ਵੀ ਪੰਜਾਬ ਵਿਚ ਸਥਾਨਕ ਪੱਧਰ ਤੋਂ ਆਪਣੀਆਂ ਟੀਮਾਂ ਰਾਹੀ ਅਸਲ ਹਾਲਤ ਸੰਬੰਧੀ ਰਿਪੋਰਟਾਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ। ਬੀਤੇ ਦਿਨਾਂ ਦੌਰਾਨ ਦਿੱਲੀ ਤੋਂ ਅਮਿਤ ਦੂਬੇ ਦੀ ਅਗਵਾਈ ਵਿਚ ਆਈ ਇਕ ਟੀਮ ਵਲੋਂ ਵੀ ਸੂਬੇ ਦੇ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰਕੇ ਆਮ ਲੋਕਾਂ ਤੋਂ ਜਾਣਕਾਰੀ ਇਕੱਤਰ ਕੀਤੀ ਗਈ। ਭਾਜਪਾ ਵਲੋਂ ਇਸੇ ਟੀਮ ਨੂੰ ਪਹਿਲਾਂ ਬੰਗਾਲ ਵਿਚ ਵਰਤਿਆ ਗਿਆ ਸੀ। ਜਾਣਕਾਰੀ ਅਨੁਸਾਰ ਇਹ ਜ਼ਰੂਰ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਦਿਹਾਤੀ ਹਲਕਿਆਂ ਵਿਚ ਪਾਰਟੀ ਲਈ ਚੋਣਾਂ ਲੜਨੀਆਂ ਮੁਸ਼ਕਿਲ ਹੋ ਸਕਦੀਆਂ ਹਨ, ਜਦੋਂਕਿ ਸ਼ਹਿਰੀ ਹਲਕਿਆਂ ’ਤੇ ਪਾਰਟੀ ਲਗਾਤਾਰ ਜ਼ੋਰ ਲਗਾ ਰਹੀ ਹੈ। ਪਾਰਟੀ ਵਲੋਂ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਕਿਸਾਨੀ ਤੇ ਪੰਥਕ ਦੇ ਹੱਲ ਬਿਨਾਂ ਪਾਰਟੀ ਦਾ ਦਿਹਾਤੀ ਖੇਤਰਾਂ ਵਿਚ ਦਖ਼ਲ ਮੁਸ਼ਕਲ ਹੋਵੇਗਾ। ਭਾਜਪਾ ਵਲੋਂ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਅਕਾਲੀ ਵੀ 3-4 ਧੜਿਆਂ ਵਿਚ ਵੰਡੇ ਹੋਏ ਹਨ ਅਤੇ ਅਕਾਲੀ ਵੋਟ ਬੈਂਕ ਵੀ ਵੰਡਿਆ ਜਾਵੇਗਾ। ਭਾਜਪਾ ਵਲੋਂ ਜੇ ਗੱਠਜੋੜ ਕੀਤਾ ਹੀ ਜਾਣਾ ਹੈ ਤਾਂ ਮੰਤਵ ਲਈ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਹੱਥ ਮਿਲਾਉਣਾ ਪਵੇਗਾ। ਭਾਜਪਾ ਨਾਲ ਗੱਠਜੋੜ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) ’ਚ ਭਾਰੀ ਉਤਸ਼ਾਹ, ਪ੍ਰੰਤੂ ਕਾਡਰ ਪੰਜਾਬ ਤੇ ਪੰਥਕ ਮੁੱਦਿਆਂ ਇਨਸਾਫ਼ ਚਾਹੁੰਦੇ ਹਨ। ਭਾਜਪਾ ਦੇ ਰਵੱਈਏ ਵਿਚਲੀ ਤਬਦੀਲੀ ਸਥਾਨਕ ਰਿਪੋਰਟਾਂ ਕਾਰਨ ਕੀ ਬੀ.ਐਲ. ਸੰਤੋਸ਼ ਦੀ 24 ਅਗਸਤ ਦੀ ਫੇਰੀ ਦੌਰਾਨ ਸਥਿਤੀ ਸਪਸ਼ਟ ਹੋਵੇਗੀ।
ਪਿਛਲੀ ਖ਼ਬਰ ਨਿੱਜੀ ਸਕੂਲ ਬੱਸ ਨੂੰ ਅੱਗ ਲੱਗੀ ਬੱਚੇ ਸੁਰੱਖਿਅਤ ਬਾਹਰ ਕੱਢੇ ਅਗਲੀ ਖ਼ਬਰ ਕਰਜ਼ਾ ਲੈਣ ਵਾਸਤੇ 341 ਕਰੋੜ ਰੁਪਏ ਕਮਿਸ਼ਨ ਦੀ ਨਿਰਪੱਖ ਜਾਂਚ ਹੋਵੇ-ਐਨ.ਕੇ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।