ਸਾਫਮਾ ਨੇ 14 ਦੀ ਰਾਤ ਵਾਹਗਾ ਸਰਹੱਦ ’ਤੇ ਮੋਮਬੱਤੀਆਂ ਜਗਾਉਣ ਦਾ ਬਦਲਿਆ ਪ੍ਰੋਗਰਾਮ ਹੁਣ 13 ਦੀ ਰਾਤ ਸਰਹੱਦ ’ਤੇ ਮੋਮਬੱਤੀਆਂ ਜਗਾ ਦਿੱਤਾ ਜਾਵੇਗਾ ਅਮਨ ਤੇ ਸ਼ਾਂਤੀ ਦਾ ਸੁਨੇਹਾ-ਇਮਤਿਆਜ਼ ਆਲਮ
ਅੰਮ੍ਰਿਤਸਰ, 11 ਅਗਸਤ (ਸੁਰਿੰਦਰ ਕੋਛੜ)-ਸਾਫਮਾ (ਸਾਊਥ ਏਸ਼ੀਅਨ ਫ੍ਰੀ ਮੀਡੀਆ ਐਸੋਸੀਏਸ਼ਨ) ਪਾਕਿਸਤਾਨ ਦੇ ਸਕੱਤਰ ਜਨਰਲ ਇਮਤਿਆਜ਼ ਆਲਮ ਨੇ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ 14 ਅਗਸਤ ਦੀ ਰਾਤ ਵਾਹਗਾ ਸਰਹੱਦ ’ਤੇ ਮੋਮਬਤੀਆਂ ਜਗਾ ਕੇ ਅਮਨ ਅਤੇ ਸ਼ਾਂਤੀ ਦਾ ਸੁਨੇਹਾ ਦੇਣ ਦੇ ਪ੍ਰੋਗਰਾਮ ’ਚ ਤਬਦੀਲੀ ਕੀਤੀ ਗਈ ਹੈ। ਹੁਣ ਸਾਫਮਾ ਦੇ 150 ਕਾਰਕੁਨ 13 ਅਗਸਤ ਦੀ ਰਾਤ ਵਾਹਗਾ ਸਰਹੱਦ ’ਤੇ ਮੋਮਬਤੀਆਂ ਜਗਾਉਣ ਲਈ ਪਹੁੰਚਣਗੇ।
ਅਜੀਤ ਡੈਸਕ
12-08-2026