09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸਿਵਲ ਹਸਪਤਾਲ ਧੂਰੀ ਨੂੰ ਪੰਜਾਬ ਭਰ ਵਿਚੋਂ ਪਹਿਲਾ ਸਥਾਨ

ਧੂਰੀ, 8 ਅਗਸਤ (ਸੰਜੇ ਲਹਿਰੀ)-ਸਿਵਲ ਹਸਪਤਾਲ ਧੂਰੀ ਦੇ ਐਸ. ਐਮ.

ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਧੂਰੀ ਦੇ ਐਸ. ਐਮ. ਓ. ਡਾ. ਸੰਜੀਵ ਅਰੋੜਾ। ਤਸਵੀਰ : ਸੰਜੇ ਲਹਿਰੀ 09-08-2026
ਧੂਰੀ, 8 ਅਗਸਤ (ਸੰਜੇ ਲਹਿਰੀ)-ਸਿਵਲ ਹਸਪਤਾਲ ਧੂਰੀ ਦੇ ਐਸ.ਐਮ.ਓ. ਡਾ. ਸੰਜੀਵ ਅਰੋੜਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਅਤੇ ਸਿਵਲ ਸਰਜਨ ਸੰਗਰੂਰ ਡਾ. ਅਮਰਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿਵਲ ਹਸਪਤਾਲ ਦੇ ਸਟਾਫ਼ ਤੇ ਆਸ਼ਾ ਵਰਕਰਾਂ ਆਦਿ ਦੇ ਸਹਿਯੋਗ ਨਾਲ ਸੀ.ਸੀ.ਪੀ. ਪ੍ਰੋਗਰਾਮ (ਕੇਅਰ ਕੰਪੇਨੀਅਨ ਦੇਖਭਾਲ) ਮਰੀਜ਼ਾਂ ਦੀ ਦੇਖਭਾਲ ਸਾਥੀ ਪ੍ਰੋਗਰਾਮ ਤਹਿਤ ਸਿਵਲ ਹਸਪਤਾਲ ਧੂਰੀ ਵਿਖੇ ਖ਼ਾਸ ਤੌਰ ’ਤੇ ਗਰਭਵਤੀ ਔਰਤਾਂ ਅਤੇ ਹੋਰ ਮਰੀਜ਼ਾਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਸੰਬੰਧੀ ਲਗਾਏ ਗਏ ਜਾਗਰੂਕਤਾ ਕੈਂਪਾਂ ਦੇ ਬਦਲੇ ਸਿਹਤ ਵਿਭਾਗ ਵਲੋਂ ਸਿਵਲ ਹਸਪਤਾਲ ਧੂਰੀ ਨੂੰ ਸੀ.ਸੀ.ਪੀ. ਪ੍ਰੋਗਰਾਮ ਦੇ ਤਹਿਤ ਪੰਜਾਬ ਵਿਚੋਂ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ। ਡਾਕਟਰ ਅਰੋੜਾ ਨੇ ਦੱਸਿਆ ਕਿ ਅਪ੍ਰੈਲ 2026 ਵਿਚ ਸਿਵਲ ਹਸਪਤਾਲ ਧੂਰੀ ਸੀ.ਸੀ.ਪੀ. ਪ੍ਰੋਗਰਾਮ ਤਹਿਤ ਪੰਜਾਬ ਵਿਚ 18ਵੇਂ ਨੰਬਰ ’ਤੇ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਸਿਸਟਰ ਅਮਨਦੀਪ ਕੌਰ ਰਜਨੀਸ਼ ਕੌਰ ਏ.ਐਨ.ਐਮ., ਵੀਰਪਾਲ ਕੌਰ, ਬੁਬਨਦੀਪ, ਭੁਪਿੰਦਰ ਕੌਰ, ਨਰਸਿੰਗ ਸਿਸਟਰ ਨਰਿੰਦਰ ਕੌਰ ਆਦਿ ਦੇ ਸਹਿਯੋਗ ਨਾਲ 642 ਸੈਸ਼ਨ ਲਗਾ ਕੇ 6700 ਦੇ ਕਰੀਬ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੀ.ਸੀ.ਪੀ. ਪ੍ਰੋਗਰਾਮ ਬਾਰੇ ਜਾਣੂ ਕਰਵਾਇਆ ਗਿਆ।ਉਨ੍ਹਾਂ ਦੱਸਿਆ ਸਰਕਾਰ ਦੀਆਂ ਭਲਾਈ ਸਕੀਮਾਂ ਬਾਰੇ ਮਰੀਜ਼ਾਂ ਨੂੰ ਜਾਗਰੂਕ ਕਰਨ ਲਈ ਆਉਣ ਵਾਲੇ ਸਮੇਂ ਵਿਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਨੇ ਯਕੀਨ ਬਣਾਏ ਜਾਣਗੇ।
ਅਗਲੀ ਖ਼ਬਰ ਭੋਗ ’ਤੇ ਵਿਸ਼ੇਸ਼ ਮਾਤਾ ਮਹਿੰਦਰ ਕੌਰ ਮੰਝਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।