11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਗੋਪਾਲ ਸਿੰਘ ਚਾਵਲਾ ਪਾਕਿ ਦੀ ਕੌਮੀ ਪੀਸ ਕਮੇਟੀ ’ਚ ਅਹੁਦੇਦਾਰ ਨਿਯੁਕਤ

ਅਜੀਤ ਡੈਸਕ 29-07-2026

ਅੰਮ੍ਰਿਤਸਰ, 28 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ ਨੂੰ ‘ਨੈਸ਼ਨਲ ਪੀਸ ਕਮੇਟੀ ਫ਼ਾਰ ਇੰਟਰਫੇਥ ਹਾਰਮਨੀ ਐਂਡ ਹਿਊਮਨ ਰਾਈਟਸ ਪਾਕਿਸਤਾਨ’ ਵਿਚ ਕੇਂਦਰੀ ਪ੍ਰਧਾਨ (ਘੱਟ-ਗਿਣਤੀ ਮਾਮਲੇ ਪਾਕਿਸਤਾਨ) ਵਜੋਂ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਜੁਲਾਈ 2027 ਤੱਕ ਰਹੇਗੀ। ਗੋਪਾਲ ਸਿੰਘ ਚਾਵਲਾ ਨੇ ‘ਅਜੀਤ’ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਕਤ ਨੈਸ਼ਨਲ ਪੀਸ ਕਮੇਟੀ ਪਾਕਿ ’ਚ ਵੱਖ-ਵੱਖ ਧਰਮਾਂ ਵਿਚਕਾਰ ਆਪਸੀ ਸਾਂਝ, ਧਾਰਮਿਕ ਸਹਿਣਸ਼ੀਲਤਾ, ਸਮਾਜਿਕ ਏਕਤਾ ਅਤੇ ਮਨੁੱਖੀ ਅਧਿਕਾਰਾਂ ਦੇ ਪ੍ਰਚਾਰ ਲਈ ਕੰਮ ਕਰਦੀ ਹੈ। ਚਾਵਲਾ ਨੂੰ ਮਿਲੀ ਇਹ ਜ਼ਿੰਮੇਵਾਰੀ ਪਾਕਿ ‘ਚ ਘੱਟ ਗਿਣਤੀ ਭਾਈਚਾਰਿਆਂ, ਖ਼ਾਸ ਕਰਕੇ ਸਿੱਖ ਭਾਈਚਾਰੇ ਨਾਲ ਜੁੜੇ ਮਸਲਿਆਂ ਨੂੰ ਉਜਾਗਰ ਕਰਨ ਅਤੇ ਅੰਤਰ-ਧਾਰਮਿਕ ਸਦਭਾਵਨਾ ਨੂੰ ਮਜ਼ਬੂਤ ਕਰਨ ਦੇ ਨਜ਼ਰੀਏ ਨਾਲ ਅਹਿਮ ਮੰਨੀ ਜਾ ਰਹੀ ਹੈ।

ਪਿਛਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਇਤਰਾਜ਼ਯੋਗ ਮੱਦਾਂ ਹਟਾਉਣ ਲਈ ਸਰਕਾਰ ਨੂੰ ਦਿੱਤੇ ਇਕ ਮਹੀਨੇ ਦੇ ‘ਅਲਟੀਮੇਟਮ’ ਦੀ ਮਿਆਦ ਖਤਮ ਅਗਲੀ ਖ਼ਬਰ ਪਾਕਿਸਤਾਨ ਦੇ ਨੌਜਵਾਨਾਂ ਨੇ ਬਣਾਈ ‘ਸਿੰਧੀ ਕਾਕਰੋਚ ਜਨਤਾ ਪਾਰਟੀ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।