05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਸੀ.ਜੇ.ਪੀ. ਨੂੰ ਵਿਰੋਧ ਪ੍ਰਦਰਸ਼ਨ ਦੌਰਾਨ ਦੇਸ਼ ਭਰ ਤੋਂ ਵੱਖ-ਵੱਖ ਰਾਜਨੀਤਕ ਪਾਰਟੀਆਂ ਤੇ ਜਥੇਬੰਦੀਆਂ ਦਾ ਮਿਲ ਰਿਹੈ ਸਮਰਥਨ

ਅਜੀਤ ਡੈਸਕ 24-07-2026

ਨਵੀਂ ਦਿੱਲੀ, 23 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)- ਨੀਟ ਪੇਪਰ ਲੀਕ ਦੇ ਵਿਰੋਧ ਅਤੇ ਸਿੱਖਿਆ ਸਿਸਟਮ ਵਿਚ ਸੁਧਾਰ ਦੀ ਮੰਗ ਨੂੰ ਲੈ ਕੇ ਸੀ.ਜੇ.ਪੀ. ਦਾ ਜੰਤਰ ਮੰਤਰ ’ਤੇ ਧਰਨਾ ਪ੍ਰਦਰਸ਼ਨ ਜਾਰੀ ਹੈ। ਇਸ ਪ੍ਰਦਰਸ਼ਨ ਵਿਚ ਆਉਣ-ਜਾਣ ਵਾਲੇ ਵਿਦਿਆਰਥੀਆਂ ਤੇ ਲੋਕਾਂ ਦੀ ਗਿਣਤੀ ਪਹਿਲਾਂ ਨਾਲੋਂ ਵਧਦੀ ਜਾ ਰਹੀ ਹੈ। ਇਹ ਪ੍ਰਦਰਸ਼ਨ ਟਾਲਸਟਾਏ ਸੜਕ ਤੱਕ ਵੀ ਪੁੱਜ ਗਿਆ ਹੈ, ਜਿਸ ਕਰਕੇ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਹੋਈ ਹੈ। ਸੰਸਦ ਵੱਲ ਜਾਣ ਵਾਲੀਆਂ ਸੜਕਾਂ ’ਤੇ ਹੋਰ ਵੀ ਜ਼ਿਆਦਾ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਅਤੇ ਜੰਤਰ ਮੰਤਰ ਤੇੇ ਆਸ-ਪਾਸ ਦੇ ਸਾਰੇ ਰਸਤਿਆਂ ’ਤੇ ਪੁਲਿਸ ਦੀ ਗਿਣਤੀ ਹੋਰ ਜ਼ਿਆਦਾ ਵਧਾ ਦਿੱਤੀ ਗਈ ਹੈ। ਜੋ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ ਸਨ, ਉਨ੍ਹਾਂ ਨੂੰ ਆਰ.ਐਮ.ਐਲ. ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਪ੍ਰਦਰਸ਼ਨਕਾਰੀਆਂ ਦੇ ਮਾਰਚ ਦੌਰਾਨ ਹਿੰਸਾ ਮਾਮਲੇ ਵਿਚ ਦਿੱਲੀ ਪੁਲਿਸ ਨੇ ਕਨਾਟ ਪਲੇਸ, ਪੁਲਿਸ ਸਟੇਸ਼ਨ, ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਅਤੇ ਹੋਰ ਪੁਲਿਸ ਥਾਣਿਆਂ ਵਿਚ ਐਫ.ਆਈ.ਆਰ. ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਸੀ.ਸੀ.ਟੀ.ਵੀ. ਦੀ ਫੁਟੇਜ ਨੂੰ ਵੇਖ ਕੇ ਦੋਸ਼ੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਜੰਤਰ ਮੰਤਰ ’ਤੇ ਕਿਸਾਨ ਜਥੇਬੰਦੀ ਕਿਰਤੀ ਦੇ ਨੇਤਾ ਵੀ ਪੁੱਜੇ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੇ ਨਾਲ ਹਨ। ਪ੍ਰਦਰਸ਼ਨ ਵਾਲੀ ਥਾਂ ’ਤੇ ਕੁਝ ਵਿਦਿਆਰਥੀ ਡਫਲੀ ਵੀ ਵਜਾਉਂਦੇ ਵੇਖੇ ਗਏ। ਵੱਖ-ਵੱਖ ਸਿੱਖ ਸੰਸਥਾਵਾਂ ਵਲੋਂ ਇੱਥੇ ਲੰਗਰ ਲਗਾਇਆ ਹੋਇਆ ਹੈ। ਮੰਚ ’ਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਤੇ ਹੋਰਨਾਂ ਜਥੇਬੰਦੀਆਂ ਦੇ ਨੇਤਾ ਆ ਕੇ ਸਮਰਥਨ ਦੇ ਰਹੇ ਹਨ। ਕੁਝ ਥਾਵਾਂ ਤੋਂ ਵਿਦਿਆਰਥੀ ਟੋਲੀਆਂ ਬਣਾ ਆਪਣੇ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ। ਕਨਾਟ ਪਲੇਸ ਵਿਚ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਅੱਜ ਐਨ.ਡੀ.ਐਮ.ਸੀ. ਨੇ ਦੁਕਾਨਾਂ, ਦਫ਼ਤਰ ਤੇ ਰੇਸਤਰਾਂ ਸ਼ਾਮ 6.30 ਵਜੇ ਤੱਕ ਬੰਦ ਕਰਵਾਏ।

ਪਿਛਲੀ ਖ਼ਬਰ ਨਵਾਜ਼ ਸ਼ਰੀਫ਼ ਨੇ ਪੀ. ਓ. ਕੇ. ਦਾ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਪ੍ਰਗਟਾਈ ਅਗਲੀ ਖ਼ਬਰ ਸਿੱਕਮ ਸੁਰੰਗ ਹਾਦਸਾ-ਬਚਾਅ ਟੀਮਾਂ ਨੇ ਸਾਰੇ 25 ਮਜ਼ਦੂਰਾਂ ਦੀਆਂ ਲਾਸ਼ਾਂ ਕੱਢੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।