18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਅਧਿਆਤਮਿਕ ਗੁਰੂ ’ਤੇ ਪੋਕਸੋ ਤਹਿਤ ਜਬਰ ਜਨਾਹ ਅਤੇ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ

ਅਜੀਤ ਡੈਸਕ 22-07-2026

ਅਮਰਾਵਤੀ, 21 ਜੁਲਾਈ (ਪੀ.ਟੀ.ਆਈ.)-ਮਹਾਰਾਸ਼ਟਰ ਦੇ ਅਮਰਾਵਤੀ ’ਚ ਆਸ਼ਰਮ ਚਲਾਉਣ ਵਾਲੇ ਅਧਿਆਤਮਿਕ ਗੁਰੂ ’ਤੇ ਔਰਤ ਨਾਲ ਵਾਰ-ਵਾਰ ਜਬਰ ਜਨਾਹ ਅਤੇ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ। ਇਹ ਸ਼ੋਸ਼ਣ 2016 ’ਚ ਉਸ ਸਮੇਂ ਸ਼ੁਰੂ ਹੋਇਆ ਸੀ ਜਦੋਂ ਉਹ ਨਾਬਾਲਗ ਸੀ।ਇਹ ਜਾਣਕਾਰੀ ਦਿੰਦਿਆਂ ਇਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਐਤਵਾਰ ਨੂੰ ਆਨੰਦ ਮੱਠ ਦੇ ਦੱਤਾਗਿਰੀ ਗੁਰੂ ਜੈਰਾਮਜੀ ਮਹਾਰਾਜ ਵਿਰੁੱਧ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 64(2) (ਜਬਰ ਜਨਾਹ) ਅਤੇ 351(2) ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।ਚੰਦੂਰ ਰੇਲਵੇ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਸੁਰੇਸ਼ ਮਸਕ ਨੇ ਕਿਹਾ ਕਿ ਦੋਸ਼ੀ ਫਰਾਰ ਹੈ ਤੇ ਉਸਦੀ ਭਾਲ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਹੋਰ ਜਾਂਚ ਜਾਰੀ ਹੈ।

ਪਿਛਲੀ ਖ਼ਬਰ ਜਲੰਧਰ ’ਚ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਰਹੀ ਪ੍ਰੇਰਣਾਦਾਇਕ-ਵਿਨੀਤ ਜੋਸ਼ੀ ਅਗਲੀ ਖ਼ਬਰ ਸੁਪਰੀਮ ਕੋਰਟ ਨੇ ਆਸਾਰਾਮ ਦੀ ਜ਼ਮਾਨਤ ਪਟੀਸ਼ਨ ’ਤੇ ਫ਼ੈਸਲੇ ਲਈ ਏਮਜ਼ ਤੋਂ ਵਿਸਥਾਰ ਨਾਲ ਮੰਗੀ ਰਿਪੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।