05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਹੱਜ ਯਾਤਰਾ-2027 ਲਈ ਫਾਰਮ ਭਰਨ ਦੀ ਆਖਰੀ ਤਰੀਕ ਵਧ ਕੇ 24 ਜੁਲਾਈ ਹੋਈ

ਅਜੀਤ ਡੈਸਕ 21-07-2026

ਮਾਲੇਰਕੋਟਲਾ (ਸੰਗਰੂਰ), 20 ਜੁਲਾਈ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) - ‘ਹੱਜ ਕਮੇਟੀ ਆਫ਼ ਇੰਡੀਆ’ ਵੱਲੋਂ ਹੱਜ ਯਾਤਰਾ-2027 ਲਈ ਨਵੀਂ ਹੱਜ ਨੀਤੀ ਅਤੇ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਪੰਜਾਬ ਭਰ ਦੇ ਮੁਸਲਿਮ ਭਾਈਚਾਰੇ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਬੀਤੀ 22 ਜੂਨ 2026 ਤੋਂ ਸ਼ੁਰੂ ਹੋਈ ਫਾਰਮ ਭਰਨ ਦੀ ਪ੍ਰਕਿਰਿਆ ਦਰਮਿਆਨ ਹੱਜ ਕਮੇਟੀ ਨੇ ਆਨਲਾਈਨ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 20 ਜੁਲਾਈ ਤੋਂ ਵਧਾ ਕੇ 24 ਜੁਲਾਈ 2026 ਕਰ ਦਿੱਤੀ ਹੈ। ਹੱਜ ਕਮੇਟੀ ਵੱਲੋਂ ਜਾਰੀ ਨਵੇਂ ਸ਼ਡਿਊਲ ਅਨੁਸਾਰ ਹੱਜ ਯਾਤਰੀਆਂ ਦੀ ਚੋਣ ਲਈ ਡਿਜੀਟਲ ਲੱਕੀ ਡਰਾਅ 30 ਜੁਲਾਈ 2026 ਨੂੰ ਸਵੇਰੇ 11:00 ਵਜੇ ਹੱਜ ਹਾਊਸ, ਮੁੰਬਈ ਵਿਖੇ ਕੱਢਿਆ ਜਾਵੇਗਾ, ਜਿਸ ਦਾ ਅਧਿਕਾਰਤ ਵੈੱਬਸਾਈਟ ‘ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਚੁਣੇ ਗਏ ਆਵੇਦਕਾਂ ਨੂੰ 10 ਅਗਸਤ 2026 ਤੱਕ 1,52,300 ਰੁਪਏ ਦੀ ਐਡਵਾਂਸ ਹੱਜ ਰਕਮ ਜਮ੍ਹਾਂ ਕਰਵਾਉਣੀ ਲਾਜ਼ਮੀ ਹੋਵੇਗੀ। ਪ੍ਰਸਿੱਧ ਸਮਾਜ ਸੇਵੀ ਮਾਸਟਰ ਅਬਦੁਲ ਅਜ਼ੀਜ਼ ਅਤੇ ਉਨ੍ਹਾਂ ਦੀ ਟੀਮ ਤਨਵੀਰ ਅਹਿਮਦ, ਖਾਲਿਕ ਚਿਸ਼ਤੀ, ਸ਼ਹਿਬਾਜ਼ ਅਹਿਮਦ ਅਤੇ ਮੁਹੰਮਦ ਸ਼ਫੀਕ ਰਾਣਾ ਨੇ ਦੱਸਿਆ ਕਿ ਇਸ ਵਾਰ ਪੰਜਾਬ ਸੂਬੇ ਲਈ ਹੱਜ ਦਾ ਕੁੱਲ ਕੋਟਾ 378 ਨਿਰਧਾਰਤ ਕੀਤਾ ਗਿਆ ਹੈ ਤੇ ਹੁਣ ਤੱਕ 427 ਤੋਂ ਵੱਧ ਫਾਰਮ ਸਫਲਤਾਪੂਰਵਕ ਭਰੇ ਜਾ ਚੁੱਕੇ ਹਨ।

ਪਿਛਲੀ ਖ਼ਬਰ ਇਕਬਾਲ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ (ਬ) ਛੱਡ ਕੇ ਸਾਥੀਆਂ ਸਮੇਤ ‘ਵਾਰਿਸ ਪੰਜਾਬ ਦੇ’ ’ਚ ਹੋਏ ਸ਼ਾਮਿਲ ਅਗਲੀ ਖ਼ਬਰ ਸਿੱਖਿਆ ਬੋਰਡ ਨੇ 8ਵੀਂ ਤੋਂ 12ਵੀਂ ਸ਼੍ਰੇਣੀਆਂ ’ਚ ਦਾਖ਼ਲੇ ਦੀ ਅੰਤਿਮ ਤਰੀਕ 8 ਅਗਸਤ ਤੱਕ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।