05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਐੱਸ.ਆਈ.ਟੀ. ਵਲੋਂ ਤਲਬ ਕਰਨ ’ਤੇ ਸੁਖਬੀਰ ਨੂੰ ਸਤਾ ਰਿਹਾ ਡਰ- ਅਮਨ ਅਰੋੜਾ

ਅਜੀਤ ਡੈਸਕ 21-07-2026

ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ), 20 ਜੁਲਾਈ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਐਸ.ਆਈ.ਟੀ. ਵੱਲੋਂ ਤਲਬ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਜੇਕਰ ਕਿਸੇ ਨੇ ਕੋਈ ਗਲਤ ਕੰਮ ਨਹੀਂ ਕੀਤਾ, ਤਾਂ ਫਿਰ ਜਾਚ ਤੋਂ ਡਰ ਕਾਹਦਾ? ਕਾਨੂੰਨ ਨਿਰਪੱਖਤਾ ਨਾਲ ਆਪਣਾ ਕੰਮ ਕਰੇਗਾ। ਅਮਨ ਅਰੋੜਾ ਨੇ ਵਿਰੋਧੀ ਆਗੂਆਂ ਦੇ ਘਬਰਾਹਟ ਭਰੇ ਬਿਆਨਾਂ ‘ਤੇ ਤੰਜ ਕੱਸਦਿਆਂ ਕਿਹਾ ਕਿ ਇਹ ਤਾਂ ਉਹੀ ਗੱਲ ਹੋ ਗਈ ਕਿ “ਚੋਰ ਦੀ ਦਾੜ੍ਹੀ ‘ਚ ਤਿਨਕਾ”। ਜਦੋਂ ਨਾਂ ਤਾਂ ਸਰਕਾਰ ਨੇ ਅਤੇ ਨਾਂ ਹੀ ਪੁਲਿਸ ਪ੍ਰਸ਼ਾਸਨ ਨੇ ਕਿਸੇ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੋਈ ਬਿਆਨ ਦਿੱਤਾ ਹੈ, ਤਾਂ ਫਿਰ ਵਿਰੋਧੀ ਧਿਰ ਵਿਚ ਇਹ ਡਰ ਕਿਸ ਗੱਲ ਦਾ ਹੈ? ਕੈਬਨਿਟ ਮੰਤਰੀ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਕੁਝ ਗਲਤ ਕੀਤਾ ਹੈ, ਤਾਂ ਪੁਲਿਸ ਉਸ ਨੂੰ ਜਾਂਚ ਲਈ ਬੁਲਾਏਗੀ ਵੀ ਅਤੇ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਵੀ ਕਰੇਗੀ।

ਪਿਛਲੀ ਖ਼ਬਰ ਐਫ਼.ਸੀ.ਆਈ. ਦੇ ਗੁਦਾਮਾਂ ’ਚ ਚੌਲਾਂ ਦਾ ਅੰਬਾਰ ਅਗਲੀ ਖ਼ਬਰ ਆਸਟ੍ਰੇਲੀਆ ਦੇ ਮਨਿਸਟਰ ਔਨ ਸੈਮ ਰੇ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।