07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਪੰਜਾਬ ਬਾਜ਼ੀਗਰ ਤੇ ਵਿਮੁਕਤ ਕਬੀਲਿਆਂ ਦੇ ਆਗੂਆਂ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਲ ਅਹਿਮ ਮੀਟਿੰਗ

ਅਜੀਤ ਡੈਸਕ 20-07-2026

ਬਰਨਾਲਾ, 19 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਬਾਜ਼ੀਗਰ ਅਤੇ ਵਿਮੁਕਤ ਕਬੀਲਿਆਂ ਦੀ ਅਹਿਮ ਮੀਟਿੰਗ ਗੁਆਂਢੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਹੋਈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਰਨਾਲਾ ਦੇ ਆਗੂ ਮਲਕੀਤ ਸਿੰਘ ਮੀਤਾ ਨੇ ਦੱਸਿਆ ਕਿ ਮੀਟਿੰਗ ਵਿਚ ਪੰਜਾਬ ਦੇ 7 ਵਿਮੁਕਤ ਕਬੀਲਿਆਂ ਬਾਜ਼ੀਗਰ, ਸਾਂਸੀ, ਬੌਰੀਆਂ, ਨਟ, ਬਰੜ, ਬੰਗਾਲੀ ਅਤੇ ਗਧੀਲਾ ਨੂੰ ਐਸ.ਟੀ. ਕੋਟਾ ਅਤੇ ਇਦਾਤੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਲਈ ਖੁੱਲ੍ਹ ਕੇ ਵਿਚਾਰਾਂ ਹੋਈਆਂ। ਕਬੀਲਿਆਂ ਦੇ ਆਗੂਆਂ ਨੇ ਮੁੱਖ ਮੰਤਰੀ ਹਰਿਆਣਾ ਨੂੰ ਦਲੀਲ ਦਿੱਤੀ ਕਿ 1979 ਵਿਚ ਪਹਿਲੀ ਵਾਰੀ ਪੰਜਾਬ ਤੋਂ ਸਿਫ਼ਾਰਸ਼ ਭੇਜੀ ਗਈ, ਉਸ ਤੋਂ ਬਾਅਦ 1992, 1995, 2010 ਵਿਚ ਲਗਾਤਾਰ ਯਾਦ ਪੱਤਰ ਵੀ ਭੇਜੇ ਗਏ। ਇਸ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ 1975 ਦਾ ਫ਼ੈਸਲਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਐਥਨੋਗਰਾਫੀ ਸਟੱਡੀ, ਕੌਮੀ ਪੱਧਰ ਦੇ ‘ਰੇਣਕੇ’ ਕਮਿਸ਼ਨ 2008 ਅਤੇ ‘ਇਦਾਤੇ’ ਕਮਿਸ਼ਨ 2018 ਦੀ ਰਿਪੋਰਟ ਨੇ ਪੁਰਜ਼ੋਰ ਸਿਫ਼ਾਰਸ਼ ਕੀਤੀ ਕਿ ਇਨ੍ਹਾਂ ਵਿਮੁਕਤ ਕਬੀਲਿਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵੱਖਰਾ 10 ਫ਼ੀਸਦੀ ਕੋਟਾ ਜ਼ਰੂਰੀ ਹੈ, ਕਿਉਂਕਿ ਇਹ ਅੱਜ ਵੀ ਦੂਸਰੀਆਂ ਕਮਿਊਨਿਟੀਆਂ ਨਾਲੋਂ ਅਤਿ ਪਛੜੇ ਹੋਏ ਹਨ ਅਤੇ ਲੋੜਵੰਦਾਂ ਲਾਈਨ ਵਿਚ ਅਖੀਰ ’ਤੇ ਖੜ੍ਹੇ ਹਨ ਪਰ ਇਨ੍ਹਾਂ ਕਬੀਲਿਆਂ ਦੀ ਮੰਗ ਨੂੰ ਆਜ਼ਾਦੀ ਦੇ 78 ਸਾਲ ਬਾਅਦ ਵੀ ਬੂਰ ਨਹੀਂ ਪਿਆ। ਮਲਕੀਤ ਸਿੰਘ ਮੀਤਾ ਨੇ ਦੱਸਿਆ ਕਿ ਪੰਜਾਬ ਬਾਜ਼ੀਗਰ ਅਤੇ ਵਿਮੁਕਤ ਕਬੀਲਿਆਂ ਦੇ ਹੱਕਾਂ ਸੰਬੰਧੀ ਮੁੱਖ ਮੰਤਰੀ ਹਰਿਆਣਾ 2 ਅਗਸਤ ਨੂੰ ਪੰਜਾਬ ਫੇਰੀ ’ਤੇ ਆਉਣਗੇ, ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਦੇਸ਼ ਭਗਤ ਕਬੀਲਿਆਂ ਨੂੰ ਐਸ.ਟੀ. ਕੋਟਾ ਜ਼ਰੂਰੀ ਹੈ। ਮੀਟਿੰਗ ਵਿਚ ਪੰਜ-ਆਬ ਕਬੀਲੇ ਐਸੋਸੀਏਸ਼ਨ ਦੇ ਅਹੁਦੇਦਾਰ, ਜਿਨ੍ਹਾਂ ਵਿਚ ਬੂਟਾ ਰਾਮ ਧਨੌਲਾ ਕਨਵੀਨਰ, ਹਰਬੰਸ ਲਾਲ ਮਛਾਲ ਜਰਨਲ ਸਕੱਤਰ, ਸੁੱਚਾ ਸਿੰਘ ਸਮਰਾਲਾ ਚੀਫ਼ ਪੈਟਰਨ ਤੋਂ ਇਲਾਵਾ ਕੋ-ਕਨਵੀਨਰ ਪ੍ਰੇਮ ਕੁਮਾਰ ਹਿੰਮਤਾ, ਜਲੰਧਰ, ਰਾਜ ਕੁਮਾਰ ਪਾਇਲ, ਅਰਜੁਨ ਸਿੰਘ ਮੋਹਾਲੀ, ਸੰਯੁਕਤ ਸਕੱਤਰ ਸੁਰਜੀਤ ਸਿੰਘ ਮੋਰਿੰਡਾ, ਬਲਵਿੰਦਰ ਸਿੰਘ ਉੱਗੋਕੇ, ਆਕਾਸ਼ ਰਾਏਕੋਟ, ਚਰਨਾ ਰਾਮ ਸੇਵਾ ਮੁਕਤ ਮੈਨੇਜਰ ਭਵਾਨੀਗੜ੍ਹ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਰਾਤ ਵੇਲੇ ਘਰ ਪਰਤ ਰਹੇ ਬਜ਼ੁਰਗ ਦੀ ਅਵਾਰਾ ਕੁੱਤਿਆਂ ਕਾਰਨ ਮੌਤ ਅਗਲੀ ਖ਼ਬਰ ਸੂਬੇ ’ਚ ‘ਵੀਬੀ ਜੀ ਰਾਮ ਜੀ’ ਸਕੀਮ ਤਹਿਤ ਰਜਿਸਟ੍ਰੇਸ਼ਨ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ-ਸੌਂਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।