07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਜਾਤ-ਪਾਤ ਤੋਂ ਉਪਰ ਉੱਠ ਕੇ ਇਕ ਦੂਜੇ ਦੀ ਤਾਕਤ ਬਣ ਕੇ ਪੰਜਾਬ ਨੂੰ ਸੰਭਾਲਣ ਦੀ ਲੋੜ-ਗਿਆਨੀ ਹਰਪ੍ਰੀਤ ਸਿੰਘ

ਅਜੀਤ ਡੈਸਕ 20-07-2026

ਪਰਮਿੰਦਰ ਸਿੰਘ ਢੀਂਡਸਾ ਨੂੰ ਲਹਿਰਾ ਹਲਕੇ ਤੋਂ ਅਕਾਲੀ ਦਲ ਪੁਨਰ ਸੁਰਜੀਤ ਦਾ ਉਮੀਦਵਾਰ ਐਲਾਨਿਆ
ਮੂਣਕ, 19 ਜੁਲਾਈ (ਪ੍ਰਵੀਨ ਮਦਾਨ, ਕੇਵਲ ਸਿੰਗਲਾ, ਵਰਿੰਦਰ ਭਾਰਦਵਾਜ)-ਮਲਾਣਾ ਪੈਲੇਸ ਵਿਚ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕੀ ਪਿਛਲੇ ਕਈ ਮਹੀਨਿਆਂ ਤੋਂ ਪੰਥ ਦੀ ਸੇਵਾ ਲਈ ਜੋ ਕਾਰਜ ਆਰੰਭੇ ਹਨ, ਉਨ੍ਹਾਂ ’ਤੇ ਪਹਿਰਾ ਦੇਣ ਦੀ ਲੋੜ ਹੈ। ਉਨ੍ਹਾਂ ਪੰਜਾਬ ਦੇ ਹਲਾਤ ਬਾਰੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਵਿਚ ਫਿਰੌਤੀਆਂ, ਲੁੱਟਾਂ ਅਤੇ ਗੋਲੀਆਂ ਚੱਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜੋ ਕਿ ਖ਼ਤਰਨਾਕ ਰੁਝਾਨ ਹੈ।ਉਨ੍ਹਾਂ ਕਿਹਾ ਕਿ ਅੱਜ ਜਾਤ-ਪਾਤ ਤੋਂ ਉਪਰ ਉਠ ਕੇ ਇਕ-ਦੂਜੇ ਦੀ ਤਾਕਤ ਬਣਕੇ ਪੰਜਾਬ ਨੂੰ ਸੰਭਾਲਣ ਦੀ ਲੋੜ ਹੈ।ਉਨ੍ਹਾਂ ਪਰਮਿੰਦਰ ਸਿੰਘ ਢੀਂਡਸਾ ਨੂੰ ਅਕਾਲੀ ਦਲ ਪੁਨਰ ਸੁਰਜੀਤ ਦਾ ਉਮੀਦਵਾਰ ਐਲਾਨਦਿਆਂ ਕਿਹਾ ਕੀ ਇਹ ਪੱਥਰ ’ਤੇ ਲਕੀਰ ਹੈ । ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਡਸਾ ਨੇ ਸੰਬੋਧਨ ਕਰਦਿਆਂ ਕਿਹਾ ਕੀ ਇਸ ਸਮੇਂ ਪੰਜਾਬ ਜੋ ਹਲਾਤ ਵਿਚੋਂ ਲੰਘ ਰਿਹਾ ਕਿ ਹਰ ਕੋਈ ਪੰਜਾਬ ਛੱਡਣਾ ਚਾਹੁੰਦਾ। ਕੋਈ ਵਪਾਰ ਨਹੀਂ ਕਰਨਾ ਚਾਹੁੰਦਾ । ਨਸ਼ੇ ਦਾ ਵਾਧਾ ਸਰਕਾਰ ਦੀ ਨਕਾਮੀ ਹੈ।ਪੰਜਾਬ ’ਤੇ ਕਰਜਾ 5 ਲੱਖ ਕਰੋੜ ਹੋ ਗਿਆ ਹੈ, ਜਦੋਂਕਿ ਪੰਜਾਬ ਸਰਕਾਰ ਦਿੱਲੀ ਤੋਂ ਚਲਾਈ ਜਾ ਰਹੀ ਹੈ। ਇਸ ਮੌਕੇ ਸੀਨੀਅਰ ਆਗੂ ਜਗਜੀਤ ਸਿੰਘ ਕੋਹਲੀ, ਜ਼ਿਲ੍ਹਾ ਪ੍ਰਧਾਨ ਰਾਮਪਾਲ ਸਿੰਘ ਬਹਿਣੀਵਾਲ, ਗੁਰਸੰਤ ਸਿੰਘ ਭੁਟਾਲ, ਭੀਮ ਸੈਨ ਗਰਗ, ਬਿੱਲੂ ਖੰਡੇਵਾਦ, ਵਰਿੰਦਰ ਪਾਲ ਸਿੰਘ ਟੀਟੂ, ਵਿਮਲ ਜੈਨ, ਚਮਕੌਰ ਸਿੰਘ ਬਾਦਲਗੜ੍ਹ ਸਰਕਲ ਪ੍ਰਧਾਨ ਭੁਟਾਲ ਕਲਾਂ, ਰਾਜੇਸ਼ ਕੁਮਾਰ ਰਾਜਾ, ਕਾਬਲ ਸਿੰਘ ਸੇਖੋਂ , ਕਸ਼ਿਸ਼ ਅਰੋੜਾ, ਹੁਕਮਾ ਸਿੰਘ ਪਾਪੜਾ, ਬਲਕਾਰ ਨੰਬਰਦਾਰ, ਗੁਰਮੀਤ ਹਾਡਾਂ, ਨਫੇ ਸਿੰਘ ਭੂਲਣ, ਜਸਵੰਤ ਸਿੰਘ ਹੈਪੀ, ਵਿਸਾਖੀ ਸਿੰਘ ਮਕਰੋੜ ਸਾਹਿਬ, ਭੁਪਿੰਦਰ ਸਿੰਘ, ਹਰਜਿੰਦਰ ਸਿੰਘ, ਸੱਤਪਾਲ ਅਨਦਾਨਾ, ਜਸਵੀਰ ਡੂਡੀਆਂ, ਭੀਮ ਸਿੰਘ ਭੂੰਦੜ ਭੈਣੀ ਸਮੇਤ ਵੱਡੀ ਗਿਣਤੀ ‘ਚ ਆਗੂ ਤੇ ਵਰਕਰ ਹਾਜ਼ਰ ਸਨ।
ਹਲਕਾ ਸੁਨਾਮ ਤੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਐਲਾਨਿਆ ਉਮੀਦਵਾਰ
ਸੁਨਾਮ ਊਧਮ ਸਿੰਘ ਵਾਲਾ,19 ਜੁਲਾਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਸੁਨਾਮ ਊਧਮ ਸਿੰਘ ਵਾਲਾ ਵਿਖੇ ਹਲਕਾ ਪੱਧਰੀ ਕੀਤੇ ਗਏ ਇਕੱਠ ਨੂੰ ਸੰਬੋਧਿਨ ਕਰਦਿਆਂ ਪਾਰਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਹਲਕਾ ਸੁਨਾਮ ਤੋਂ ਉਮੀਦਵਾਰ ਐਲਾਨਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ,ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਜ਼ਿਲ੍ਹਾ ਪ੍ਰਧਾਨ ਰਾਮਪਾਲ ਸਿੰਘ ਬੈਹਣੀਵਾਲ ਨੇ ਵੀ ਸੰਬੋਧਿਨ ਕੀਤਾ, ਜਦੋਂਕਿ ਮੰਚ ਸੰਚਾਲਨ ਪ੍ਰਿਤਪਾਲ ਸਿੰਘ ਹਾਂਡਾ ਵਲੋਂ ਕੀਤਾ ਗਿਆ।

ਪਿਛਲੀ ਖ਼ਬਰ ਲੁਬਾਣਾ ਭਾਈਚਾਰੇ ਦੀ ਭਲਾਈ ਤੇ ਹੱਕਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ... ਅਗਲੀ ਖ਼ਬਰ ਜੱਗੂ ਭਗਵਾਨਪੁਰੀਆ ਵਲੋਂ ਅਪਰਾਧ ਦੀ ਦੁਨੀਆ ਤੋਂ ਸੰਨਿਆਸ ਲੈਣ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।