13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਕੇਂਦਰ ਆਉਣ ਵਾਲੇ ਸਮੇਂ ’ਚ 75 ਹਜ਼ਾਰ ਨਵੀਆਂ ਅੰਡਰਗ੍ਰੈਜੂਏਟ ਅਤੇ ਪੋਸਟਗ੍ਰੈਜੂਏਟ ਮੈਡੀਕਲ ਸੀਟਾਂ ਵੀ ਵਧਾਏਗੀ-ਨੱਢਾ

ਅਜੀਤ ਡੈਸਕ 18-07-2026
ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਢਾ ਨੇ ਕਿਹਾ ਕਿ ਚੰਡੀਗੜ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਰਮਭੂਮੀ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਲੰਬੇ ਸਮੇਂ ਤੱਕ ਇਥੇ ਰਹਿ ਕੇ ਸੰਗਠਨ ਨੂੰ ਮਜ਼ਬੂਤ ਕੀਤਾ ਤੇ ਉੱਤਰੀ ਭਾਰਤ ’ਚ ਭਾਜਪਾ ਦੇ ਵਿਸਥਾਰ ਨੂੰ ਨਵੀਂ ਦਿਸ਼ਾ ਦਿੱਤੀ। ਨੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਦੇਸ਼ ਦੇ ਸਿਹਤ ਖੇਤਰ ’ਚ ਇਤਿਹਾਸਕ ਤਬਦੀਲੀਆਂ ਆਈਆਂ ਹਨ। ਅੱਜ ਦੇਸ਼ ਭਰ ’ਚ 1.85 ਲੱਖ ਤੋਂ ਵੱਧ ਆਯੁਸ਼ਮਾਨ ਆਰੋਗਿਆ ਮੰਦਰ ਸਥਾਪਿਤ ਕੀਤੇ ਜਾ ਚੁੱਕੇ ਹਨ। ਜਿੱਥੇ ਪਹਿਲਾਂ ਦੇਸ਼ ਵਿੱਚ ਕੇਵਲ ਇੱਕ ਏਮਜ਼ ਸੀ, ਉੱਥੇ ਹੁਣ 23 ਤੋਂ ਵੱਧ ਏਮਜ਼ ਕੰਮ ਕਰ ਰਹੇ ਹਨ। ਇਸੇ ਤਰ੍ਹਾਂ ਮੈਡੀਕਲ ਕਾਲਜਾਂ ਦੀ ਗਿਣਤੀ 387 ਤੋਂ ਵੱਧ ਕੇ 818 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਆਉਣ ਵਾਲੇ ਸਮੇਂ ’ਚ 75 ਹਜ਼ਾਰ ਨਵੀਆਂ ਅੰਡਰਗ੍ਰੈਜੂਏਟ ਅਤੇ ਪੋਸਟਗ੍ਰੈਜੂਏਟ ਮੈਡੀਕਲ ਸੀਟਾਂ ਵੀ ਵਧਾਏਗੀ, ਜਿਸ ਨਾਲ ਦੇਸ਼ ’ਚ ਮੈਡੀਕਲ ਸਿੱਖਿਆ ਤੇ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤੀ ਮਿਲੇਗੀ।
ਪਿਛਲੀ ਖ਼ਬਰ ਫਤਿਆਬਾਦ ਵਿਖੇ ਰੈਡੀਮੇਡ ਦੀ ਦੁਕਾਨ ’ਤੇ ਮੋਟਰਸਾਈਕਲ ਸਵਾਰਾਂ ਚਲਾਈਆਂ ਗੋਲੀਆਂ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਲਈ ਰਾਜਿੰਦਰਾ ਪਾਰਕ ਹੈਲੀਪੈਡ ’ਤੇ ਇਕੱਠੇ ਹੋਏ ਕੇਂਦਰੀ, ਸੂਬਾਈ ਤੇ ਪ੍ਰਸ਼ਾਸਨਿਕ ਆਗੂ ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।