06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਬਲੋਚਿਸਤਾਨ ਦੀ ਆਜ਼ਾਦੀ ਨੂੰ ਮਾਨਤਾ ਦੇਣ ਲਈ ਭਾਰਤ ਤੋਂ ਅਪੀਲ

ਅਜੀਤ ਡੈਸਕ 17-07-2026

ਖੇਤਰ ਦਾ ਲਗਭਗ 85 ਫ਼ੀਸਦੀ ਹਿੱਸਾ ਬਲੋਚਾਂ ਦੇ ਨਿਯੰਤਰਣ ’ਚ
ਅੰਮ੍ਰਿਤਸਰ, 16 ਜੁਲਾਈ (ਸੁਰਿੰਦਰ ਕੋਛੜ)-ਬਲੋਚਿਸਤਾਨ ਗਣਰਾਜ ਭਾਰਤ ਅਤੇ ਅਫ਼ਗਾਨਿਸਤਾਨ ਨੂੰ ਬਲੋਚਿਸਤਾਨ ਦੀ ਆਜ਼ਾਦੀ ਨੂੰ ਮਾਨਤਾ ਦੇਣ ਅਤੇ ਖੇਤਰ ’ਚ ਸਥਾਈ ਸ਼ਾਂਤੀ, ਵਿਕਾਸ ਤੇ ਖ਼ੁਸ਼ਹਾਲੀ ਦੇ ਦ੍ਰਿਸ਼ਟੀਕੋਣ ਦਾ ਸਮਰਥਨ ਕਰਨ ਦੀ ਅਪੀਲ ਕਰਦਾ ਹੈ । ਬਲੋਚ ਵਿਦ੍ਰੋਹੀ ਅਤੇ ਆਜ਼ਾਦ ਬਲੋਚ ਅੰਦੋਲਨ ਦੇ ਆਗੂ ਮੀਰ ਯਾਰ ਬਲੋਚ ਨੇ ਉਕਤ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਲੋਚਿਸਤਾਨ 100 ਫ਼ੀਸਦੀ ਬਲੋਚਾਂ ਦਾ ਹੈ । ਮੀਰ ਯਾਰ ਬਲੋਚ ਨੇ ਦੋਸ਼ ਲਗਾਇਆ ਕਿ ਪਾਕਿ ਉਨ੍ਹਾਂ ਦੇ ਕੁਦਰਤੀ ਸਰੋਤਾਂ ਨੂੰ ਲੁੱਟ ਕੇ ਖਰਬਾਂ ਡਾਲਰਾਂ ’ਚ ਵੇਚਦਾ ਹੈ ਤੇ ਇਸ ਲੁੱਟ ਅਤੇ ਆਰਥਿਕ ਸ਼ੋਸ਼ਣ ਨੂੰ ਚੀਨ ਪਾਕਿਸਤਾਨ ਆਰਥਿਕ ਕੋਰੀਡੋਰ (ਸੀ. ਪੀ. ਈ. ਸੀ.) ਦੇ ਪਰਦੇ ’ਚ ਲਪੇਟ ਕੇ ਵਿਕਾਸ ਦਾ ਨਾਂਅ ਦੇ ਰਿਹਾ ਹੈ। ਉਨ੍ਹਾਂ ਨੇ ਪਾਕਿ ਸਰਕਾਰ ਨੂੰ ਸਪਸ਼ਟ ਤੌਰ ’ਤੇ ਕਿਹਾ ਕਿ ਬਲੋਚਿਸਤਾਨ ਦੇ 6 ਕਰੋੜ ਲੋਕਾਂ ਨੇ ਹੁਣ ਫ਼ੈਸਲਾ ਕਰ ਲਿਆ ਹੈ ਕਿ ਉਹ ਆਪਣਾ ਵਿਕਾਸ ਕਰਨ, ਆਪਣੀਆਂ ਸੜਕਾਂ ਬਣਾਉਣ, ਆਪਣੇ ਦੇਸ਼ ਬਲੋਚਿਸਤਾਨ ਗਣਰਾਜ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਅਤੇ ਬਲੋਚਿਸਤਾਨ ਦੀ ਆਰਥਿਕਤਾ ਅਤੇ ਵਿਦੇਸ਼ ਨੀਤੀ ਨੂੰ ਸਵੈ-ਨਿਰਭਰ ਬਣਾਉਣ ਦੇ ਪੂਰੀ ਤਰ੍ਹਾਂ ਸਮਰੱਥ ਹਨ । ਮੀਰ ਯਾਰ ਬਲੋਚ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਸਮੇਂ ਬਲੋਚਿਸਤਾਨ ਦਾ ਲਗਭਗ 85 ਫ਼ੀਸਦੀ ਹਿੱਸਾ ਬਲੋਚ ਲੋਕਾਂ ਦੇ ਨਿਯੰਤਰਨ ’ਚ ਹੈ ਅਤੇ ਬਾਕੀ ਬਚੇ ਖੇਤਰਾਂ ਨੂੰ ਵੀ ਆਪਣੇ ਨਿਯੰਤਰਨ ’ਚ ਲਿਆਉਣ ਲਈ ਤੇਜ਼ੀ ਨਾਲ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪਾਕਿ ਦੀ ਫ਼ੌਜ ਹੁਣ ਬਲੋਚਿਸਤਾਨ ’ਚ ਆਪਣੀਆਂ ਫ਼ੌਜੀ ਛਾਉਣੀਆਂ ਤੱਕ ਸੀਮਤ ਹੋ ਗਈ ਹੈ ਤੇ ਸ਼ਾਮ 6:00 ਵਜੇ ਤੋਂ ਬਾਅਦ ਉਹ ਬਲੋਚਿਸਤਾਨ ਦੀਆਂ ਸੜਕਾਂ ‘ਤੇ ਗਸ਼ਤ ਨਹੀਂ ਕਰ ਸਕਦੀ।

ਪਿਛਲੀ ਖ਼ਬਰ ਮੇਰੇ ਨਾਂਅ ’ਤੇ ਬੇਅਦਬੀ ਮਾਮਲੇ ’ਚ ਝੂਠ ਫੈਲਾ ਕੇ ਪੰਜਾਬ ਸਰਕਾਰ ਕਰ ਰਹੀ ਹੈ ਸਿਆਸਤ-ਸਾਂਪਲਾ ਅਗਲੀ ਖ਼ਬਰ ਪਹਿਲੀ ਜੂਨ ਤੋਂ ਹੁਣ ਤੱਕ ਦੇਸ਼ ਵਿਚ ਮੌਸਮੀ ਵਰਖਾ 23 ਫੀਸਦੀ ਘੱਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।