06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਪਿੰਡ ਨੰਗਲ ਲੁਬਾਣਾ ਵਿਖੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਅਜੀਤ ਡੈਸਕ 17-07-2026

ਬੇਗੋਵਾਲ, 16 ਜੁਲਾਈ (ਸੁਖਜਿੰਦਰ ਸਿੰਘ)-ਜ਼ਿਲ੍ਹਾ ਕਪੂਰਥਲਾ ਦੇ ਹਲਕਾ ਭੁਲੱਥ ਦੇ ਪਿੰਡ ਨੰਗਲ ਲੁਬਾਣਾ ਵਿਖੇ ਬੀਤੀ ਦੇਰ ਰਾਤ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਇਸ ਸਬੰਧੀ ਮਿ੍ਤਕ ਗੁਰਮੀਤ ਸਿੰਘ (38) ਦੇ ਪਿਤਾ ਭਜਨ ਸਿੰਘ ਪੁੱਤਰ ਊਧਮ ਸਿੰਘ ਵਾਸੀ ਨੰਗਲ ਲੁਬਾਣਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਬੇਟਾ ਗੁਰਮੀਤ ਸਿੰਘ ਤੇ ਭਤੀਜਾ ਹਰਪ੍ਰੀਤ ਸਿੰਘ ਪੁੱਤਰ ਬਚਨ ਸਿੰਘ ਬੀਤੀ ਰਾਤ ਘਰ ਦੇ ਬਾਹਰ ਖੜੇ ਸਨ, ਇਸੇ ਦੌਰਾਨ ਇੱਕ ਕਾਲੇ ਰੰਗ ਦੀ ਬਰੇਜ਼ਾ ਗੱਡੀ ਨੰਬਰ ਪੀਬੀ09 ਏਐਸ 0441 ’ਤੇ ਦੋ ਮੁੰਡੇ ਤੇਜ਼ ਰਫ਼ਤਾਰ ਨਾਲ ਆਏ ਤੇ ਸੜਕ ਉੱਤੇ ਖੜੇ ਪਾਣੀ ਵਿਚ ਗੱਡੀ ਤੇਜ਼ੀ ਨਾਲ ਕੱਢਣ ਨਾਲ ਪਾਣੀ ਮੇਰੇ ਬੇਟੇ ਗੁਰਮੀਤ ਸਿੰਘ ਦੇ ਕੱਪੜਿਆਂ ’ਤੇ ਪੈ ਗਿਆ ਜਿਸ ਕਾਰਨ ਗੱਡੀ ਵਿਚ ਸਵਾਰ ਦੋ ਨੌਜਵਾਨਾਂ ਸਮੀਰ ਉਰਫ਼ ਸੈਮ ਪੁੱਤਰ ਸੰਜੀਵ ਸਿੰਘ ਵਾਸੀ ਡਾਲਾ ਥਾਣਾ ਭੁਲੱਥ ਤੇ ਉਸਦੇ ਨਾਲ ਸਤਵਿੰਦਰਜੀਤ ਸਿੰਘ ਉਰਫ਼ ਗੌਰਵ ਪੁੱਤਰ ਬਿਕਰਮ ਸਿੰਘ ਵਾਸੀ ਰਾਏਪੁਰ ਪੀਰਬਖਸ਼ ਥਾਣਾ ਭੁਲੱਥ ਜਿਨ੍ਹਾਂ ਨੂੰ ਮੇਰਾ ਭਤੀਜੇ ਹਰਪ੍ਰੀਤ ਸਿੰਘ ਜਾਣਦਾ ਸੀ ਇਸੇ ਦੌਰਾਨ ਇਨ੍ਹਾਂ ਨੌਜਵਾਨਾਂ ਦਾ ਮੇਰੇ ਲੜਕੇ ਗੁਰਮੀਤ ਸਿੰਘ ਨਾਲ ਝਗੜਾ ਹੋ ਗਿਆ ਤੇ ਇਹ ਧਮਕੀਆਂ ਦਿੰਦੇ ਹੋਏ ਉੱਥੋਂ ਚਲੇ ਗਏ| ਕੁਝ ਸਮੇਂ ਬਾਅਦ ਬੇਗੋਵਾਲ ਵਾਲੇ ਪਾਸਿਓਂ ਉਹੀ ਗੱਡੀ ਵਿਚ ਚਾਰ ਮੁੰਡੇ ਸਮੀਰ ਉਰਫ਼ ਸੈਮ, ਸਤਵਿੰਦਰਜੀਤ ਸਿੰਘ ਉਰਫ਼ ਗੌਰਵ, ਨਾਲ ਜੋ ਪਹਿਲਾਂ ਬਹਿਸ ਹੋਈ ਸੀ ਉਹ ਦੋ ਮੁੰਡੇ ਮਨਜੋਤ ਸਿੰਘ ਉਰਫ਼ ਮੰਨੂ ਪੁੱਤਰ ਰਾਜਵੰਤ ਸਿੰਘ ਵਾਸੀ ਪੰਡੋਰੀ ਰਾਜਪੂਤਾਂ ਥਾਣਾ ਭੁਲੱਥ ਅਤੇ ਜਸਵਿੰਦਰ ਸਿੰਘ ਉਰਫ਼ ਕਰਨ ਪੁੱਤਰ ਕੁਲਦੀਪ ਸਿੰਘ ਵਾਸੀ ਡਾਲਾ ਥਾਣਾ ਭੁਲੱਥ ਨਾਲ ਆ ਕੇ ਇਨ੍ਹਾਂ ਨੇ ਮੇਰੇ ਪੁੱਤਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਸੱਟਾ ਮਾਰੀਆਂ ਜਦੋਂ ਮੈਂ ਤੇ ਮੇਰੇ ਭਤੀਜੇ ਨੇ ਰੌਲਾ ਪਾਇਆ ਤਾਂ ਇਹ ਸਾਰੇ ਉੱਥੋਂ ਫਰਾਰ ਹੋ ਗਏ। ਇਸਤੋਂ ਬਾਅਦ ਆਪਣੇ ਬੇਟੇ ਨੂੰ ਲੈ ਕੇ ਜਲੰਧਰ ਹਸਪਤਾਲ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਇਸ ਸੰਬੰਧੀ ਸਬ ਇੰਸਪੈਕਟਰ ਪ੍ਰਗਟ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਪਿਤਾ ਵਲੋਂ ਲਿਖਾਏ ਗਏ ਬਿਆਨਾਂ ਦੇ ਆਧਾਰ ’ਤੇ ਚਾਰ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਿਛਲੀ ਖ਼ਬਰ ਪੰਜਾਬ ਲਈ ਅੱਜ ਵੱਡੇ ਆਰਥਿਕ ਪੈਕੇਜ ਦੀ ਉਮੀਦ ਅਗਲੀ ਖ਼ਬਰ ਅਬੋਹਰ ਨਗਰ ਨਿਗਮ ਦੇ ਮੇਅਰ ਦੀ ਚੋਣ ਇਕ ਹਫ਼ਤੇ ਅੰਦਰ ਕਰਵਾਈ ਜਾਵੇ-ਹਾਈਕੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।