08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹਰਿਆਣਾ ਬਣਿਆ ਆਧੁਨਿਕ ਰੇਲ ਕ੍ਰਾਂਤੀ ਦਾ ਮੋਹਰੀ-ਸੈਣੀ

ਅਜੀਤ ਡੈਸਕ 15-07-2026

ਜਲੰਧਰ, 14 ਜੁਲਾਈ (ਅਜੀਤ ਬਿਊਰੋ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਦੇਸ਼ ਨੇ ਹਰ ਖੇਤਰ ਵਿਚ ਜ਼ਿਕਰਯੋਗ ਤਰੱਕੀ ਕੀਤੀ ਹੈ। ਰੇਲਵੇ ਖੇਤਰ ਵੀ ਇਸ ਤੋਂ ਵਾਂਝਾ ਨਹੀਂ ਰਿਹਾ। ਅੱਜ ਭਾਰਤੀ ਰੇਲ ਵਿਸ਼ਵ-ਪੱਧਰੀ ਤਕਨਾਲੋਜੀ, ਅਤਿ-ਆਧੁਨਿਕ ਸਹੂਲਤਾਂ ਅਤੇ ਵਾਤਾਵਰਣ ਅਨੁਕੂਲ ਆਵਾਜਾਈ ਪ੍ਰਣਾਲੀ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਇਸ ਵਿਕਾਸ ਯਾਤਰਾ ਵਿਚ ਹਰਿਆਣਾ ਨੇ ਇਕ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ। ਦੇਸ਼ ਦੀ ਪਹਿਲੀ ਹਾਈਡ੍ਰੋਜਨ ਨਾਲ ਚੱਲਣ ਵਾਲੀ ਰੇਲਗੱਡੀ ਦਾ ਸੰਚਾਲਨ ਹਰਿਆਣਾ ਦੇ ਜੀਂਦ–ਸੋਨੀਪਤ ਰੇਲ ਲਾਈਨ ’ਤੇ ਕੀਤਾ ਜਾਣਾ ਸਿਰਫ਼ ਸੂਬੇ ਲਈ ਹੀ ਨਹੀਂ, ਸਗੋਂ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਇਹ ਪ੍ਰੋਜੈਕਟ ਵਿਕਸਿਤ ਭਾਰਤ ਅਤੇ ਗ੍ਰੀਨ ਇੰਡੀਆ ਦੇ ਸੰਕਲਪ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ।ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਕਤ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੀਂਦ–ਸੋਨੀਪਤ ਹਾਈਡ੍ਰੋਜਨ ਰੇਲ ਪ੍ਰੋਜੈਕਟ ਭਾਰਤੀ ਰੇਲਵੇ ਦੇ ਇਤਿਹਾਸ ਵਿਚ ਇਕ ਕ੍ਰਾਂਤੀਕਾਰੀ ਪਹਿਲ ਹੈ। ਇਹ ਪ੍ਰੋਜੈਕਟ ਦਰਸਾਉਂਦਾ ਹੈ ਕਿ ਭਾਰਤ ਹੁਣ ਸਿਰਫ਼ ਤਕਨਾਲੋਜੀ ਦਾ ਉਪਭੋਗਤਾ ਨਹੀਂ, ਸਗੋਂ ਨਵੀਂ ਤਕਨਾਲੋਜੀ ਦਾ ਨਿਰਮਾਤਾ ਅਤੇ ਦੁਨੀਆ ਨੂੰ ਦਿਸ਼ਾ ਦੇਣ ਵਾਲਾ ਰਾਸ਼ਟਰ ਬਣ ਰਿਹਾ ਹੈ। ਪੂਰੀ ਤਰ੍ਹਾਂ ਸਵਦੇਸ਼ੀ ਡਿਜ਼ਾਈਨ, ਨਿਰਮਾਣ ਅਤੇ ਰੂਪਾਂਤਰਨ ਨਾਲ ਤਿਆਰ ਕੀਤੀ ਗਈ ਇਹ ਰੇਲਗੱਡੀ ਭਾਰਤੀ ਇੰਜੀਨੀਅਰਾਂ ਦੀ ਯੋਗਤਾ ਅਤੇ ਆਤਮਨਿਰਭਰ ਭਾਰਤ ਦੇ ਸੰਕਲਪ ਦੀ ਜੀਵੰਤ ਮਿਸਾਲ ਹੈ। ਇਹ ਹਾਈਡ੍ਰੋਜਨ ਟ੍ਰੇਨ ਬ੍ਰਾਡ ਗੇਜ ‘ਤੇ ਚੱਲਣ ਵਾਲੀਆਂ ਦੁਨੀਆ ਦੀਆਂ ਸਭ ਤੋਂ ਲੰਬੀਆਂ ਹਾਈਡ੍ਰੋਜਨ ਰੇਲਗੱਡੀਆਂ ਵਿਚੋਂ ਇਕ ਹੋਵੇਗੀ। ਲਗਭਗ 141 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਸ ਰੇਲਗੱਡੀ ਵਿਚ ਦੋ ਡਰਾਈਵਿੰਗ ਪਾਵਰ ਕਾਰਾਂ ਅਤੇ ਅੱਠ ਯਾਤਰੀ ਕੋਚ ਹੋਣਗੇ। ਲਗਭਗ 2,400 ਕਿਲੋਵਾਟ ਦੀ ਸ਼ਕਤੀ ਸਮਰੱਥਾ ਨਾਲ ਇਹ ਭਾਰਤੀ ਰੇਲਵੇ ਦੀਆਂ ਸਭ ਤੋਂ ਸ਼ਕਤੀਸ਼ਾਲੀ ਹਾਈਡ੍ਰੋਜਨ ਰੇਲਗੱਡੀਆਂ ਵਿਚ ਸ਼ਾਮਲ ਹੋਵੇਗੀ। ਇਸ ਦਾ ਸਫਲ ਟ੍ਰਾਇਲ ਪੂਰਾ ਹੋ ਚੁੱਕਾ ਹੈ ਅਤੇ ਮੁੱਖ ਰੇਲ ਸੁਰੱਖਿਆ ਕਮਿਸ਼ਨਰ ਦੀ ਮਨਜ਼ੂਰੀ ਵੀ ਪ੍ਰਾਪਤ ਹੋ ਚੁੱਕੀ ਹੈ।

ਪਿਛਲੀ ਖ਼ਬਰ ਅਕਾਲੀ ਆਗੂ ਸੰਧੂ ਵਲੋਂ ਦਲ ਦੇ ਸਾਰੇ ਅਹੁਦਿਆਂ ਤੇ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।