13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਪਾਕਿ ’ਚ ਹਿਜ਼ਬੁਲ ਮੁਜਾਹਦੀਨ ਦੇ ਅੱਤਵਾਦੀ ਅਬਦੁਲ ਮਜ਼ੀਦ ਦੀ ਭੇਦਭਰੇ ਹਾਲਾਤ ’ਚ ਮੌਤ

ਅਜੀਤ ਡੈਸਕ 14-07-2026
ਅੰਮ੍ਰਿਤਸਰ, 13 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ‘ਚ ਇਕ ਹੋਰ ਅੱਤਵਾਦੀ ਦੀ ਭੇਦਭਰੇ ਹਾਲਾਤ ‘ਚ ਮੌਤ ਹੋਣ ਬਾਰੇ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਹਿਜ਼ਬੁਲ ਮੁਜ਼ਾਹਦੀਨ ਦੇ ਅੱਤਵਾਦੀ ਅਬਦੁਲ ਮਜ਼ੀਦ ਦੀ ਮੌਤ ਪਾਕਿ ਦੀ ਰਾਜਧਾਨੀ ਇਸਲਾਮਾਬਾਦ ‘ਚ ਹੋਈ। ਉਹ ਮੂਲ ਰੂਪ ‘ਚ ਭਾਰਤੀ ਜੰਮੂ-ਕਸ਼ਮੀਰ ਦੇ ਪੁਣਛ ਦਾ ਰਹਿਣ ਵਾਲਾ ਸੀ ਅਤੇ ਸਾਲ 1990 ਤੋਂ 2000 ਦੇ ਵਿਚਕਾਰ ਕੰਟਰੋਲ ਰੇਖਾ ਪਾਰ ਕਰਕੇ ਪਾਕਿ ਚਲਾ ਗਿਆ ਅਤੇ ਇਸਲਾਮਾਬਾਦ ‘ਚ ਵੱਸ ਗਿਆ। ਅਬਦੁਲ ਮਜ਼ੀਦ ਦੀ ਪਤਨੀ ਅਤੇ ਚਾਰ ਛੋਟੇ ਬੱਚੇ ਪਾਕਿ ‘ਚ ਰਹਿ ਰਹੇ ਹਨ। ਉਸ ਦੀ ਮ੍ਰਿਤਕ ਦੇਹ ਇਸਲਾਮਾਬਾਦ ਦੇ ਬਰਮਾ ਟਾਊਨ ‘ਚੋਂ ਮਿਲੀ। ਅੱਤਵਾਦੀ ਸਮੂਹ ਹਿਜ਼ਬੁਲ ਮੁਜ਼ਾਹਦੀਨ ਦਾ ਦਾਅਵਾ ਹੈ ਕਿ ਪੌੜੀਆਂ ਤੋਂ ਡਿੱਗਣ ਕਾਰਨ ਅਬਦੁਲ ਮਜ਼ੀਦ ਦੇ ਸਿਰ ‘ਚ ਘਾਤਕ ਸੱਟ ਲੱਗੀ ਸੀ, ਜਦਕਿ ਉਸ ਦੇ ਸਾਥੀਆਂ ਦਾ ਦਾਅਵਾ ਹੈ ਕਿ ਉਸ ਦੀ ਮੌਤ ਬਿਜਲੀ ਦੇ ਝਟਕੇ ਨਾਲ ਹੋਈ। ਹਿਜ਼ਬੁਲ ਕਮਾਂਡਰ ਤਾਜ ਅਲੀ ਸ਼ਾਹ ਨੇ ਖ਼ੁਦ ਮਾਰੇ ਗਏ ਅੱਤਵਾਦੀ ਦੇ ਅੰਤਿਮ ਜਨਾਜ਼ੇ ਦੀ ਅਗਵਾਈ ਕੀਤੀ।
ਪਿਛਲੀ ਖ਼ਬਰ ਯੂਨੀਅਨ ਵਲੋਂ 21 ਨੂੰ ਡੀ. ਪੀ. ਆਈ. (ਸੈਕੰਡਰੀ) ਦੇ ਘਿਰਾਓ ਦਾ ਐਲਾਨ ਅਗਲੀ ਖ਼ਬਰ ਪਾਕਿ ਨੇ ਤਿੰਨ ਸਾਲਾਂ ’ਚ 26 ਲੱਖ ਤੋਂ ਵੱਧ ਅਫ਼ਗਾਨ ਨਾਗਰਿਕਾਂ ਨੂੰ ਦਿੱਤਾ ਦੇਸ਼ ਨਿਕਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।