13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਮੌਲਾਨਾ ਫਜ਼ਲੁਰ ਰਹਿਮਾਨ ਨੇ ਪਾਕਿ ਫ਼ੌਜ ’ਤੇ ਕੀਤਾ ਤਿੱਖਾ ਹਮਲਾ

ਅਜੀਤ ਡੈਸਕ 14-07-2026
ਅੰਮ੍ਰਿਤਸਰ, 13 ਜੁਲਾਈ (ਸੁਰਿੰਦਰ ਕੋਛੜ)-ਪਾਕਿ ਦੇ ਧਾਰਮਿਕ ਅਤੇ ਰਾਜਨੀਤਿਕ ਨੇਤਾਵਾਂ ‘ਚੋਂ ਇਕ ਮੌਲਾਨਾ ਫਜ਼ਲੁਰ ਰਹਿਮਾਨ ਨੇ ਪਾਕਿ ਦੀ ਫ਼ੌਜੀ ਸਥਾਪਨਾ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਫ਼ੌਜ ਨੂੰ ਆਪਣੀਆਂ ਸੰਵਿਧਾਨਕ ਸੀਮਾਵਾਂ ਅੰਦਰ ਰਹਿਣਾ ਚਾਹੀਦਾ ਹੈ। ਜੇਕਰ ਇਹ ਰਾਜਨੀਤਿਕ ਭੂਮਿਕਾ ਨਿਭਾਉਣਾ ਚਾਹੁੰਦੀ ਹੈ ਤਾਂ ਇਸ ਨੂੰ ਵਰਦੀ ਉਤਾਰ ਕੇ ਮੈਦਾਨ ‘ਚ ਉੱਤਰਨਾ ਚਾਹੀਦਾ ਹੈ ਅਤੇ ਚੋਣਾਂ ਲੜਨੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਫ਼ੌਜ ‘ਤੇ ਆਪਣੀ ਸੰਵਿਧਾਨਕ ਭੂਮਿਕਾ ਦੀ ਉਲੰਘਣਾ ਕਰਨ, ਰਾਜਨੀਤੀ ‘ਚ ਦਖ਼ਲ ਦੇਣ ਅਤੇ ਹਿੰਸਾ ਪ੍ਰਭਾਵਿਤ ਬਲੋਚਿਸਤਾਨ ਅਤੇ ਖ਼ੈਬਰ ਪਖਤੂਨਖਵਾ ‘ਚ ਸੂਬਾਈ ਸਰਕਾਰਾਂ ‘ਤੇ ਸ਼ਾਸਨ ਬਹਾਲ ਕਰਨ ਵਿਚ ਅਸਫਲ ਰਹਿਣ ਦਾ ਦੋਸ਼ ਲਗਾਇਆ। ਇਹ ਤਿੱਖੀ ਆਲੋਚਨਾ ਪਾਕਿਸਤਾਨੀ ਫ਼ੌਜ ਦੇ ਮੁਖੀ ਫ਼ੀਲਡ ਮਾਰਸ਼ਲ ਆਸਿਮ ਮੁਨੀਰ ਦੁਆਰਾ ਦੇਸ਼ ਦੇ ਨਾਗਰਿਕਾਂ ਨੂੰ ਅੱਤਵਾਦੀ ਸਮੂਹਾਂ ਵਿਰੁੱਧ ਲੜਾਈ ‘ਚ ਫ਼ੌਜ ਦੇ ਨਾਲ ਖੜ੍ਹੇ ਹੋਣ ਦੀ ਅਪੀਲ ਕਰਨ ਤੋਂ ਬਾਅਦ ਆਈ ਹੈ। ਮੁਨੀਰ ਨੇ ਕਿਹਾ ਸੀ ਕਿ ਹਥਿਆਰਬੰਦ ਫ਼ੌਜਾਂ ਇਕੱਲੇ ਵਿਆਪਕ ਜਨਤਕ ਸਮਰਥਨ ਤੋਂ ਬਿਨਾਂ ਅੱਤਵਾਦ ਨੂੰ ਖ਼ਤਮ ਨਹੀਂ ਕਰ ਸਕਦੀਆਂ। ਮੌਲਾਨਾ ਨੇ ਇਸ ਅਪੀਲ ਨੂੰ ਸਪਸ਼ਟ ਤੌਰ ‘ਤੇ ਰੱਦ ਕਰਦਿਆਂ ਦਲੀਲ ਦਿੱਤੀ ਕਿ ਫ਼ੌਜ ਦੀ ਦੇਸ਼ ਦੀ ਰੱਖਿਆ ਕਰਨ ਦੀ ਸੰਵਿਧਾਨਕ ਜ਼ਿੰਮੇਵਾਰੀ ਹੈ ਅਤੇ ਨਾਗਰਿਕਾਂ ਨੂੰ ਰਾਜ ਦੀਆਂ ਲੜਾਈਆਂ ਲੜਨ ਲਈ ਨਹੀਂ ਕਿਹਾ ਜਾਣਾ ਚਾਹੀਦਾ।
ਪਿਛਲੀ ਖ਼ਬਰ ਫਿਲਮ ‘ਸਤਲੁਜ’ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ- ਲਾਲਪੁਰਾ ਅਗਲੀ ਖ਼ਬਰ ਸ਼ੇਰ-ਏ-ਪੰਜਾਬ ਦੇ ਵਿਸ਼ਾਲ ਬੁੱਤ ਨੂੰ ਡਿੱਗਣ ਤੋਂ ਬਚਾਉਣ ਲਈ ਸ਼ੁਰੂ ਕੀਤੀ ਉਸਾਰੀ ਨਾਲ ਬੁੱਤ ਦੇ ਡਿੱਗਣ ਦਾ ਬਣਿਆ ਖ਼ਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।