10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਨਹਿਰ ’ਚ ਨਹਾਉਂਦੇ ਸਮੇਂ ਦੋ ਨੌਜਵਾਨ ਰੁੜ੍ਹੇ

ਅਜੀਤ ਡੈਸਕ 14-07-2026
ਪਟਿਆਲਾ, 13 ਜੁਲਾਈ (ਮਨਦੀਪ ਸਿੰਘ ਖਰੌੜ)-ਸਥਾਨਕ ਅਬਲੋਵਾਲ ਸੂਏ ਦੀ ਪੁਲੀ ਲਾਗੇ ਭਾਖੜਾ ਨਹਿਰ ’ਚ ਨਹਾਉਣ ਗਏ 5 ਨੌਜਵਾਨਾਂ ’ਚੋਂ 2 ਨੌਜਵਾਨ ਪਾਣੀ ਦੇ ਤੇਜ਼ ਵਹਾਅ ’ਚ ਰੁੜਣ ਦੀ ਘਟਨਾ ਵਾਪਰੀ ਹੈ। ਇਸ ਕੇਸ ਦੀ ਪੜਤਾਲ ਕਰ ਰਹੇ ਥਾਣਾ ਸਿਵਲ ਲਾਈਨ ਦੇ ਥਾਣੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ 5 ਦੋਸਤ ਕੱਲ੍ਹ ਦੁਪਹਿਰ ਵੇਲੇ ਭਾਖੜਾ ਨਹਿਰ ’ਚ ਨਹਾਉਣ ਗਏ ਸੀ ਇਸ ਦੌਰਾਨ ਦੋ ਨੌਜਵਾਨ ਪਾਣੀ ਦੇ ਤੇਜ਼ ਵਹਾਅ ’ਚ ਰੁੜ ਗਏ। ਹਾਲੇ ਤਕ ਗੋਤਾਖੋਰਾਂ ਵਲੋਂ ਸਿਮਰ ਤੇ ਕੁਲਵਿੰਦਰ ਬਾਰੇ ਕੁਝ ਨਹੀਂ ਪਤਾ ਲੱਗਾ। ਇਸ ਸੰਬੰਧੀ ਗੋਤਾਖੋਰ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਗੋਤਾਖੋਰਾਂ ਦੀਆਂ ਟੀਮਾਂ ਨੌਜਵਾਨਾਂ ਦੀ ਭਾਲ ’ਚ ਜੁਟੀਆਂ ਹੋਈਆਂ ਹਨ। ਇਸ ਸੰਬੰਧੀ ਥਾਣਾ ਸਿਵਲ ਲਾਈਨ ਦੇ ਮੁਖੀ ਵਿਨਰਪ੍ਰੀਤ ਸਿੰਘ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਜਦੋਂ ਬੱਚੇ ਘਰੋਂ ਬਾਹਰ ਜਾਣ ਤਾਂ ਉਨ੍ਹਾਂ ਦਾ ਪਤਾ ਹੋਣਾ ਜ਼ਰੂਰੀ ਹੈ ਕਿ ਕੀ ਬੱਚੇ ਕਿੱਥੇ ਗਏ ਹਨ?
ਪਿਛਲੀ ਖ਼ਬਰ ਚਿੱਟੇ ਕਾਰਨ ਨੌਜਵਾਨ ਦੀ ਮੌਤ ਅਗਲੀ ਖ਼ਬਰ ਪਿੰਡ ਭਲੋਜਲਾ ਦੇ ਦੋ ਸਕੇ ਭਰਾ ਦਰਿਆ ’ਚ ਨਹਾਉਣ ਗਏ ਰੁੜ੍ਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।