09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਵੀਅਤਨਾਮ ਹਾਦਸਾ-15 ਭਾਰਤੀਆਂ ਦੀ ਮੌਤ ਤੋਂ ਬਾਅਦ ਸਪੀਡਬੋਟ ਚਾਲਕ ਹਿਰਾਸਤ ਵਿਚ ਲਿਆ

ਅਜੀਤ ਡੈਸਕ 13-07-2026

ਹਨੋਈ (ਵੀਅਤਨਾਮ), 12 ਜੁਲਾਈ (ਪੀ. ਟੀ. ਆਈ.)-ਮੀਡੀਆ ਰਿਪੋਰਟਾਂ ਅਨੁਸਾਰ, ਵੀਅਤਨਾਮ ਦੇ ਫੂ ਕੁਓਕ ਟਾਪੂ ਨੇੜੇ ਪਲਟਣ ਵਾਲੀ ਇੱਕ ਸਪੀਡਬੋਟ ਦੇ ਚਾਲਕ ਨੂੰ ਐਤਵਾਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ, ਅਤੇ ਹਾਦਸੇ ਦੇ ਸਬੰਧ ਵਿਚ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਇਸ ਘਟਨਾ ਵਿਚ ਪੰਦਰਾਂ ਭਾਰਤੀ ਸੈਲਾਨੀਆਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ । ਸਪੀਡਬੋਟ ਸਨਿਚਰਵਾਰ ਨੂੰ ਦੱਖਣੀ ਵੀਅਤਨਾਮ ਵਿਚ ਫੂ ਕੁਓਕ ਟਾਪੂ ਦੇ ਨੇੜੇ ‘ਹੋਨ ਮੇ ਰੁਤ ਨਗੋਈ’ ਨੇੜੇ ਪਲਟ ਗਈ, ਜਿਸ ਵਿਚ 32 ਭਾਰਤੀ ਸੈਲਾਨੀ ਅਤੇ ਚਾਰ ਸਥਾਨਕ ਚਾਲਕ ਦਲ ਦੇ ਮੈਂਬਰ ਸਵਾਰ ਸਨ । ਇਸ ਹਾਦਸੇ ਵਿਚ ਪੰਦਰਾਂ ਭਾਰਤੀ ਸੈਲਾਨੀਆਂ ਦੀ ਮੌਤ ਹੋ ਗਈ, ਜਦੋਂ ਕਿ ਬਾਕੀਆਂ ਨੂੰ ਬਚਾ ਲਿਆ ਗਿਆ। ਵੀਅਤਨਾਮੀ ਨਿਊਜ਼ ਪੋਰਟਲ ‘ਵੀ.ਐਨ.ਐਕਸਪ੍ਰੈਸ ਇੰਟਰਨੈਸ਼ਨਲ’ ਦੀ ਇੱਕ ਰਿਪੋਰਟ ਦੇ ਅਨੁਸਾਰ, ਹਿਰਾਸਤ ਵਿਚ ਲਏ ਗਏ ਵਿਅਕਤੀ ਦੀ ਪਛਾਣ 57 ਸਾਲਾ ਕੈਪਟਨ ਨਗੁਏਨ ਹੋਂਗ ਹੈ ਵਜੋਂ ਹੋਈ ਹੈ।

ਪਿਛਲੀ ਖ਼ਬਰ ਹੁਣ ਤੱਕ 1.7 ਕਰੋੜ ਤੋਂ ਵੱਧ ਕਰਦਾਤਾਵਾਂ ਵਲੋਂ ਆਮਦਨ ਕਰ ਰਿਟਰਨ ਦਾਖ਼ਲ ਅਗਲੀ ਖ਼ਬਰ ਆਸਟ੍ਰੇਲੀਆ ’ਚ ਪੈ ਰਹੀ ਹੈ ਰਿਕਾਰਡਤੋੜ ਠੰਢ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।