05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਪਾਕਿ ਬਲੋਚਿਸਤਾਨ ’ਚ ਭਾਰਤ ਦੀ ‘ਪ੍ਰੌਕਸੀ ਵਾਰ’ ਦੇ ਸਬੂਤਾਂ ਨੂੰ ਵਿਸ਼ਵ ਮੰਚਾਂ ’ਤੇ ਲੈ ਕੇ ਜਾਵੇਗਾ-ਸਨਾਉੱਲਾ

ਅਜੀਤ ਡੈਸਕ 12-07-2026

ਅੰਮ੍ਰਿਤਸਰ, 11 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਰਾਜਨੀਤਿਕ ਅਤੇ ਜਨਤਕ ਮਾਮਲਿਆਂ ਦੇ ਸਲਾਹਕਾਰ ਰਾਣਾ ਸਨਾਉੱਲਾ ਨੇ ਦਾਅਵਾ ਕੀਤਾ ਹੈ ਕਿ ਪਾਕਿ ਨੇ ਬਲੋਚਿਸਤਾਨ ‘ਚ ਭਾਰਤ ਦੀ ਕਥਿਤ ਸ਼ਮੂਲੀਅਤ ਦੇ ਸਬੂਤ ਵਿਸ਼ਵ ਮੰਚਾਂ ‘ਤੇ ਪੇਸ਼ ਕਰਨ ਦਾ ਫ਼ੈਸਲਾ ਕੀਤਾ ਹੈ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਪਾਰਟੀ ਦੇ ਸੈਨੇਟਰ ਸਨਾਉੱਲਾ ਨੇ ਦੋਸ਼ ਲਗਾਇਆ ਕਿ ਬਲੋਚਿਸਤਾਨ ਦੀ ਸਥਿਤੀ ਰਾਜਨੀਤਿਕ, ਕਾਨੂੰਨ ਅਤੇ ਵਿਵਸਥਾ ਜਾਂ ਅੱਤਵਾਦ ਦੀ ਸਮੱਸਿਆ ਨਹੀਂ ਹੈ ਬਲਕਿ ਅਫ਼ਗਾਨਿਸਤਾਨ ਨੂੰ ਪ੍ਰੌਕਸੀ ਵਜੋਂ ਵਰਤਦੇ ਹੋਏ ਭਾਰਤ ਦੁਆਰਾ ਥੋਪਿਆ ਗਿਆ ਮੁਕੰਮਲ ਯੁੱਧ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਰਤ ਵਲੋਂ ਪਾਕਿ ਦੇ ਅੰਦਰ ਹਮਲੇ ਕਰਵਾਉਣ ਲਈ ਅਫ਼ਗਾਨਿਸਤਾਨ ਨੂੰ ਯੋਜਨਾਬੱਧ ਢੰਗ ਨਾਲ ਪ੍ਰੌਕਸੀ ਵਜੋਂ ਵਰਤਿਆ ਜਾ ਰਿਹਾ ਹੈ ਅਤੇ ਇਸ ਬਾਰੇ ਠੋਸ ਸਬੂਤਾਂ ਨੂੰ ਕੌਮਾਂਤਰੀ ਮੰਚਾਂ ‘ਤੇ ਲੈ ਕੇ ਜਾਣ ਲਈ ਉੱਚ ਪੱਧਰੀ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਭਾਰਤ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਅੱਤਵਾਦੀ ਹਮਲਿਆਂ ਪਿੱਛੇ ਪਾਕਿਸਤਾਨ ਦਾ ਪੂਰਬੀ ਗੁਆਂਢੀ ਹੈ। ਉਨ੍ਹਾਂ ਵੀ ਦਾਅਵਾ ਕੀਤਾ ਕਿ ਅਫ਼ਗਾਨਿਸਤਾਨ ਦੀ ਧਰਤੀ ਦੀ ਵਰਤੋਂ ਪਾਕਿ ‘ਚ ਹਮਲੇ ਕਰਨ ਲਈ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਕਿਸਾਨਾਂ ਵਲੋਂ ਚੰਡੀਗੜ੍ਹ ਵਿਖੇ ਮੋਟਰਸਾਈਕਲ ਮਾਰਚ ਕੱਲ੍ਹ-ਰਾਜੇਵਾਲ ਅਗਲੀ ਖ਼ਬਰ ਮੈਂ ਗਾਂਧੀ ਨਹੀਂ ਹਾਂ, ਆਪਣੇ ਹੀਰੋ ਖ਼ੁਦ ਬਣੋ-ਵਾਂਗਚੁਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।