05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਸ਼ਰਧਾ ਵਾਲਕਰ ਕਤਲ ਮਾਮਲਾ-ਮੁਲਜ਼ਮ ਆਫਤਾਬ ਦੇ ਪੇਪਰ ਕਾਰਨ 20 ਨੂੰ ਹੋਣ ਵਾਲੀ ਸੁਣਵਾਈ ਮੁਲਤਵੀ

ਅਜੀਤ ਡੈਸਕ 12-07-2026

ਨਵੀਂ ਦਿੱਲੀ, 11 ਜੁਲਾਈ (ਜਗਤਾਰ ਸਿੰਘ)-ਦਿੱਲੀ ਦੀ ਇੱਕ ਅਦਾਲਤ ਨੇ ਸ਼ਰਧਾ ਵਾਲਕਰ ਕਤਲ ਕੇਸ ਦੀ 20 ਜੁਲਾਈ ਨੂੰ ਹੋਣ ਵਾਲੀ ਮੁਲਤਵੀ ਕਰ ਦਿੱਤੀ ਹੈ। ਸੁਣਵਾਈ ਮੁਲਤਵੀ ਕਰਨ ਦਾ ਕਾਰਨ ਇਹ ਹੈ ਕਿ ਇਸ ਮਾਮਲੇ ਦੇ ਇੱਕ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਦੀ ਉਸ ਦਿਨ ਐੱਮ. ਏ. ਸਮਾਜ ਸ਼ਾਸਤਰ ਦਾ ਆਖਰੀ ਪੇਪਰ ਹੈ । ਦੱਖਣੀ ਜ਼ਿਲ੍ਹਾ ਅਦਾਲਤ ਵਿਚ ਦਾਇਰ ਅਰਜ਼ੀ ਵਿਚ, ਆਫਤਾਬ ਨੇ ਕਿਹਾ ਕਿ ਉਹ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਤੋਂ ਐੱਮ.ਏ. (ਸਮਾਜ ਸ਼ਾਸਤਰ) ਕਰ ਰਿਹਾ ਹੈ । ਉਸ ਦੀ ਆਖਰੀ ਪ੍ਰੀਖਿਆ 20 ਜੁਲਾਈ ਨੂੰ ਦੁਪਹਿਰ 2:00 ਵਜੇ ਤਿਹਾੜ ਜੇਲ੍ਹ ਦੇ ਅੰਦਰ ਪ੍ਰੀਖਿਆ ਕੇਂਦਰ ਵਿਚ ਹੋਣੀ ਹੈ ਅਤੇ ਉਸ ਦੇ ਕੇਸ ਦੀ ਸੁਣਵਾਈ ਵੀ 20 ਜੁਲਾਈ ਨੂੰ ਹੀ ਹੈ । ਆਫਤਾਬ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਸ ਨੂੰ 20 ਜੁਲਾਈ ਦੀ ਪੇਸ਼ੀ ਦੌਰਾਨ ਅਦਾਲਤ ਵਿਚ ਨਿੱਜੀ ਰੂਪ ਵਿਚ ਪੇਸ਼ ਹੋਣ ਤੋਂ ਛੋਟ ਦਿੱਤੀ ਜਾਵੇ। ਵਧੀਕ ਸੈਸ਼ਨ ਜੱਜ ਹਰਗੁਰਵਿੰਦਰ ਸਿੰਘ ਜੱਗੀ ਨੇ ਉਸ ਦੀ ਅਰਜ਼ੀ ‘ਤੇ ਵਿਚਾਰ ਕੀਤਾ ਅਤੇ 20 ਜੁਲਾਈ ਦੀ ਸੁਣਵਾਈ ਮੁਲਤਵੀ ਕਰ ਦਿੱਤੀ। ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਹੁਣ ਇਸਤਗਾਸਾ ਪੱਖ ਦੇ ਸਬੂਤ 21 ਜੁਲਾਈ ਨੂੰ ਦਰਜ ਕੀਤੇ ਜਾਣਗੇ । 21 ਤੋਂ 25 ਜੁਲਾਈ ਤੱਕ ਪਹਿਲਾਂ ਤੋਂ ਨਿਰਧਾਰਤ ਬਾਕੀ ਤਰੀਕਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।
 

ਪਿਛਲੀ ਖ਼ਬਰ ਫ਼ਿਲਮ ‘ਸਤਲੁਜ’ ’ਤੇ ਕਿਸੇ ਨੂੰ ਇਤਰਾਜ ਨਹੀ ਹੋਣਾ ਚਾਹੀਦਾ-ਧਾਮੀ ਅਗਲੀ ਖ਼ਬਰ ਈ.ਡੀ. ਵਲੋਂ ਅਨਿਲ ਅੰਬਾਨੀ ਗਰੁੱਪ ਵਿਰੁੱਧ ਜਾਂਚ ’ਚ 1,000 ਕਰੋੜ ਤੋਂ ਵੱਧ ਦੀਆਂ ਜਾਇਦਾਦਾਂ ਜ਼ਬਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।