15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਵਟਸਐਪ ਨੇ ਸਰਕਾਰ ਨੂੰ ਭੇਜਿਆ ਜਵਾਬ ਆਈ.ਟੀ. ਮੰਤਰਾਲਾ ਕਰ ਰਿਹਾ ਹੈ ਪੱਤਰ ਦੀ ਜਾਂਚ

ਅਜੀਤ ਡੈਸਕ 10-07-2026

ਨਵੀਂ ਦਿੱਲੀ, 9 ਜੁਲਾਈ (ਏਜੰਸੀ)-ਮੈਟਾ ਦੀ ਮਾਲਕੀ ਵਾਲੇ ਵਟਸਐਪ ਨੇ ‘ਯੂਜ਼ਰਨੇਮ’ ਫੀਚਰ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਭੇਜੇ ਗਏ ਨੋਟਿਸ ਦਾ ਆਪਣਾ ਜਵਾਬ ਸੌਂਪ ਦਿੱਤਾ ਹੈ, ਜਿਸ ਦੀ ਹੁਣ ਬਾਰੀਕੀ ਨਾਲ ਸਮੀਖਿਆ ਕੀਤੀ ਜਾ ਰਹੀ ਹੈ।ਕੇਂਦਰ ਸਰਕਾਰ ਨੇ ਪਿਛਲੇ ਬੁੱਧਵਾਰ ਨੂੰ ਮੈਟਾ ਨੂੰ ਇਕ ਨੋਟਿਸ ਜਾਰੀ ਕਰਕੇ ਵਟਸਐਪ ’ਤੇ ਪੇਸ਼ ਕੀਤੇ ਜਾਣ ਵਾਲੇ ਨਵੇਂ ‘ਯੂਜ਼ਰਨੇਮ’ ਫੀਚਰ ’ਤੇ ਸਵਾਲ ਚੁੱਕੇ ਸਨ। ਸਰਕਾਰ ਨੇ ਚਿੰਤਾ ਪ੍ਰਗਟਾਈ ਸੀ ਕਿ ਇਸ ਫੀਚਰ ਨਾਲ ਇੰਟਰਨੈੱਟ ‘ਤੇ ਧੋਖਾਧੜੀ, ਫਿਸ਼ਿੰਗ, ਡਿਜੀਟਲ ਗ੍ਰਿਫਤਾਰੀ (ਡਿਜੀਟਲ ਅਰੈਸਟ) ਦੇ ਘੁਟਾਲੇ ਅਤੇ ਕਿਸੇ ਹੋਰ ਦੀ ਪਛਾਣ ਵਰਤ ਕੇ ਕੀਤੇ ਜਾਣ ਵਾਲੇ ਸਾਈਬਰ ਹਮਲਿਆਂ ਵਿਚ ਵੱਡਾ ਵਾਧਾ ਹੋ ਸਕਦਾ ਹੈ। ਵਟਸਐਪ ਦਾ ਇਹ ਨਵਾਂ ਫੀਚਰ ਅਸਲ ਵਿਚ ਆਪਣਾ ਫ਼ੋਨ ਨੰਬਰ ਸਾਂਝਾ ਕੀਤੇ ਬਿਨਾਂ ਇਕ-ਦੂਜੇ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਦਿੰਦਾ ਹੈ। ਕੇਂਦਰ ਸਰਕਾਰ ਨੇ ਪਲੇਟਫਾਰਮ ਨੂੰ ਸਪਸ਼ਟ ਨਿਰਦੇਸ਼ ਦਿੱਤੇ ਸਨ ਕਿ ਜਦੋਂ ਤੱਕ ਇਸ ਮੁੱਦੇ ‘ਤੇ ਸਰਕਾਰ ਦੀ ਪੂਰੀ ਸੰਤੁਸ਼ਟੀ ਮੁਤਾਿਬਕ ਗੱਲਬਾਤ ਮੁਕੰਮਲ ਨਹੀਂ ਹੋ ਜਾਂਦੀ, ਉਦੋਂ ਤੱਕ ਇਸ ਫੀਚਰ ਨੂੰ ਭਾਰਤ ਵਿੱਚ ਲਾਂਚ ਨਾ ਕੀਤਾ ਜਾਵੇ।

ਪਿਛਲੀ ਖ਼ਬਰ ਪਿੰਡਾਂ ਤੋਂ ਸਵਾਰੀਆਂ ਚੁੱਕਣ ਨੂੰ ਲੈ ਕੇ ਮਿੰਨੀ ਬੱਸ ਤੇ ਆਟੋ-ਈ-ਰਿਕਸ਼ਾ ਚਾਲਕਾਂ ਵਿੱਚ ਟਕਰਾਅ ਅਗਲੀ ਖ਼ਬਰ ਬ੍ਰਿਕਸ ਦੇਸ਼ਾਂ ਨੇ ਮਹਿਲਾ ਮੰਤਰੀਆਂ ਦੀ ਮੀਟਿੰਗ ’ਚ ਪਹਿਲਾ ਸਾਂਝਾ ਬਿਆਨ ਅਪਣਾਇਆ-ਅੰਨਪੂਰਨਾ ਦੇਵੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।