15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਵਪਾਰੀ ਦੀਆਂ ਉਂਗਲਾਂ ਵੱਢਣ ਦੇ ਦੋਸ਼ ਵਿਚ ਦੋ ਨਿਹੰਗ ਸਿੰਘ ਗ੍ਰਿਫ਼ਤਾਰ

ਅਜੀਤ ਡੈਸਕ 10-07-2026

ਪਟਨਾ, 9 ਜੁਲਾਈ (ਪੀ.ਟੀ.ਆਈ.) ਪਟਨਾ ਵਿਚ ਇੱਕ ਵਪਾਰੀ ਦੀਆਂ ਦੋ ਉਂਗਲਾਂ ਤਲਵਾਰਾਂ ਨਾਲ ਕੱਟਣ ਦੇ ਦੋਸ਼ ’ਚ ਦੋ ਨਿਹੰਗ ਸਿੰਘਾ ਨੂੰ ਹਿਰਾਸਤ ਵਿਚ ਲਿਆ ਗਿਆ। ਇਹ ਘਟਨਾ, ਜੋ ਕਿ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋਈ ਹੈ, ਬੁੱਧਵਾਰ ਦੇਰ ਸ਼ਾਮ ਰਾਜ ਦੀ ਰਾਜਧਾਨੀ ਦੇ ਪਟਨਾ ਸਾਹਿਬ ਇਲਾਕੇ ਵਿਚ ਹਰਿਮੰਦਰ ਗਲੀ ਨੇੜੇ ਵਾਪਰੀ । ਰਾਤ ਲਗਭਗ 9.30 ਵਜੇ, ਪੰਜਾਬ ਦੇ ਅੰਮ੍ਰਿਤਸਰ ਤੋਂ ਆਏ ਦੋ ਨਿਹੰਗਾਂ ਨੇ ਵਪਾਰੀ ਗੁਰੂਚਰਨ ਸਿੰਘ ਲਾਂਬਾ ’ਤੇ ਤਲਵਾਰਾਂ ਨਾਲ ਹਮਲਾ ਕੀਤਾ, ਜਿਸ ਨਾਲ ਉਸ ਦੀਆਂ ਦੋ ਉਂਗਲਾਂ ਵੱਢ ਹੋ ਗਈਆਂ। ਪਟਨਾ ਸ਼ਹਿਰ ਦੇ ਵਧੀਕ ਪੁਲਿਸ ਸੁਪਰਡੈਂਟ ਰਾਜ ਕਿਸ਼ੋਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲਾਂਬਾ ਨੂੰ ਏਮਜ਼ ਪਟਨਾ ਲਿਜਾਇਆ ਗਿਆ ਅਤੇ ਹੁਣ ਉਹ ਖ਼ਤਰੇ ਤੋਂ ਬਾਹਰ ਹੈ। ਪੀੜਤ ਆਪਣੀ ਦੁਕਾਨ ਬੰਦ ਕਰਨ ਤੋਂ ਬਾਅਦ ਆਪਣੇ ਚਚੇਰੇ ਭਰਾ ਨਾਲ ਗੱਲ ਕਰ ਰਿਹਾ ਸੀ ਜਦੋਂ ਦੋ ਨਿਹੰਗ ਆਏ ਤੇ ਉਸਨੂੰ ਮੌਕੇ ਤੋਂ ਚਲੇ ਜਾਣ ਲਈ ਕਿਹਾ, ਇਹ ਪੁੱਛਦੇ ਹੋਏ ਕਿ ਉਹ ਉੱਥੇ ਕਿਉਂ ਖੜ੍ਹਾ ਹੈ। ਲਾਂਬਾ ਨੇ ਕਿਹਾ ਕਿ ਉਹ ਆਪਣੇ ਘਰ ਅਤੇ ਦੁਕਾਨ ਦੇ ਨੇੜੇ ਫ਼ੋਨ ’ਤੇ ਗੱਲ ਕਰ ਰਿਹਾ ਸੀ। ਦੋਵੇਂ ਕਥਿਤ ਤੌਰ ’ਤੇ ਗੁੱਸੇ ਵਿੱਚ ਆ ਗਏ ਅਤੇ ਆਪਣੀਆਂ ਤਲਵਾਰਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ।

ਪਿਛਲੀ ਖ਼ਬਰ ਬ੍ਰਿਕਸ ਦੇਸ਼ਾਂ ਨੇ ਮਹਿਲਾ ਮੰਤਰੀਆਂ ਦੀ ਮੀਟਿੰਗ ’ਚ ਪਹਿਲਾ ਸਾਂਝਾ ਬਿਆਨ ਅਪਣਾਇਆ-ਅੰਨਪੂਰਨਾ ਦੇਵੀ ਅਗਲੀ ਖ਼ਬਰ ਮੌਨਸੂਨ ਦੇ ਕਹਿਰ ਨਾਲ ਕਈ ਰਾਜ ਪ੍ਰਭਾਵਿਤ-10 ਤੋਂ ਵੱਧ ਮੌਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।