13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਸਿੰਧ ’ਚ ਪਹਿਲੀ ਵਾਰ ਵਿਦਿਆਰਥੀਆਂ ਲਈ ਹਿੰਦੂ ਧਾਰਮਿਕ ਸਿੱਖਿਆ ਪਾਠ-ਪੁਸਤਕਾਂ ਜਾਰੀ

ਅਜੀਤ ਡੈਸਕ 07-07-2026

ਅੰਮ੍ਰਿਤਸਰ, 6 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੀ ਸਰਕਾਰ ਨੇ ਸਮਾਵੇਸ਼ੀ ਅਤੇ ਸਮਾਨ ਸਿੱਖਿਆ ਨੂੰ ਉਤਸ਼ਾਹਿਤ ਕਰਨ ਵੱਲ ਮਹੱਤਵਪੂਰਨ ਕਦਮ ਚੁੱਕਦੇ ਹੋਏ ਤੀਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਪਹਿਲੀ ਵਾਰ ਅਧਿਕਾਰਤ ਹਿੰਦੂ ਧਾਰਮਿਕ ਸਿੱਖਿਆ ਪਾਠ-ਪੁਸਤਕਾਂ ਜਾਰੀ ਕੀਤੀਆਂ ਹਨ। ਸਿੰਧ ਦੇ ਮੁੱਖ ਮੰਤਰੀ ਸਈਦ ਮੁਰਾਦ ਅਲੀ ਸ਼ਾਹ ਨੇ ਸਿੰਧ ਵਿਧਾਨ ਸਭਾ ‘ਚ ਇਕ ਸਮਾਰੋਹ ਦੌਰਾਨ ਪਾਠ-ਪੁਸਤਕਾਂ ਜਾਰੀ ਕੀਤੀਆਂ। ਸਮਾਗਮ ‘ਚ ਸਿੰਧ ਦੇ ਸਿੱਖਿਆ ਮੰਤਰੀ ਸਈਦ ਸਰਦਾਰ ਅਲੀ ਸ਼ਾਹ, ਆਬਕਾਰੀ ਮੰਤਰੀ ਮੁਕੇਸ਼ ਕੁਮਾਰ ਚਾਵਲਾ, ਡਾ: ਸ਼ਾਮ ਸੁੰਦਰ ਅਤੇ ਐੱਮ. ਪੀ. ਏ. ਮਹੇਸ਼ ਕੁਮਾਰ ਮਲਾਨੀ ਸ਼ਾਮਿਲ ਹੋਏ। ਅਧਿਕਾਰੀਆਂ ਨੇ ਇਸ ਪਹਿਲਕਦਮੀ ਨੂੰ ਪਾਕਿ ਦੇ ਸੰਵਿਧਾਨ ਦੀ ਧਾਰਾ 22(1) ਨੂੰ ਲਾਗੂ ਕਰਨ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਦੱਸਿਆ। ਐੱਮ. ਪੀ. ਏ. ਮਹੇਸ਼ ਕੁਮਾਰ ਮਲਾਨੀ ਨੇ ‘ਅਜੀਤ’ ਨੂੰ ਦੱਸਿਆ ਕਿ ਪਾਠਕ੍ਰਮ ਵੱਖ-ਵੱਖ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਵਿਕਸਤ ਕੀਤਾ ਗਿਆ ਅਤੇ ਇਸ ਦਾ ਉਦੇਸ਼ ਸਰਕਾਰੀ ਸਕੂਲਾਂ ‘ਚ ਪੜ੍ਹ ਰਹੇ ਹਿੰਦੂ ਵਿਦਿਆਰਥੀਆਂ ਦੇ ਸੰਵਿਧਾਨਕ ਅਧਿਕਾਰਾਂ ਨੂੰ ਮਜ਼ਬੂਤ ਕਰਨਾ ਹੈ।

ਪਿਛਲੀ ਖ਼ਬਰ ਚੌਕੀ ਦਾ ਮੁਨਸ਼ੀ ਤੇ ਦੋ ਹੋਰ ਵਿਅਕਤੀ ਚਿੱਟੇ, ਪਿਸਤੌਲ ਤੇ ਕਾਰ ਸਮੇਤ ਕਾਬੂ ਅਗਲੀ ਖ਼ਬਰ ਐਤਵਾਰ ਅਤੇ ਛੁੱਟੀ ਵਾਲੇ ਦਿਨ ਵੀ ਖੁੱਲ੍ਹਣਗੇ ਚੋਣਵੇਂ ਡਾਕਘਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।