27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਸੰਖੇਪ ਨਾਂਅ ’ਤੇ ਇਤਰਾਜ਼ ਬਾਅਦ ਚੋਣ ਕਮਿਸ਼ਨ ਨੇ ਕਵਿਤਾ ਦੀ ਟੀ.ਆਰ.ਐਸ. ਨੂੰ ਬਦਲਵਾਂ ਨਾਂਅ ਚੁਣਨ ਲਈ ਕਿਹਾ

ਅਜੀਤ ਡੈਸਕ 06-07-2026

ਹੈਦਰਾਬਾਦ, 5 ਜੁਲਾਈ (ਪੀ.ਟੀ.ਆਈ.)-ਚੋਣ ਕਮਿਸ਼ਨ ਨੇ ਕਵਿਤਾ ਦੀ ਟੀ.ਆਰ.ਐਸ. ਨੂੰ ਸੰਖੇਪ ਨਾਮ ’ਤੇ ਇਤਰਾਜ਼ਾਂ ਤੋਂ ਬਾਅਦ ਵਿਕਲਪਿਕ ਨਾਮ ਚੁਣਨ ਲਈ ਕਿਹਾ ਹੈ, ਹਾਲਾਂਕਿ ਚੋਣ ਕਮਿਸ਼ਨ ਨੂੰ ਸੈਂਕੜੇ ਇਤਰਾਜ਼ ਮਿਲੇ ਹਨ, ਪਰ ਉਸਨੇ ਉਨ੍ਹਾਂ ਵਿਚੋਂ ਸਿਰਫ ਦੋ ਹੀ ਭੇਜੇ ਹਨ । ਉਨ੍ਹਾਂ ਕਿਹਾ ਕਿ ਇੱਕ ਇਤਰਾਜ਼ ਤੇਲੰਗਾਨਾ ਰਾਜ ਸਮਿਤੀ ਵਲੋਂ ਸੀ, ਜਦੋਂ ਕਿ ਦੂਜਾ ਮਹਾਰਾਸ਼ਟਰ-ਅਧਾਰਿਤ ਸੰਗਠਨ ਦੁਆਰਾ ਸੰਖੇਪ ਨਾਮ ਟੀ.ਆਰ.ਐਸ. ਵਲੋਂ ਸੀ । ਤੇਲੰਗਾਨਾ ਰਾਜ ਸਮਿਤੀ ਤੇਲੰਗਾਨਾ ਜ਼ਿਲ੍ਹਾ ਹੈੱਡਕੁਆਰਟਰ ਸ਼ਹਿਰ ਸਿੱਦੀਪੇਟ ਤੋਂ ਹੈ। ਕਵਿਤਾ ਦੀ ਟੀ.ਆਰ.ਐਸ. ਨੇ ਦੋ ਇਤਰਾਜ਼ਾਂ ਦਾ ਜਵਾਬ ਦਿੱਤਾ ਹੈ ਅਤੇ ਚੋਣ ਕਮਿਸ਼ਨ ਨੂੰ ਸਾਰੇ ਇਤਰਾਜ਼ ਪੇਸ਼ ਕਰਨ ਦੀ ਅਪੀਲ ਕੀਤੀ ਹੈ। ਸੂਤਰਾਂ ਨੇ ਕਿਹਾ ਕਿ ਟੀ.ਆਰ.ਐਸ. ਨੇ ਕਿਹਾ ਕਿ ਉਹ ‘ਹਰ ਇੱਕ ਇਤਰਾਜ਼’ ਦਾ ਜਵਾਬ ਦੇਵੇਗੀ। ਪਾਰਟੀ ਆਪਣੇ ਸਿਰਲੇਖ ਦਾ ਬਚਾਅ ਕਰਨ ਲਈ ਕਾਨੂੰਨੀ ਸਹਾਰਾ ਲੈਣ ’ਤੇ ਵੀ ਵਿਚਾਰ ਕਰ ਰਹੀ ਹੈ । ਟੀ.ਆਰ.ਐਸ. ਪ੍ਰਧਾਨ ਕੇ ਚੰਦਰਸ਼ੇਖਰ ਰਾਓ ਦੀ ਧੀ ਕਵਿਤਾ ਨੇ 25 ਅਪ੍ਰੈਲ, 2026 ਨੂੰ ਟੀ.ਆਰ.ਐਸ. ਦੀ ਸ਼ੁਰੂਆਤ ਕੀਤੀ ਸੀ ਅਤੇ ਬਾਅਦ ਵਿਚ ਨਿਯਮਾਂ ਅਨੁਸਾਰ ਅਖਬਾਰਾਂ ਵਿਚ ਇੱਕ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਸੀ ਜਿਸ ਵਿਚ ਜੇਕਰ ਕੋਈ ਇਤਰਾਜ਼ ਹੋਵੇ ਤਾਂ ਮੰਗ ਕੀਤੀ ਗਈ ਸੀ ।

ਪਿਛਲੀ ਖ਼ਬਰ ਪਾਂਡਵਾਨੀ ਲੋਕ ਗਾਇਕਾ ਅਤੇ ਪਦਮ ਵਿਭੂਸ਼ਣ ਜੇਤੂ ਤੀਜਨ ਬਾਈ ਦਾ ਦਿਹਾਂਤ ਅਗਲੀ ਖ਼ਬਰ ਦੇਸ਼ ’ਚ ਚੌਲ-ਕਣਕ ਦੇ ਭੰਡਾਰ ਦਾ ਨਵਾਂ ਰਿਕਾਰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।