28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਗੰਨੇ ਦੀ ਬਕਾਇਆ ਰਾਸ਼ੀ ਕਿਸਾਨਾਂ ਦੇ ਖਾਤਿਆਂ ’ਚ ਬਹੁਤ ਜਲਦ ਆਵੇਗੀ-ਕੇਨ ਕਮਿਸ਼ਨਰ

ਅਜੀਤ ਡੈਸਕ 06-07-2026

ਜਲੰਧਰ 5 ਜੁਲਾਈ (ਜਸਪਾਲ ਸਿੰਘ)-ਨਿੱਜੀ ਖੰਡ ਮਿੱਲਾਂ ਦੇ ਪੱਖੋਂ ਪੰਜਾਬ ਸਰਕਾਰ ਵਲੋਂ ਦਿੱਤੀ ਜਾਂਦੀ ਸਬਸਿਡੀ ਦੀ ਬਕਾਇਆ ਰਾਸ਼ੀ 68 ਰੁਪਏ 50 ਪੈਸੇ ਲਗਾਤਾਰ ਗੰਨਾ ਕਾਸ਼ਤਕਾਰਾਂ ਦੇ ਖਾਤਿਆਂ ਵਿਚ ਪਾਏ ਜਾ ਰਹੇ ਹਨ ਅਤੇ ਸਾਰੀ ਰਾਸ਼ੀ ਗੰਨਾ ਕਾਸ਼ਤਕਾਰਾਂ ਦੇ ਖਾਤਿਆਂ ਵਿਚ ਅਗਲੇ ਕੁਝ ਦਿਨਾਂ ਦੌਰਾਨ ਪਾ ਦਿੱਤੀ ਜਾਵੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਕੇਨ ਕਮਿਸ਼ਨਰ ਪੰਜਾਬ ਨੇ ਦੱਸਿਆ ਕਿ ਨਿੱਜੀ ਕਿਸਾਨਾਂ ਵਲੋਂ ਪਿੜਾਈ ਸੀਜ਼ਨ 2025-26 ਦੌਰਾਨ ਖਰੀਦ ਕੀਤੇ ਗੰਨੇ ਦੀ ਕੁੱਲ 208 ਕਰੋੜ ਸਬਸਿਡੀ ਬਣਦੀ ਹੈ, ਜਿਸ ਵਿਚੋਂ ਤਕਰੀਬਨ 102 ਕਰੋੜ ਦੀ ਰਾਸ਼ੀ ਗੰਨਾ ਕਾਸ਼ਤਕਾਰਾਂ ਦੇ ਖਾਤਿਆਂ ਵਿਚ ਭੇਜੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕੁਝ ਤਕਨੀਕੀ ਕਾਰਨਾਂ ਕਰਕੇ ਸਬਸਿਡੀ ਦੀ ਰਕਮ ਗੰਨਾ ਕਾਸ਼ਤਕਰਾਂ ਦੇ ਖਾਤਿਆਂ ਵਿਚ ਭੇਜਣ ਦੀ ਪ੍ਰੀਕਿਰਿਆ ਕੁਝ ਸਮੇਂ ਲਈ ਰੁਕੀ ਹੈ, ਪ੍ਰੰਤੂ ਹੁਣ ਸਭ ਤਕਨੀਕੀ ਨੁਕਸ ਦਰੁਸਤ ਕਰਕੇ ਸਬਸਿਡੀ ਦੀ ਰਾਸ਼ੀ ਖਾਤਿਆਂ ਵਿਚ ਪਾਉਣ ਦੀ ਪ੍ਰੀਕਿਰਿਆ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਰਾਸ਼ੀ ਵਿਚੋਂ ਜਿਸ ਵਿਚ 42 ਕਰੋੜ ਦਸੂਹਾ ਮਿੱਲ, ਚੱਢਾ ਖੰਡ ਮਿੱਲ 16 ਕਰੋੜ ਰੁਪਏ, ਮੁਕੇਰੀਆਂ 31 ਕਰੋੜ, ਅਮਲੋਹ ਖੰਡ ਮਿੱਲ ਨਾਲ ਸੰਬੰਧਿਤ ਗੰਨਾਂ ਕਾਸ਼ਤਕਾਰਾਂ ਦੇ 8.87 ਕਰੋੜ ਰੁਪਏ ਖਾਤਿਆਂ ਵਿਚ ਆ ਗਏ ਹਨ ਅਤੇ ਬਾਕੀ ਦੀ ਰਾਸ਼ੀ ਕੁਝ ਦਿਨਾਂ ਦੇ ਅੰਦਰ ਅੰਦਰ ਭੇਜ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੁੰ ਯਕੀਨ ਦਵਾਇਆ ਕਿ ਬਕਾਇਆ ਰਾਸ਼ੀ ਬਹੁਤ ਜਲਦ ਖਾਤਿਆਂ ਵਿਚ ਭੇਜ ਦਿੱਤੀ ਜਾਵੇਗੀ।

ਪਿਛਲੀ ਖ਼ਬਰ ‘ਬੈਕ ਸੀਟ ਡਰਾਈਵਰ’ ਨਹੀਂ ਬਣੇਗੀ ਭਾਜਪਾ, ਪੰਜਾਬ ’ਚ ਆਪਣੇ ਦਮ ’ਤੇ ਸੱਤਾ ਹਾਸਲ ਕਰਨ ਦਾ ਦਾਅਵਾ ਅਗਲੀ ਖ਼ਬਰ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1564.02 ਫੁੱਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।