26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

‘ਆਪ੍ਰੇਸ਼ਨ ਸੰਧੂਰ’ ਤੋਂ ਬਾਅਦ ‘ਮੇਡ-ਇਨ-ਇੰਡੀਆ’ ਰੱਖਿਆ ਪਲੇਟਫਾਰਮਾਂ ’ਤੇ ਵਿਸ਼ਵਾਸ ਵਧਿਆ- ਰਾਜਨਾਥ

ਅਜੀਤ ਡੈਸਕ 05-07-2026
ਨਵੀਂ ਦਿੱਲੀ, 4 ਜੁਲਾਈ (ਪੀ. ਟੀ. ਆਈ.)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਆਪ੍ਰੇਸ਼ਨ ਸੰਧੂਰ ਤੋਂ ਬਾਅਦ “ਮੇਡ-ਇਨ-ਇੰਡੀਆ” ਰੱਖਿਆ ਪਲੇਟਫਾਰਮਾਂ ‘ਤੇ ਵਿਸ਼ਵਾਸ ਵਧਿਆ ਹੈ।ਇਥੇ ਇਕ ਸਮਾਗਮ ਵਿਚ ਆਪਣੇ ਸੰਬੋਧਨ ’ਚ ਉਨ੍ਹਾਂ ਨੇ ਇਹ ਵੀ ਦੁਹਰਾਇਆ ਕਿ ਅੱਜ ਸਾਡਾ ਰੱਖਿਆ ਉਤਪਾਦਨ 1.78 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ, ਜਦੋਂ ਕਿ ਲਗਭਗ 8-9 ਸਾਲ ਪਹਿਲਾਂ ਇਹ ਲਗਭਗ 46,000 ਕਰੋੜ ਰੁਪਏ ਸੀ।ਕੇਂਦਰੀ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਆਪ੍ਰੇਸ਼ਨ ਸੰਧੂਰ ਤੋਂ ਬਾਅਦ ‘ਮੇਡ-ਇਨ-ਇੰਡੀਆ ਰੱਖਿਆ ਪਲੇਟਫਾਰਮਾਂ ‘ਤੇ ਵਿਸ਼ਵਾਸ ਵਧਿਆ ਹੈ’।ਭਾਰਤ ਵਿਚ ਬਣੇ ਕਈ ਰੱਖਿਆ ਪਲੇਟਫਾਰਮਾਂ ਨੇ ਇਸ ਵਿਚ ਮੁੱਖ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਰੱਖਿਆ ਬਰਾਮਦ ਵੀ 38,000 ਕਰੋੜ ਰੁਪਏ ਤੋਂ ਵੱਧ ਦੇ ਰਿਕਾਰਡ ਉੱਚੇ ਪੱਧਰ ‘ਤੇ ਪਹੁੰਚ ਗਿਆ ਹੈ। ਜਦੋਂ ਕਿ ਇਹ 2013-14 ਵਿੱਚ ਸਿਰਫ 686 ਕਰੋੜ ਰੁਪਏ ਸਨ, ਅੱਜ ਇਹ 57 ਗੁਣਾ ਵਧ ਗਏ ਹਨ।ਇਸ ਮੌਕੇ ਉਨ੍ਹਾਂ ਨੇ ਪਿਛਲੇ 12 ਸਾਲਾਂ ਵਿਚ ਵੱਖ-ਵੱਖ ਖੇਤਰਾਂ ’ਚ ਭਾਰਤ ਦੀ ਯਾਤਰਾ, ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਦੀ ਪ੍ਰਗਤੀ, ਅਤੇ ਏ.ਆਈ. ਦੇ ਯੁੱਗ ਵਿਚ ਮਨੁੱਖੀ ਸੰਵੇਦਨਸ਼ੀਲਤਾ (ਪੱਤਰਕਾਰੀ ਦੇ ਖੇਤਰ ਸਮੇਤ) ਦੀ ਮਹੱਤਤਾ ਬਾਰੇ ਵੀ ਗੱਲ ਕੀਤੀ।
ਪਿਛਲੀ ਖ਼ਬਰ ਪੰਜਾਬ ਦੀ ਲੋਕ ਵਿਰਾਸਤ ਦਾ ਅਹਿਮ ਅੰਗ ‘ਭੰਡ ਕਲਾ’ ਅਲੋਪ ਹੋਣ ਦੇ ਕਿਨਾਰੇ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਅਤਿ-ਆਧੁਨਿਕ ਸਰਜੀਕਲ ਇਲਾਜ ਪੂਰੀ ਤਰ੍ਹਾਂ ਮੁਫ਼ਤ-ਡਾ. ਬਲਬੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।