06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਝੂੰਦਾਂ, ਸਤਵੰਤ ਕੌਰ ਤੇ ਉਮੈਦਪੁਰੀ ਨੇ ਪੰਥਕ ਏਕਤਾ ਲਈ 6 ਨੂੰ ਸੱਦੀ ਮੀਟਿੰਗ

ਅਜੀਤ ਡੈਸਕ 03-07-2026

ਸੰਗਰੂਰ, 2 ਜੁਲਾਈ (ਸੁਖਵਿੰਦਰ ਸਿੰਘ ਫੁੱਲ)-ਪੰਥਕ ਮਸਲਿਆਂ ਅਤੇ ਅਜੋਕੇ ਸੰਕਟ ਦੇ ਹੱਲ ਲਈ 6 ਜੁਲਾਈ ਦਿਨ ਸੋਮਵਾਰ ਨੂੰ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਜੀ.ਟੀ. ਰੋਡ ਸਾਹਨੇਵਾਲ ਵਿਖੇ ਸਵੇਰੇ 10 ਵਜੇ ਇਕ ਵਿਸ਼ੇਸ਼ ਪੰਥਕ ਇਕੱਤਰਤਾ ਸੱਦੀ ਗਈ ਹੈ।ਜਾਣਕਾਰੀ ਦਿੰਦਿਆਂ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਅਤੇ ਸਾਬਕਾ ਚੇਅਰਮੈਨ ਸੰਤਾ ਸਿੰਘ ਉਮੈਦਪੁਰੀ ਨੇ ਦੱਸਿਆ ਕਿ ਬੀਤੇਂ ਦਿਨੀਂ ਪੰਥਕ ਕੌਂਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ ਅਤੇ ਸਮੂਹ ਪੰਥਕ ਕੌਂਸਲ ਵਲੋਂ ਪੰਥਕ ਆਗੂਆਂ ਅਤੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਇਕ ਵਿਸ਼ਾਲ ਮੀਟਿੰਗ ਕਰਨ ਦੀ ਅਪੀਲ ਕੀਤੀ ਗਈ ਸੀ।ਉਨ੍ਹਾਂ ਕਿਹਾ ਕਿ ਪੰਥਕ ਆਗੂਆਂ, ਵਿਦਵਾਨਾਂ ਅਤੇ ਬੁੱਧੀਜੀਵੀਆਂ ਦੀ ਰਾਏ ਤੋਂ ਬਾਅਦ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਇਹ ਪੰਥਕ ਇਕੱਤਰਤਾ ਸੱਦੀ ਗਈ ਹੈ, ਜਿਸ ਵਿਚ ਪੰਥਕ ਕੌਂਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ ਸਮੇਤ ਪੰਥ ਅਤੇ ਪੰਜਾਬ ਪ੍ਰਸਤ ਪ੍ਰਮੁੱਖ ਸ਼ਖਸੀਅਤਾਂ ਸ਼ਮੂਲੀਅਤ ਕਰਨਗੀਆਂ।ਆਗੂਆਂ ਨੇ ਸਮੂਹ ਪੰਥ ਦਰਦੀਆਂ, ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿਰਜੇ ਪਲੇਟਫਾਰਮ ਦੇ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਪੰਥਕ ਇਕੱਤਰਤਾ ਵਿਚ ਹੁੰਮ-ਹੁੰਮਾ ਕੇ ਪਹੁੰਚਣ ਤਾਂ ਜੋ ਆਪਸੀ ਸੁਹਿਰਦਤਾ ਅਤੇ ਵਿਚਾਰ-ਵਟਾਂਦਰੇ ਰਾਹੀਂ ਪੰਥਕ ਏਕਤਾ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਮੌਜੂਦਾ ਪੰਥਕ ਸੰਕਟ ਦਾ ਢੁੱਕਵਾਂ ਹੱਲ ਕੱਢਿਆ ਜਾ ਸਕੇ।ਇਸ ਮੌਕੇ ਪ੍ਰਧਾਨ ਬਲਜੀਤ ਸਿੰਘ ਹਰਾ,ਵਾਇਸ ਪ੍ਰਧਾਨ ਮਲਕੀਤ ਸਿੰਘ ਹਰਾ,ਸੁਖਵੰਤ ਸਿੰਘ ਪੰਜਲੈਂਡ ,ਹਰਮਨਜੀਤ ਸਿੰਘ ਧੁੰਮਾਂ,ਭੁਪਿੰਦਰ ਸਿੰਘ ਕਲਕੱਤਾ,ਪ੍ਰਭਜੋਤ ਸਿੰਘ ਪੰਜਲੈਂਡ, ਹਰਦਰਸ਼ਨ ਸਿੰਘ ਪਟਿਆਲਾ,ਇਰਵਨ ਸਿੰਘ ਲਾਲੀ,ਕੁਲਦੀਪ ਸਿੰਘ ਸ਼ੇਰ ਮਾਜਰਾ, ਅਵਤਾਰ ਸਿੰਘ ਕੈਂਥ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਲਾਹੌਰ ’ਚ ਇਕ ਹੋਰ ਸਕੂਲ ਦੀ ਛੱਤ ਡਿੱਗੀ-ਇਕ ਬੱਚੇ ਦੀ ਮੌਤ, 4 ਜ਼ਖ਼ਮੀ ਅਗਲੀ ਖ਼ਬਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।