06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਸਿੱਖ ਵਿਦਵਾਨ ਖੋਜ ਕਰ ਕੇ ਕਰਤਾਰਪੁਰ ਸਾਹਿਬ ਦੇ ਆਬਾਦ ਹੋਣ ਦੀ ਸਹੀ ਤਾਰੀਖ਼ ਦਾ ਲਗਾਉਣ ਪਤਾ-ਤਰਲੋਚਨ ਸਿੰਘ

ਅਜੀਤ ਡੈਸਕ 03-07-2026

ਅੰਮ੍ਰਿਤਸਰ, 2 ਜੁਲਾਈ (ਸੁਰਿੰਦਰ ਕੋਛੜ)-ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਸੁਝਾਅ ਦਿੱਤਾ ਹੈ ਕਿ ਦੇਸ਼-ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਅਤੇ ਵਿਦਵਾਨ ਇੱਕਜੁੱਟ ਹੋ ਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਆਬਾਦ ਹੋਣ ਦੀ ਸਹੀ ਤਾਰੀਖ਼ ਦਾ ਪਤਾ ਲਗਾਉਣ। ਉਨ੍ਹਾਂ ਕਿਹਾ ਕਿ ਇਸ ਬਾਰੇ ‘ਚ ਵੱਖ-ਵੱਖ ਦਾਅਵਿਆਂ ਦੇ ਕਾਰਨ ਸਹੀ ਸਾਲ ਨੂੰ ਸਾਬਤ ਕਰਨ ਲਈ ਵਿਦਵਾਨਾਂ ਨੂੰ ਪਾਕਿ ਦੇ ਪੁਰਾਲੇਖਾਂ ਜਾਂ ਜਨਮ ਸਾਖੀਆਂ ਤੋਂ ਕੁਝ ਪ੍ਰਮਾਣਿਕ ਇਤਿਹਾਸਕ ਅੰਕੜੇ ਪ੍ਰਾਪਤ ਕਰਨੇ ਪੈਣਗੇ ਅਤੇ ਸੰਭਾਵਿਤ ਮਹੀਨਾ ਜਾਂ ਤਰੀਕ ਲੱਭਣੀ ਹੋਵੇਗੀ। ਤਰਲੋਚਨ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੇ ਮੌਜੂਦਾ ਜ਼ਿਲ੍ਹਾ ਨਾਰੋਵਾਲ ਦੀ ਤਹਿਸੀਲ ਸ਼ਕਰਗੜ੍ਹ ਦੇ ਕਰਤਾਰਪੁਰ ਸਾਹਿਬ ਵਿਖੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਗ੍ਰਹਿਸਤ ਸੰਭਾਲੀ, ਖ਼ੁਦ ਆਪਣੇ ਹੱਥੀ ਖੇਤੀਬਾੜੀ ਕੀਤੀ ਅਤੇ ਸਿੱਖੀ ਦਾ ਉਪਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਦਸਤਾਵੇਜ਼ਾਂ, ਖੋਜ-ਪੱਤਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਕੈਲੰਡਰਾਂ ‘ਚ ਸ੍ਰੀ ਕਰਤਾਰਪੁਰ ਸਾਹਿਬ ਦੇ ਆਬਾਦ ਹੋਣ ਬਾਰੇ 1522 ਈ. ਦਾ ਜ਼ਿਕਰ ਹੈ, ਜਦਕਿ ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਗੁਰੂ ਸਾਹਿਬ ਨੇ 1521 ਈ. ‘ਚ ਕਰਤਾਰਪੁਰ ਸਾਹਿਬ ਆਬਾਦ ਕੀਤਾ ਅਤੇ ਪੰਥ ਰਤਨ ਗਿਆਨੀ ਗਿਆਨ ਸਿੰਘ ਅਨੁਸਾਰ 13 ਮਾਘ ਸੰਮਤ 1572 ਨੂੰ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਦੀ ਨੀਂਹ ਰੱਖੀ।

ਪਿਛਲੀ ਖ਼ਬਰ ਉਪ ਰਾਸ਼ਟਰਪਤੀ ਨੇ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ ਦੀ ਸਖ਼ਤ ਪ੍ਰੀਖਿਆ ਮਿਆਰਾਂ ਨੂੰ ਬਣਾਈ ਰੱਖਣ ਲਈ ਕੀਤੀ ਸ਼ਲਾਘਾ ਅਗਲੀ ਖ਼ਬਰ ਸੇਵਾ ਕੇਂਦਰਾਂ ਦੇ ਗੇੜਿਆਂ ਤੋਂ ਬਚਾਉਣ ਵਾਲਾ ‘ਕੁਨੈਕਟ ਪੰਜਾਬ ਪੋਰਟਲ’ ਨਾ ਚੱਲਣ ਕਾਰਨ ਲੋਕਾਂ ’ਚ ਹਾਹਾਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।