07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ-ਬੱਚਾ ਨਹਿਰ ਵਿਚ ਜਾ ਡਿੱਗਾ, ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਏਕਮ ਸਿੰਘ

ਅਜੀਤ ਡੈਸਕ 03-07-2026

ਲਹਿਰਾਗਾਗਾ (ਸੰਗਰੂਰ), 2 ਜੁਲਾਈ (ਅਸ਼ੋਕ ਗਰਗ)-ਘੱਗਰ ਬਰਾਂਚ ਨਹਿਰ ਦੇ ਨਾਲ ਬਣੀ ਨਦਾਮਪੁਰ ਜਾਣ ਵਾਲੀ ਸੜਕ ਉੱਪਰ ਮੋਟਰਸਾਈਕਲ ਸਵਾਰ ਪਿਉ-ਪੁੱਤ ਨੂੰ ਇਕ ਕਾਰ ਚਾਲਕ ਨੇ ਫੇਟ ਮਾਰ ਦਿੱਤੀ, ਜਿਸ ਨਾਲ ਮੋਟਰਸਾਈਕਲ ‘ਤੇ ਸਵਾਰ 10 ਸਾਲ ਦੇ ਬੱਚਾ ਦੀ ਨਹਿਰ ਵਿਚ ਡੁੱਬ ਜਾਣ ਤੋਂ ਬਾਅਦ ਲਾਸ਼ ਪਿੰਡ ਅੜਕਵਾਸ ਕੋਲੋ ਮਿਲੀ ਹੈ। ਜਾਣਕਾਰੀ ਅਨੁਸਾਰ ਹਰਨੈਬ ਸਿੰਘ ਵਾਸੀ ਨੰਗਲਾ ਆਪਣੇ 10 ਸਾਲ ਦੇ ਪੁੱਤਰ ਏਕਮ ਸਿੰਘ ਨਾਲ ਮੋਟਰਸਾਈਕਲ ’ਤੇ ਆਪਣੇ ਪਿੰਡ ਜਾ ਰਿਹਾ ਸੀ। ਇਸ ਦੌਰਾਨ ਘੱਗਰ ਬਰਾਂਚ ਨਹਿਰ ਦੇ ਨਾਲ ਬਣੀ ਨਵੀਂ ਸੜਕ ਉੱਪਰ ਸੰਗਤੀਵਾਲਾ ਸਾਈਡ ਤੋਂ ਆ ਰਹੀ ਇਕ ਕਾਰ ਚਾਲਕ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਹਾਦਸੇ ਤੋਂ ਬਾਅਦ ਏਕਮ ਸਿੰਘ ਨਹਿਰ ਵਿਚ ਜਾ ਡਿੱਗਿਆ ਅਤੇ ਤੇਜ਼ ਪਾਣੀ ਦੇ ਭਾਅ ਵਿਚ ਰੁੜ ਗਿਆ। ਏਕਮ ਸਿੰਘ ਸਰਬਹਿੱਤਕਾਰੀ ਸਕੂਲ ਲਹਿਰਾਗਾਗਾ ਵਿਖੇ ਤੀਸਰੀ ਕਲਾਸ ਵਿਚ ਪੜ੍ਹਦਾ ਸੀ। ਮ੍ਰਿਤਕ ਏਕਮ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।ਪੁਲਿਸ ਥਾਣਾ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਪਿਛਲੀ ਖ਼ਬਰ ਮੀਂਹ ਨਾਲ ਬਿਜਲੀ ਦੀ ਮੰਗ 2000 ਮੈਗਾਵਾਟ ਘਟੀ ਅਗਲੀ ਖ਼ਬਰ ਪ੍ਰਾਪਰਟੀ ਡੀਲਰ ਦੇ ਸ਼ੋਅਰੂਮ ’ਤੇ ਗੋਲੀਆਂ ਚਲਾਉਣ ਵਾਲੇ ਦੋਵੇਂ ਸ਼ੂਟਰ ਮੁਕਾਬਲੇ ਉਪਰੰਤ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।