10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਸਿਵਲ ਹਸਪਤਾਲ ਵਿਚ ਆਟੋ ਰਿਕਸ਼ਾ ਵਿਚ ਬੱਚੀ ਦਾ ਜਨਮ ਡਾਕਟਰਾਂ ਨੇ ਤੇਜ਼ੀ ਨਾਲ ਕਾਰਵਾਈ ਕਰਕੇ ਜੱਚਾ-ਬੱਚਾ ਬਚਾਏ

ਅਜੀਤ ਡੈਸਕ 28-06-2026
ਖੰਨਾ, 27 ਜੂਨ (ਹਰਜਿੰਦਰ ਸਿੰਘ ਲਾਲ)-ਬੀਤੀ ਰਾਤ ਖੰਨਾ ਦੇ ਸਥਾਨਕ ਸਿਵਲ ਹਸਪਤਾਲ ਵਿਚ ਇੱਕ ਗਰਭਵਤੀ ਔਰਤ ਨੇ ਹਸਪਤਾਲ ਵਿਚ ਪੁੱਜਦਿਆਂ ਹੀ ਇੱਕ ਆਟੋ-ਰਿਕਸ਼ਾ ਵਿਚ ਇਕ ਬੱਚੀ ਨੂੰ ਜਨਮ ਦਿੱਤਾ । ਚੰਗੀ ਗੱਲ ਇਹ ਰਹੀ ਕਿ ਹਸਪਤਾਲ ਦੇ ਸਟਾਫ਼ ਨੇ ਤੇਜੀ ਨਾਲ ਮਾਂ ਅਤੇ ਬੱਚੇ ਨੂੰ ਸੁਰੱਖਿਅਤ ਢੰਗ ਨਾਲ ਲੇਬਰ ਰੂਮ ਵਿਚ ਪਹੁੰਚਾਇਆ। ਡਾਕਟਰਾਂ ਅਨੁਸਾਰ ਮਾਂ ਅਤੇ ਨਵਜੰਮੇ ਬੱਚਾ ਦੋਵੇਂ ਇਸ ਸਮੇਂ ਪੂਰੀ ਤਰ੍ਹਾਂ ਸਿਹਤਮੰਦ ਅਤੇ ਸਥਿਰ ਹਨ। ਖੰਨਾ ਦੇ ਅਵਤਾਰ ਨਗਰ (ਲਲਹੇੜੀ ਰੋਡ) ਦੀ ਰਹਿਣ ਵਾਲੀ ਇੱਕ ਔਰਤ ਨੂੰ ਰਾਤ ਅਚਾਨਕ ਜਣੇਪੇ ਦੀ ਪੀੜ ਹੋ ਗਈ। ਉਸ ਦੇ ਪਤੀ ਨੇ ਉਸ ਦੀ ਹਾਲਤ ਵਿਗੜਦੀ ਦੇਖ ਕੇ ਇੱਕ ਆਟੋ ਰਿਕਸ਼ਾ ਵਿਚ ਸਿਵਲ ਹਸਪਤਾਲ ਲੈ ਕੇ ਆਇਆ । ਆਟੋ ਚਾਲਕ ਨੇ ਕਿਹਾ ਕਿ ਜਦੋਂ ਆਟੋ ਸਿਵਲ ਹਸਪਤਾਲ ਦੇ ਮੁੱਖ ਗੇਟ ਵਿਚ ਦਾਖਲ ਹੋਇਆ ਅਤੇ ਐਮਰਜੈਂਸੀ ਵਾਰਡ ਦੇ ਬਾਹਰ ਹੀ ਸੀ ਤਾਂ ਔਰਤ ਨੇ ਆਟੋ ਦੇ ਅੰਦਰ ਇੱਕ ਬੱਚੀ ਨੂੰ ਜਨਮ ਦੇ ਦਿੱਤਾ । ਆਟੋ ਵਿਚ ਡਲਿਵਰੀ ਹੋਣ ਤੋਂ ਤੁਰੰਤ ਬਾਅਦ ਪਰਿਵਾਰ ਘਬਰਾ ਗਿਆ ਤੇ ਹਸਪਤਾਲ ਦੇ ਸਟਾਫ਼ ਨੂੰ ਸੂਚਿਤ ਕੀਤਾ । ਐਮਰਜੈਂਸੀ ਡਿਊਟੀ ਸਟਾਫ਼ ਨੇ ਤੁਰੰਤ ਔਰਤ ਅਤੇ ਨਵਜੰਮੇ ਬੱਚੇ ਨੂੰ ਆਟੋ ਤੋਂ ਸੁਰੱਖਿਅਤ ਬਾਹਰ ਕੱਢਿਆ ਅਤੇ ਲੇਬਰ ਰੂਮ ਵਿਚ ਤਬਦੀਲ ਕਰ ਦਿੱਤਾ, ਜਿੱਥੇ ਡਾਕਟਰਾਂ ਦੀ ਨਿਗਰਾਨੀ ਹੇਠ ਦੋਵਾਂ ਦਾ ਇਲਾਜ ਸ਼ੁਰੂ ਹੋ ਗਿਆ।
ਪਿਛਲੀ ਖ਼ਬਰ ਅੰਮ੍ਰਿਤਸਰ ਦੀ ਧਰਤੀ ਪੂਰੀ ਦੁਨੀਆਂ ਨੂੰ ਭਾਈਚਾਰਕ ਸਾਂਝ ਤੇ ਮਾਨਵਤਾ ਦਾ ਸੰਦੇਸ਼ ਦਿੰਦੀ ਹੈ-ਅਰਵਿੰਦ ਕੇਜਰੀਵਾਲ ਪੰਜਾਬ ਦੀ... ਅਗਲੀ ਖ਼ਬਰ ਕੇਂਦਰ ਵਲੋਂ ਮਨਰੇਗਾ ਦੀ ਜਗ੍ਹਾ ਲਿਆਂਦੇ ‘ਜੀ ਰਾਮ ਜੀ’ ਕਾਨੂੰਨ ਖ਼ਿਲਾਫ਼ ਵਿਧਾਨ ਸਭਾ ’ਚ ਮਤੇ ਮਗਰੋਂ ਪੰਜਾਬ ’ਚ ਲਾਗੂ ਕਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।