09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਮੁਫ਼ਤ ਬਿਜਲੀ ਦੇ ਦਾਅਵੇ ਦੇ ਬਾਵਜੂਦ ਕਿਸਾਨਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹੈ-ਬਲਬੀਰ ਸਿੰਘ ਰਾਜੇਵਾਲ ਨਕਲੀ ਟੈਕਨੀਕਲ ‘ਗ੍ਰੇਡ ਯੂਰੀਆ’ ਦੇ ਬੈਗਾਂ ਵਿਚ ਉਦਯੋਗਿਕ ਫ਼ੈਕਟਰੀਆਂ ਨੂੰ ਵੇਚੇ ਜਾਣ ਦਾ ਲਗਾਇਆ ਦੋਸ਼

ਅਜੀਤ ਡੈਸਕ 28-06-2026
ਚੰਡੀਗੜ੍ਹ, 27 ਜੂਨ (ਅਜਾਇਬ ਸਿੰਘ ਔਜਲਾ) - ਚੰਡੀਗੜ੍ਹ ਵਿਚ ਅੱਜ ਕਿਸਾਨ ਭਵਨ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੋਸ਼ ਲਾਇਆ ਕਿ ਸਬਸਿਡੀ ਵਾਲੀ ਯੂਰੀਆ ਦੀ ਵੱਡੀ ਘਪਲੇਬਾਜ਼ੀ ਦੇ ਤਹਿਤ, ਸਰਕਾਰੀ ਸਪਲਾਈ ਤੋਂ ਯੂਰੀਆ ਚੋਰੀ ਕਰਕੇ ਨਕਲੀ ਟੈਕਨੀਕਲ ‘ਗ੍ਰੇਡ ਯੂਰੀਆ’ ਦੇ ਬੈਗਾਂ ਵਿਚ ਉਦਯੋਗਿਕ ਫ਼ੈਕਟਰੀਆਂ ਨੂੰ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਰਕੇ ਕਿਸਾਨਾਂ ਨੂੰ ਬਿਜਾਈ ਸਮੇਂ ਯੂਰੀਆ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੌਰਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ(ਬੀ.ਬੀ.ਐਮ.ਬੀ) ਤੋਂ ਪੰਜਾਬ ਨੂੰ ਬਾਹਰ ਧੱਕਣ ’ਤੇ ਵੀ ਸਰਕਾਰ ਚੁੱਪ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਐਮ.ਐਸ.ਪੀ. ਦੀ ਕਾਨੂੰਨੀ ਗਾਰੰਟੀ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੁਫ਼ਤ ਸਕੀਮਾਂ ਕਰਜ਼ਿਆਂ ਨਾਲ ਚਲਾਈਆਂ ਜਾ ਰਹੀਆਂ ਹਨ ਜਿਸ ਨਾਲ ਖ਼ਜ਼ਾਨਾ ਖ਼ਾਲੀ ਹੋ ਰਿਹਾ ਹੈ । ਇਸ ਮੌਕੇ ਬਲਬੀਰ ਸਿੰਘ ਰਾਜੇਵਾਲ ਦੇ ਨਾਲ ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ, ਪਰਮਦੀਪ ਸਿੰਘ ਬੈਦਵਾਣ, ਗੁਰਿੰਦਰ ਸਿੰਘ ਈਸੜੂ, ਕ੍ਰਿਪਾਲ ਸਿਆਊ ਅਤੇ ਹੋਰਾਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ।
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀ ਅੰਮ੍ਰਿਤਸਰ ’ਚ ਅਹਿਮ ਇਕੱਤਰਤਾ ਅੱਜ ਮਾਮਲਾ ਸਿੰਘ ਸਾਹਿਬਾਨ ਵਲੋਂ ਤਲਬ ਕੀਤੇ ਗਏ ਸਿੱਖ ਵਿਧਾਇਕਾਂ ਦਾ ਅਗਲੀ ਖ਼ਬਰ ਸਵਾਦ ਹੀ ਨਹੀਂ, ਪੁਰਖਿਆਂ ਦੀ ਸੂਝਬੂਝ ਤੇ ਭੋਜਨ ਨੂੰ ਸੰਭਾਲਣ ਦੀ ਕਲਾ ਦਾ ਖੂਬਸੂਰਤ ਹਿੱਸਾ ਹੈ ‘ਅਚਾਰੀ ਅੰਬ’ * ਰਾਜੇ, ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।