14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਈਰਾਨ ਨੇ ਪਹਿਲੀ ਵਾਰ ਅਮਰੀਕੀ ਰਾਸ਼ਟਰਪਤੀ ਨੂੰ ਦਿੱਤੀ ਇੱਜ਼ਤ-ਟਰੰਪ

ਅਜੀਤ ਡੈਸਕ 25-06-2026
ਵਾਸ਼ਿੰਗਟਨ/ਤਹਿਰਾਨ, 24 ਜੂਨ (ਇੰਟ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪੋਸਟ ’ਚ ਦਾਅਵਾ ਕੀਤਾ ਕਿ ਕਈ ਦਹਾਕਿਆਂ ’ਚ ਪਹਿਲੀ ਵਾਰ ਈਰਾਨ ਅਮਰੀਕਾ ਅਤੇ ਉਸ ਦੇ ਰਾਸ਼ਟਰਪਤੀ ਨੂੰ ਏਨੀ ਇੱਜ਼ਤ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਈਰਾਨ ਇਸ ਸਮੇਂ ਕਮਜ਼ੋਰ ਸਥਿਤੀ ’ਚ ਹੈ ਅਤੇ ਸਮਝੌਤੇ ਲਈ ਲਗਭਗ ਹਰ ਸ਼ਰਤ ਮੰਨਣ ਨੂੰ ਤਿਆਰ ਹੈ। ਦੂਜੇ ਪਾਸੇ, ਈਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਗਾਲਿਬਾਫ ਨੇ ਕਿਹਾ ਕਿ ਅਮਰੀਕਾ ਨਾਲ ਹੋਇਆ ‘ਇਸਲਾਮਾਬਾਦ ਸਮਝੌਤਾ’ ਆਖਿਰਕਾਰ ਅਮਰੀਕਾ ਦੀ ਹਾਰ ਬਣ ਚੁੱਕਾ ਹੈ। ਅਜ਼ਰਬਾਈਜਾਨ ’ਚ ਇਕ ਸਮਾਗਮ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਇਹ ਸਮਝੌਤਾ ਕਿਸੇ ਦਬਾਅ ਜਾਂ ਮਜ਼ਬੂਰੀ ਦਾ ਨਤੀਜਾ ਨਹੀਂ ਸੀ, ਬਲਕਿ ਅਸੀ ਇਸ ਨੂੰ ਆਪਣੀਆਂ ਸ਼ਰਤਾਂ ’ਤੇ ਕੀਤਾ ਹੈ। ਈਰਾਨ ਦੇ ਸੈਂਟਰਲ ਬੈਂਕ ਦੇ ਗਵਰਨਰ ਅਬਦੋਲਨਾਸੇਰ ਹੇਮੰਤੀ ਨੇ ਕਿਹਾ ਕਿ ਅਮਰੀਕਾ ਤੋਂ ਹਾਲ ਹੀ ’ਚ ਮਿਲੀ ਛੂਟ ਅਤੇ ਵਿਦੇਸ਼ਾਂ ’ਚ ਫਸੀ ਈਰਾਨੀ ਸੰਪੱਤੀਆਂ ਤੱਕ ਪਹੁੰਚ ਮਿਲਣ ਨਾਲ ਦੇਸ਼ ’ਚ ਵਿਦੇਸ਼ੀ ਮੁਦਰਾ ਦਾ ਪ੍ਰਵਾਹ ਵਧੇਗਾ। ਈਰਾਨ ਮੀਡੀਆ ਮੁਤਾਬਕ ਸੈਂਟਰਲ ਬੈਂਕ ਹੁਣ ਪਿਛਲੇ ਕੁਝ ਮਹੀਨਿਆਂ ਤੋਂ ਜਮ੍ਹਾਂ ਕੀਤੇ ਗਏ ਵਿਦੇਸ਼ੀ ਮੁਦਰਾ ਭੰਡਾਰ ਦਾ ਇਕ ਹਿੱਸਾ ਬਾਜ਼ਾਰ ’ਚ ਜਾਰੀ ਕਰੇਗਾ। ਹੇਮੰਤੀ ਨੇ ਕਿਹਾ ਕਿ ਵਿਦੇਸ਼ੀ ਮੁਦਰਾ ਦੀ ਸਪਲਾਈ ’ਚ ਪ੍ਰਵਾਹ ਸਨਿਚਰਵਾਰ ਤੋਂ ਦਿਖਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ’ਚ 2 ਅਰਬ ਡਾਲਰ ਜਾਰੀ ਕੀਤੇ ਜਾਣਗੇ। ਇਸ ਨਾਲ ਜ਼ਰੂਰੀ ਸਾਮਾਨ, ਕੱਚੇ ਮਾਲ ਅਤੇ ਉਤਪਾਦਨ ਨਾਲ ਜੁੜੀਆਂ ਵਸਤੂਆਂ ਦੀ ਦਰਾਮਦ ’ਤੇ ਖਰਚ ਘੱਟ ਹੋ ਸਕਦਾ ਹੈ, ਜਿਸ ਨਾਲ ਬਾਜ਼ਾਰ ’ਚ ਕੀਮਤਾਂ ’ਤੇ ਦਬਾਅ ਘਟਾਉਣ ’ਚ ਮਦਦ ਮਿਲੇਗੀ।
ਪਿਛਲੀ ਖ਼ਬਰ ਪ੍ਰਾਪਰਟੀ ਡੀਲਰ ਦੇ ਘਰ ਬਾਹਰ ਹਥਿਆਰਬੰਦ ਨੌਜਵਾਨ ਗੋਲੀਆਂ ਚਲਾ ਕੇ ਫ਼ਰਾਰ ਅਗਲੀ ਖ਼ਬਰ ਹਰਪਾਲ ਸਿੰਘ ਚੀਮਾ ਨਾਲ ਪੰਜਾਬ ਰੋਡਵੇਜ਼ ਪਨਬੱਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਵਫਦ ਦੀ ਮੰਗਾਂ ਸੰਬੰਧੀ ਹੋਈ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।