03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਈਰਾਨ-ਅਮਰੀਕਾ ਗੱਲਬਾਤ ’ਤੇ ਚਰਚਾ ਕਰਨ ਲਈ ਤਹਿਰਾਨ ਪਹੁੰਚੇ ਪਾਕਿ ਗ੍ਰਹਿ ਮੰਤਰੀ

ਅਜੀਤ ਡੈਸਕ 21-06-2026

* ਨਕਵੀ ਨੇ ਇਕ ਮਹੀਨੇ ’ਚ ਚੌਥੀ ਵਾਰ ਕੀਤਾ ਈਰਾਨ ਦਾ ਦੌਰਾ
ਅੰਮ੍ਰਿਤਸਰ, 20 ਜੂਨ (ਸੁਰਿੰਦਰ ਕੋਛੜ)-ਈਰਾਨ ਅਤੇ ਅਮਰੀਕਾ ਵਿਚਕਾਰ ਚੱਲ ਰਹੀ ਗੱਲਬਾਤ ਦੇ ਆਲੇ-ਦੁਆਲੇ ਆਪਣੀ ਕੂਟਨੀਤਕ ਸ਼ਮੂਲੀਅਤ ਨੂੰ ਜਾਰੀ ਰੱਖਣ ਲਈ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਫਿਰ ਈਰਾਨ ਪਹੁੰਚੇ ਹਨ। ਉਹ ਕਥਿਤ ਤੌਰ ‘ਤੇ ਮੱਧ ਪੂਰਬ ਵਿਚ ਸ਼ਾਂਤੀ ਦਾ ਸਮਰਥਨ ਕਰਨ ਅਤੇ ਤਣਾਅ ਘਟਾਉਣ ਲਈ ਇਸ ਤੋਂ ਪਹਿਲਾਂ 18 ਮਈ, 20 ਮਈ ਅਤੇ 6 ਜੂਨ ਨੂੰ ਈਰਾਨ ਦਾ ਦੌਰਾ ਕਰ ਚੁੱਕੇ ਹਨ ਅਤੇ ਇਕ ਮਹੀਨੇ ਦੌਰਾਨ ਇਹ ਉਨ੍ਹਾਂ ਦਾ ਚੌਥਾ ਦੌਰਾ ਹੈ। ਜਾਣਕਾਰੀ ਅਨੁਸਾਰ ਅਮਰੀਕਾ-ਈਰਾਨ ਗੱਲਬਾਤ ‘ਤੇ ਚਰਚਾ ਕਰਨ ਲਈ ਈਰਾਨੀ ਸ਼ਹਿਰ ਮਸ਼ਹਦ ਪਹੁੰਚੇ ਨਕਵੀ ਦਾ ਸਵਾਗਤ ਈਰਾਨੀ ਅਧਿਕਾਰੀਆਂ ਨੇ ਕੀਤਾ। ਈਰਾਨੀ ਮੀਡੀਆ ਦੇ ਅਨੁਸਾਰ ਗ੍ਰਹਿ ਮੰਤਰੀ ਨਕਵੀ ਈਰਾਨੀ ਅਧਿਕਾਰੀਆਂ ਨੂੰ ਅਮਰੀਕਾ ਨਾਲ ਸਮਝੌਤਾ ਪੱਤਰ (ਐੱਮ. �. ਯੂ.) ‘ਤੇ ਦਸਤਖ਼ਤ ਕਰਨ ‘ਤੇ ਵਧਾਈ ਦੇਣਗੇ ਅਤੇ ਪ੍ਰਕਿਰਿਆ ਦੇ ਅਗਲੇ ਪੜਾਅ ‘ਤੇ ਚਰਚਾ ਕਰਨਗੇ। ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਕਿਹਾ ਕਿ ਪਾਕਿ ਦੇ ਗ੍ਰਹਿ ਮੰਤਰੀ ਤਹਿਰਾਨ ‘ਚ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨਾਲ ਮੁਲਾਕਾਤ ਕਰਨਗੇ। ਇਹ ਵੀ ਪੁਸ਼ਟੀ ਕੀਤੀ ਕਿ ਮੋਹਸਿਨ ਨਕਵੀ ਆਪਣੇ ਈਰਾਨੀ ਹਮਰੁਤਬਾ ਗ੍ਰਹਿ ਮੰਤਰੀ ਐਸਕੰਦਰ ਮੋਮੇਨੀ ਨਾਲ ਵੀ ਮੁਲਾਕਾਤ ਕਰਨਗੇ। ਇਨ੍ਹਾਂ ਮੀਟਿੰਗਾਂ ‘ਚ ਈਰਾਨ-ਅਮਰੀਕਾ ਗੱਲਬਾਤ ਅਤੇ ਵਿਆਪਕ ਖੇਤਰੀ ਕੂਟਨੀਤੀ ਨਾਲ ਜੁੜੇ ਇਸਲਾਮਾਬਾਦ ਦੇ ਚੱਲ ਰਹੇ ਯਤਨਾਂ ‘ਤੇ ਕੇਂਦ੍ਰਿਤ ਹੋਣ ਦੀ ਉਮੀਦ ਹੈ।

ਪਿਛਲੀ ਖ਼ਬਰ ਵਾਲੀਵਾਲ ਖਿਡਾਰੀ ਜਸਕਰਨ ਸਿੰਘ ਨੂੰ ਕੌਮੀ ਸਿਖਲਾਈ ਕੈਂਪ ਤੋਂ ਬਾਹਰ ਕੱਢਿਆ ਅਗਲੀ ਖ਼ਬਰ ਮਨਪ੍ਰੀਤ ਸਿੰਘ ਮੰਨਾ ਤਲਵੰਡੀ ਸਾਬੋ ਅਦਾਲਤ ’ਚ ਪੇਸ਼, ਦੋ ਦਿਨਾ ਪੁਲਿਸ ਰਿਮਾਂਡ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।