24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਮਹਾਰਾਸ਼ਟਰ ਵਿਚ ਪਿੱਕਅਪ ਗੱਡੀ ਖੂਹ 'ਚ ਡਿਗੀ-8 ਮੌਤਾਂ

ਅਜੀਤ ਡੈਸਕ 15-06-2026
ਸੋਲਾਪੁਰ, 14 ਜੂਨ (ਏਜੰਸੀ)-ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ 'ਚ ਮਾਲਸ਼ੀਰਸ ਤਹਿਸੀਲ 'ਚ ਇਕ ਪਿਕਅੱਪ ਗੱਡੀ ਸੜਕ ਕਿਨਾਰੇ ਡੂੰਘੇ ਖੂਹ 'ਚ ਜਾ ਡਿਗੀ | ਪੁਲਿਸ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਇਸ ਹਾਦਸੇ 'ਚ ਅੱਠ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਨ੍ਹਾਂ 'ਚ ਚਾਰ ਔਰਤਾਂ ਅਤੇ ਚਾਰ ਬੱਚੇ ਸ਼ਾਮਿਲ ਹਨ | ਇਸ ਦੇ ਨਾਲ ਹੀ ਗੱਡੀ 'ਚ ਸਵਾਰ ਸੱਤ ਹੋਰ ਲੋਕ ਗੰਭੀਰ ਜ਼ਖਮੀ ਹੋ ਗਏ | ਸੋਲਾਪੁਰ ਦੇ ਐਸ.ਪੀ. ਅਤੁਲ ਕੁਲਕਰਨੀ ਨੇ ਹਾਦਸੇ ਬਾਰੇ ਦੱਸਿਆ ਕਿ ਇਹ ਘਟਨਾ ਤਾਂਦੁਲਵਾੜੀ ਪਿੰਡ ਨੇੜੇ ਵਾਪਰੀ | ਹਾਦਸੇ ਸਮੇਂ ਪਿਕਅੱਪ ਗੱਡੀ 'ਚ ਕੁੱਲ 15 ਲੋਕ ਸਵਾਰ ਸਨ | ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਤੇਜ਼ ਰਫ਼ਤਾਰ ਕਾਰਨ ਡਰਾਈਵਰ ਅਚਾਨਕ ਗੱਡੀ ਤੋਂ ਆਪਣਾ ਸੰਤੁਲਨ ਖੋਹ ਬੈਠਾ, ਜਿਸ ਕਾਰਨ ਗੱਡੀ ਸਿੱਧੀ ਸੜਕ ਕੰਢੇ ਖੂਹ 'ਚ ਜਾ ਡਿਗੀ | ਪੁਲਿਸ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਗੱਡੀ ਨੂੰ ਖੂਹ 'ਚੋਂ ਬਾਹਰ ਕੱਢ ਲਿਆ ਗਿਆ ਅਤੇ ਜ਼ਖਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਪੁਲਿਸ ਵਲੋਂ ਹੈਰੋਇਨ ਅਤੇ ਡਰੱਗ ਮਨੀ ਸਮੇਤ 2 ਨਸ਼ਾ ਤਸਕਰ ਕਾਬੂ, ਮਾਮਲਾ ਦਰਜ ਅਗਲੀ ਖ਼ਬਰ ਨਵਾਂਸ਼ਹਿਰ ਵਾਲੀ ਸੜਕ 'ਤੇ ਵਾਪਰਿਆ ਹਾਦਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।