20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਹਾਈ ਕੋਰਟ ਵਲੋਂ ਜੇ.ਈ. ਤੋਂ ਐਸ.ਡੀ.ਈ. ਤਰੱਕੀਆਂ 'ਤੇ ਫ਼ਿਲਹਾਲ ਰੋਕ ਪੰਜਾਬ ਸਰਕਾਰ ਨੂੰ ਡੀ.ਪੀ.ਸੀ. ਮੀਟਿੰਗ ਮੁਲਤਵੀ ਕਰਨ ਦੇ ਹੁਕਮ

ਅਜੀਤ ਡੈਸਕ 13-06-2026
ਚੰਡੀਗੜ੍ਹ, 12 ਜੂਨ (ਸੰਦੀਪ ਕੁਮਾਰ ਮਾਹਨਾ)–ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਿੰਚਾਈ ਵਿਭਾਗ ਵਿਚ ਜੂਨੀਅਰ ਇੰਜੀਨੀਅਰਾਂ (ਜੇ.ਈ.) ਨੂੰ ਸਬ-ਡਵੀਜ਼ਨਲ ਇੰਜੀਨੀਅਰ (ਐਸ.ਡੀ.ਈ.) ਦੇ ਅਹੁਦੇ 'ਤੇ ਤਰੱਕੀ ਦੇਣ ਲਈ ਪ੍ਰਸਤਾਵਿਤ ਵਿਭਾਗੀ ਤਰੱਕੀ ਕਮੇਟੀ (ਡੀ.ਪੀ.ਸੀ.) ਦੀ ਮੀਟਿੰਗ 'ਤੇ ਅੰਤਰਿਮ ਰੋਕ ਲਗਾ ਦਿੱਤੀ ਹੈ | ਜਸਟਿਸ ਦੀਪਕ ਗੁਪਤਾ ਦੇ ਬੈਂਚ ਨੇ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗ ਨੂੰ ਮਾਮਲੇ ਦੀ ਅਗਲੀ ਸੁਣਵਾਈ ਤੱਕ ਡੀ.ਪੀ.ਸੀ. ਦੀ ਮੀਟਿੰਗ ਮੁਲਤਵੀ ਰੱਖਣ ਦੇ ਨਿਰਦੇਸ਼ ਦਿੱਤੇ ਹਨ | ਇਹ ਹੁਕਮ ਸਿੰਚਾਈ ਵਿਭਾਗ 'ਚ ਕਾਰਜਸ਼ੀਲ ਬਿਜਲੀ ਇੰਜੀਨੀਅਰ ਚੰਦਨ ਗਰਗ ਵਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਜਾਰੀ ਕੀਤਾ ਗਿਆ | ਪਟੀਸ਼ਨਕਰਤਾ ਨੇ ਦੋਸ਼ ਲਗਾਇਆ ਕਿ ਵਿਭਾਗ ਵਿਚ ਵੱਖ-ਵੱਖ ਇੰਜੀਨੀਅਰਿੰਗ ਕਾਡਰਾਂ ਲਈ ਨਿਰਧਾਰਿਤ ਤਰੱਕੀ ਕੋਟੇ ਦੀ ਪਾਲਣਾ ਨਹੀਂ ਕੀਤੀ ਜਾ ਰਹੀ | ਉਨ੍ਹਾਂ ਦਾ ਕਹਿਣਾ ਹੈ ਕਿ ਸਿਵਲ ਅਤੇ ਮਕੈਨੀਕਲ ਕਾਡਰਾਂ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਨਿਰਧਾਰਿਤ ਹਿੱਸੇ ਤੋਂ ਵੱਧ ਤਰੱਕੀਆਂ

ਪਿਛਲੀ ਖ਼ਬਰ ਡੀ.ਜੀ.ਪੀ. ਦੇ ਰੀਡਰ ਰਾਣਾ ਨੂੰ ਭੇਜਿਆ ਜੇਲ੍ਹ ਅਗਲੀ ਖ਼ਬਰ ਪੰਜਾਬ ਕਾਂਗਰਸ ਲੀਡਰਸ਼ਿਪ 'ਚ ਤਬਦੀਲੀ ਨੂੰ ਲੈ ਕੇ ਆਖਿਰ ਦੁਬਿਧਾ ਵਿਚ ਕਿਉਂ ਹੈ ਕਾਂਗਰਸ ਹਾਈਕਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।