20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਫ਼ਿਰੋਜ਼ਪੁਰ ਰੇਲ ਮੰਡਲ ਦੇ ਇਤਿਹਾਸ 'ਚ ਅਨੋਖੀ ਪਹਿਲ ਅੰਮਿ੍ਤਸਰ ਤੋਂ ਰਵਾਨਾ ਕੀਤੀ ਪਹਿਲੀ ਚੈਰੀ ਵੀ.ਪੀ. <br/>

ਅਜੀਤ ਡੈਸਕ 13-06-2026
ਫ਼ਿਰੋਜ਼ਪੁਰ/ਅੰਮਿ੍ਤਸਰ, 12 ਜੂਨ (ਰਾਕੇਸ਼ ਚਾਵਲਾ, ਰਾਜੇਸ਼ ਕੁਮਾਰ ਸ਼ਰਮਾ)-ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗ ਦਰਸ਼ਨ 'ਚ ਫ਼ਿਰੋਜ਼ਪੁਰ ਮੰਡਲ ਵਲੋਂ ਅਨੋਖੀ ਪਹਿਲ ਕਰਦਿਆਂ 11 ਜੂਨ ਨੂੰ ਟਰੇਨ ਸੰਖਿਆ 12904 ਦੀ ਵੀ.ਪੀ. ਰਾਹੀਂ ਚੈਰੀ ਨੂੰ ਅੰਮਿ੍ਤਸਰ ਤੋਂ ਮੁੰਬਈ ਲਈ ਰਵਾਨਾ ਕੀਤਾ ਗਿਆ | ਚੈਰੀ ਦੀ ਢੋਆ-ਢੁਆਈ ਨੂੰ ਸੜਕ ਮਾਰਗ ਤੋਂ ਰੇਲ ਮਾਰਗ ਵੱਲ ਆਕਰਸ਼ਿਤ ਕਰਨ ਲਈ ਫ਼ਿਰੋਜ਼ਪੁਰ ਮੰਡਲ ਵਲੋਂ ਕੀਤੇ ਜਾ ਰਹੇ ਲਗਾਤਾਰ ਯਤਨਾਂ ਨੂੰ ਸ਼ਾਨਦਾਰ ਸਫਲਤਾ ਪ੍ਰਾਪਤ ਹੋਈ ਹੈ | ਵਪਾਰੀਆਂ ਤੇ ਗਾਹਕਾਂ ਨਾਲ ਨਿਰੰਤਰ ਸੰਵਾਦ ਅਤੇ ਪ੍ਰਭਾਵਸ਼ਾਲੀ ਤਾਲਮੇਲ ਦੇ ਨਤੀਜੇ ਵਜੋਂ ਅੰਮਿ੍ਤਸਰ ਰੇਲਵੇ ਸਟੇਸ਼ਨ ਤੋਂ ਬਾਂਦਰਾ ਟਰਮੀਨਲ ਵਿਚਕਾਰ ਚੈਰੀ ਦੀ ਰੇਲ ਆਵਾਜਾਈ ਦੀ ਸ਼ੁਰੂਆਤ ਹੋਈ ਹੈ, ਜੋ ਚੈਰੀ ਵਰਗੇ ਨਾਸ਼ਵਾਨ ਫਲ ਦੀ ਢੋਆ-ਢੁਆਈ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿਚ ਅਨੋਖੀ ਪਹਿਲ ਹੈ | ਸੀਨੀਅਰ ਮੰਡਲ ਵਣਜ ਪ੍ਰਬੰਧਕ/ਫਰੇਟ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ, ਗ੍ਰਾਹਕਾਂ ਦੀਆਂ ਲੋੜਾਂ ਅਨੁਸਾਰ ਸੁਰੱਖਿਅਤ, ਤੇਜ਼, ਸਮਾਂਬੱਧ ਅਤੇ ਵਾਤਾਵਰਣ-ਅਨੁਕੂਲ ਮਾਲ ਢੋਆ-ਢੁਆਈ ਸੇਵਾਵਾਂ ਉਪਲਬਧ ਕਰਵਾਉਣ ਅਤੇ ਮਾਲ ਆਵਾਜਾਈ ਵਿਚ ਵਾਧੇ ਲਈ ਲਗਾਤਾਰ ਯਤਨਸ਼ੀਲ ਹੈ |

ਪਿਛਲੀ ਖ਼ਬਰ ਸੁਖਬੀਰ ਵਲੋਂ ਯੂਥ ਵਿੰਗ ਦੇ '84 ਵਿਧਾਨ ਸਭਾ ਹਲਕਿਆਂ ਦੇ ਹਲਕਾ ਪ੍ਰਧਾਨਾਂ ਦਾ ਐਲਾਨ ਅਗਲੀ ਖ਼ਬਰ ਸ਼ਿਮਲਾ 'ਚ ਆਲ ਇੰਡੀਆ ਆਰਟਿਸਟ ਐਸੋਸੀਏਸ਼ਨ ਵਲੋਂ ਪ੍ਰਸਿੱਧ ................

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।