ਸੁਖਜਿੰਦਰ ਸਿੰਘ
ਬੇਗੋਵਾਲ, 3 ਜੂਨ-ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 76ਵੀਂ ਬਰਸੀ ਸਬੰਧੀ ਤਿੰਨ ਰੋਜ਼ਾ ਧਾਰਮਿਕ ਸਮਾਗਮ ਅੱਜ ਸ਼ਰਧਾ ਨਾਲ ਸੰਪੰਨ ਹੋਇਆ | ਅੱਜ ਦੇ ਇਸ ਸਮਾਗਮ ਵਿਚ ਵੱਖ-ਵੱਖ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਆਗੂਆਂ ਨੇ ਸ਼ਿਰਕਤ ਕਰਦਿਆਂ ਬਾਬਾ ਜੀ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਦਿਆਂ ਕਿਹਾ ਕਿ ਕਰਮ ਤੇ ਬਖਸ਼ਿਸ਼ ਸਾਡਾ ਇਹ ਮੁੱਢਲਾ ਸਿਧਾਂਤ ਹੈ ਤੇ ਜਿਸ ਨਾਲ ਸਾਡਾ ਜੀਵਨ ਬਣਦਾ ਹੈ ਤੇ ਨਾਲ ਹੀ ਪ੍ਰਮਾਤਮਾ ਦੀ ਬਖਸ਼ਿਸ਼ ਹੋਣੀ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਸੰਸਾਰ ਅੰਦਰ ਉਹ ਮਹਾਂਪੁਰਖ ਹਮੇਸ਼ਾ ਯਾਦ ਰੱਖੇ ਜਾਂਦੇ ਹਨ, ਜੋ ਆਪਣੇ ਜੀਵਨ ਵਿਚ ਲੋਕਾਂ ਨੂੰ ਨਾਮ ਬਾਣੀ ਨਾਲ ਜੋੜਦੇ ਹਨ, ਕਿਉਂਕਿ ਉਹ ਆਪ ਬਾਣੀ ਨਾਲ ਜੁੜੇ ਹੁੰਦੇ ਹਨ | ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਜਦੋਂ ਲੋਕ ਪਾਕਿਸਤਾਨ ਤੋਂ ਭਾਰਤ ਇੱਧਰ ਆਏ ਸਨ ਤਾਂ ਉਦੋਂ ਹਾਲਾਤ ਬਹੁਤ ਮਾੜੇ ਸਨ, ਪਰ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਨੇ ਇੱਥੇ ਆਉਣ ਵਾਲੇ ਲੋਕਾਂ ਦਾ ਹੌਸਲਾ ਨਹੀਂ ਟੁੱਟਣ ਦਿੱਤਾ ਤੇ ਸਮਝਾਇਆ ਸੀ ਕਿ ਤੁਸੀਂ ਸਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਗ ਜਾਵੋ ਤੁਹਾਡਾ ਇੱਥੇ ਪਰ ਉਤਾਰਾ ਹੋ ਜਾਵੇਗਾ | ਅੱਜ ਉਨ੍ਹਾਂ ਦੇ ਕਹੇ ਸ਼ਬਦ ਸੰਪੂਰਨ ਹੋ ਰਹੇ ਹਨ | ਸਾਬਕਾ ਸੰਸਦ ਤੇ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਦਿਆਂ ਕਿਹਾ ਕਿ ਭਾਵੇਂ ਅੱਜ ਲੁਬਾਣਾ ਭਾਈਚਾਰੇ ਦੇ ਲੋਕ ਉਨ੍ਹਾਂ ਨੂੰ ਆਪਣਾ ਮਸੀਹਾ ਮੰਨਦੇ ਹਨ, ਪਰ ਹਰ ਖੇਤਰ ਦੇ ਲੋਕ ਉਨ੍ਹਾਂ ਨੂੰ ਵੀ ਉਨਾ ਹੀ ਸਨਮਾਨ ਦਿੰਦੇ ਹਨ, ਜਿੰਨਾ ਕਿ ਇਹ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਬਾਅਦ ਉਨ੍ਹਾਂ ਦੀ ਵਿਰਾਸਤ ਪਹਿਲਾਂ ਬਾਬਾ ਹਰਨਾਮ ਸਿੰਘ ਤੇ ਹੁਣ ਬੀਬੀ ਜਗੀਰ ਕੌਰ ਸੰਭਾਲ ਰਹੇ ਹਨ, ਜੋ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਖੇਤਰ ਵਿਚ ਆਪਣਾ ਵਿਸ਼ੇਸ਼ ਸਥਾਨ ਰੱਖਦੇ ਹਨ | ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਪੂਰੀ ਅਰਾਜਕਤਾ ਦਾ ਮਾਹੌਲ ਹੈ | ਪੰਜਾਬ ਨੂੰ ਬਚਾਉਣਾ ਲਈ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪੂਰੀ ਤਰ੍ਹਾਂ ਲਾਮਬੰਦ ਹੈ | ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਮੁੱਖ ਸੇਵਾਦਾਰ ਬੀਬੀ ਜਗੀਰ ਕੌਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵੱਡੇ ਉਪਰਾਲਿਆਂ ਸਦਕਾ ਹਰ ਸਾਲ ਬਰਸੀ ਸਮਾਗਮ ਵੱਡੇ ਪੱਧਰ 'ਤੇ ਮਨਾਏ ਜਾ ਰਹੇ ਹਨ | ਸਮਾਗਮ ਦੌਰਾਨ ਲੁਬਾਣਾ ਭਾਈਚਾਰਾ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਉੱਚ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਤੋਂ ਪਹਿਲਾਂ ਅੰਮਿ੍ਤ ਵੇਲੇ ਇਸ ਅਸਥਾਨ ਤੇ ਧਾਰਮਿਕ ਸਮਾਗਮ ਕਰਵਾਏ ਗਏ ਜਿਸ ਵਿਚ ਪੰਥ ਪ੍ਰਸਿੱਧ ਰਾਗੀ ਢਾਡੀਆਂ ਨੇ ਕਥਾਵਾਚਕਾਂ ਨੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ | ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ, ਯੁਵਰਾਜ ਭੁਪਿੰਦਰ ਸਿੰਘ, ਰਜਨੀਤ ਕੌਰ ਬਾਵਾ, ਸੰਤ ਪ੍ਰੇਮ ਸਿੰਘ ਕਰਮਸਰ ਖ਼ਾਲਸਾ ਕਾਲਜ ਦੇ ਪ੍ਰਧਾਨ ਸਤਪਾਲ ਸਿੰਘ ਮੁਲਤਾਨੀ ਸੁਰਜੀਤ ਸਿੰਘ ਅਬਲੋਵਾਲ ਸਾਬਕਾ ਚੇਅਰਮੈਨ, ਦਲਜਿੰਦਰ ਸਿੰਘ ਪ੍ਰਧਾਨ ਸ੍ਰੀ ਅੰਮਿ੍ਤਸਰ ਸਾਹਿਬ, ਅਜੇਪਾਲ ਸਿੰਘ ਮੀਰ ਕੋਟ ਸਾਬਕਾ ਐਮ.ਐਲ.ਏ. ਸ਼੍ਰੀ ਅੰਮਿ੍ਤਸਰ, ਬੀਬੀ ਰੁਪਿੰਦਰ ਕੌਰ ਤਰਨਤਾਰਨ ਮੈਂਬਰ ਕੋਰ ਕਮੇਟੀ ਇਸਤਰੀ ਅਕਾਲੀ ਦਲ ਪੁਨਰ ਸੁਰਜੀਤ, ਪਰਮਜੀਤ ਸਿੰਘ ਰਾਏਪੁਰ ਸ਼੍ਰੋਮਣੀ ਕਮੇਟੀ ਮੈਂਬਰ, ਦਲਵਿੰਦਰ ਸਿੰਘ ਵਿਰਕ, ਹਰਦੀਪ ਸਿੰਘ ਗੁਰਦਾਸਪੁਰ ਰੁਪਿੰਦਰ ਕੌਰ ਬ੍ਰਹਮਪੁਰਾ ਭਗਵਾਨ ਸਿੰਘ ਲੁਬਾਣਾ ਪ੍ਰਧਾਨ ਬਾਬਾ ਮੱਖਣ ਸ਼ਾਹ ਲਬਾਣਾ ਫਾਉਂਡੇਸ਼ਨ, ਗਿਆਨੀ ਭਗਵਾਨ ਸਿੰਘ ਜੌਹਲ, ਜਰਨੈਲ ਸਿੰਘ ਗੜਦੀਵਾਲਾ ਹਲਕਾ ਇੰਚਾਰਜ ਆਦਮਪੁਰ ਪੁਨਰ ਸੁਰਜੀਤ, ਐਡਵੋਕੇਟ ਕੁਲਵੰਤ ਸਿੰਘ ਸਹਿਗਲ, ਰਜਿੰਦਰ ਸਿੰਘ ਲਾਡੀ ਸਾਬਕਾ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ, ਸੁਰਜੀਤ ਸਿੰਘ ਦੌਲੋਵਾਲ, ਅਮਰੀਕ ਸਿੰਘ ਪੀ.ਏ., ਜਸਵੰਤ ਸਿੰਘ ਫਰਾਂਸ, ਪ੍ਰੋਫੈਸਰ ਜਸਵੰਤ ਸਿੰਘ ਮੁਰੱਬੀਆ, ਵਿਕਾਸ ਜੁਲਕਾ, ਸਰਬਜੀਤ ਸਿੰਘ ਪੱਪਲ, ਮਹਿੰਦਰ ਸਿੰਘ ਈਨੋਵਾਲ, ਮਹਿੰਦਰ ਸਿੰਘ ਰਿਟਾਇਰ ਡੀ.ਐਸ.ਪੀ., ਅਵਤਾਰ ਸਿੰਘ ਰਿਟਾਇਰਡ ਡੀ.ਐਸ.ਪੀ. ਆਦਿ ਹਾਜ਼ਰ ਸਨ |
ਲੋਕਾਂ ਨੂੰ ਨਾਮ ਬਾਣੀ ਨਾਲ ਜੋੜਣ ਵਾਲੇ ਮਹਾਂਪੁਰਸ਼ਾਂ ਨੂੰ ਸੰਸਾਰ ਵਿਚ ਲੋਕ ਹਮੇਸ਼ਾਂ ਯਾਦ ਰੱਖਦੇ ਹਨ-ਗਿਆਨੀ ਹਰਪ੍ਰੀਤ ਸਿੰਘ <br/>
ਅਜੀਤ ਡੈਸਕ
04-06-2026