05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਫ਼ਿਰੋਜ਼ਪੁਰ ਛਾਉਣੀ ਦੇ ਮਸ਼ਹੂਰ ਰੈਸਟੋਰੈਂਟ 'ਨਵੇਦਿਅਮ' 'ਚ ਲੱਗੀ ਭਿਆਨਕ ਅੱਗ

ਅਜੀਤ ਡੈਸਕ 04-06-2026

ਉੱਪਰਲੀਆਂ ਦੋਵੇਂ ਮੰਜ਼ਿਲਾਂ ਸੜ ਕੇ ਸੁਆਹ, ਇਕ ਵਿਅਕਤੀ ਦੀ ਮੌਤ
ਫਿਰੋਜ਼ਪੁਰ 3 ਜੂਨ (ਰਾਕੇਸ਼ ਚਾਵਲਾ)-ਸਥਾਨਕ ਫ਼ਿਰੋਜ਼ਪੁਰ ਛਾਉਣੀ ਕੈਂਟ ਦੇ ਇਕ ਨਾਮਵਰ ਨਵੇਦਿਅਮ ਸਵੀਟ ਐਂਡ ਬੇਕਰੀ ਰੈਸਟੋਰੈਂਟ ਵਿਚ ਅੱਜ ਸਵੇਰੇ ਉਸ ਵੇਲੇ ਹਾਹਾਕਾਰ ਮੱਚ ਗਈ ਜਦੋਂ ਇਮਾਰਤ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ | ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਹੋ ਗਈਆਂ ਕਿ ਇਸਨੇ ਰੈਸਟੋਰੈਂਟ ਦੀਆਂ ਉੱਪਰਲੀਆਂ ਦੋਵੇਂ ਮੰਜ਼ਿਲਾਂ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿਚ ਲੈ ਲਿਆ | ਇਸ ਮੰਦਭਾਗੀ ਘਟਨਾ ਦੌਰਾਨ ਰੈਸਟੋਰੈਂਟ ਦੇ ਅੰਦਰ ਪਿਆ ਸਾਰਾ ਕੀਮਤੀ ਸਾਮਾਨ, ਫ਼ਰਨੀਚਰ ਤੇ ਬੇਕਰੀ ਦਾ ਸਟਾਕ ਸੜ ਗਿਆ | ਇਸ ਦੌਰਾਨ ਰੈਸਟੋਰੈਂਟ 'ਚ ਕੰਮ ਕਰ ਰਿਹਾ ਤੁਲਸੀ ਨਾਂਅ ਦੇ ਕਰਮਚਾਰੀ ਦੀ ਅੱਗ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ | ਘਟਨਾ ਸਥਾਨ 'ਤੇ ਮੌਜ਼ੂਦ ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬਿ੍ਗੇਡ ਵਿਭਾਗ ਨੂੰ ਦਿੱਤੀ | ਫਾਇਰ ਬਿ੍ਗੇਡ ਦੇ ਕਰਮਚਾਰੀਆਂ ਨੇ ਭਾਰੀ ਜੱਦੋ-ਜਹਿਦ ਅਤੇ ਕਈ ਘੰਟਿਆਂ ਦੀ ਸਖ਼ਤ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ | ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵਲੋਂ ਘਟਨਾ ਸਥਾਨ 'ਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਗਿਆ |

ਪਿਛਲੀ ਖ਼ਬਰ ਮਜੀਠੀਆ ਖ਼ਿਲਾਫ਼ ਦਰਜ ਐੱਫ.ਆਈ.ਆਰ. ਦੀ ਕਾਪੀ ਸੌਂਪਣ ਦੇ ਅਦਾਲਤ ਵਲੋਂ ਹੁਕਮ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਵਲੋਂ ਇਸਤਰੀ ਅਕਾਲੀ ਦਲ ਦੀਆਂ 55 ਹਲਕਾ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।