06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਬਿਜਲੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਨੂੰ ਫ਼ਰਜ਼ੀ ਤੌਰ 'ਤੇ ਕੀਤਾ ਬੰਦ ਤਾਂ ਹੋਵੇਗੀ ਕਾਰਵਾਈ ਲੰਬੇ ਸਮੇਂ ਤੋਂ ਚਲਦੀ ਅੰਕੜਿਆਂ ਨੂੰ ਬਿਹਤਰ ਦਿਖਾਉਣ ਦੀ ਖੇਡ ਨੂੰ ਪਵੇਗੀ ਠੱਲ੍ਹ <br/>

ਅਜੀਤ ਡੈਸਕ 23-05-2026
ਪਟਿਆਲਾ, 22 ਮਈ (ਧਰਮਿੰਦਰ ਸਿੰਘ ਸਿੱਧੂ)-ਸੂਬੇ ਦੇ ਬਿਜਲੀ ਉਪਭੋਗਤਾਵਾਂ ਵਲੋਂ ਕਿਸੇ ਕਿਸਮ ਦੀ ਬਿਜਲੀ ਸਪਲਾਈ ਦੀਆਂ ਸਮੱਸਿਆਵਾਂ ਨੂੰ ਲੈ ਕੇ ਕੀਤੀ ਜਾਂਦੀ ਸ਼ਿਕਾਇਤ 'ਤੇ ਸਮਾਂ ਰਹਿੰਦਿਆਂ ਕਾਰਵਾਈ ਨਾ ਕਰਨ ਅਤੇ ਬਿਜਲੀ ਨਿਗਮ ਦੇ ਪੋਰਟਲ 'ਤੇ ਉਸੇ ਸ਼ਿਕਾਇਤ ਨੂੰ ਫ਼ਰਜ਼ੀ ਤੌਰ 'ਤੇ ਬੰਦ ਕਰਨ ਵਾਲੇ ਅਧਿਕਾਰੀਆਂ 'ਤੇ ਬਿਜਲੀ ਨਿਗਮ ਵਲੋਂ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ | ਝੋਨੇ ਦੀ ਬਿਜਾਈ ਤੋਂ ਪਹਿਲਾਂ ਹੀ ਸਖ਼ਤ ਹੁੰਦਿਆਂ ਬਿਜਲੀ ਨਿਗਮ ਵਲੋਂ ਆਪਣੇ ਖਪਤਕਾਰਾਂ ਦੀ ਸਹੂਲਤ ਲਈ ਚੁੱਕਿਆ ਇਹ ਕਦਮ ਅਤੇ ਲੋਕਾਂ ਵਲੋਂ ਬਿਜਲੀ ਨਿਗਮ ਦੇ ਅਧਿਕਾਰੀਆਂ ਵਲੋਂ ਸ਼ਿਕਾਇਤਾਂ ਠੀਕ ਕਰਨ ਦੀ ਥਾਂ ਆਪ ਮੁਹਾਰੇ ਬੰਦ ਕਰਨ ਦੇ ਮਾਮਲੇ ਵਧਣ ਤੋਂ ਬਾਅਦ ਨਿਗਮ ਦੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਵਲੋਂ ਸਮੂਹ ਇੰਜੀਨੀਅਰਾਂ ਨੂੰ ਜਾਰੀ ਕੀਤੇ ਪੱਤਰ ਵਿਚ ਸਾਫ਼ ਕੀਤਾ ਕਿ ਬਿਜਲੀ ਨਿਗਮ ਅਤੇ ਪੰਜਾਬ ਸਰਕਾਰ ਸੇਵਾ ਦੇ ਅੰਕੜੇ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਵਿਰੁੱਧ ਜ਼ੀਰੋ-ਸਹਿਣਸ਼ੀਲਤਾ ਦੀ ਨੀਤੀ ਅਪਣਾਈ ਜਾਵੇਗੀ | ਦੱਸਣਯੋਗ ਹੈ ਕਿ ਬਿਜਲੀ ਨਿਗਮ ਦੇ ਖਪਤਕਾਰਾਂ ਦੀ ਸੇਵਾ ਅਤੇ ਸ਼ਿਕਾਇਤਾਂ ਲਈ ਬਣਾਏ ਪੋਰਟਲ 'ਤੇ ਕਿਸਾਨਾਂ ਅਤੇ ਘਰੇਲੂ ਤੇ ਵਪਾਰਕ ਖਪਤਕਾਰਾਂ ਨੂੰ ਆ ਰਹੀ ਕਿਸੇ ਕਿਸਮ ਦੀ ਬਿਜਲੀ ਸਪਲਾਈ ਸੰਬੰਧੀ ਸਮੱਸਿਆ ਨੂੰ ਪਾਇਆ ਜਾਂਦਾ ਸੀ, ਪ੍ਰੰਤੂ ਇਹ ਸ਼ਿਕਾਇਤ ਨੂੰ ਸਿਸਟਮ ਵਿਚ ਹੀ ਬਿਨਾਂ ਠੀਕ ਕੀਤੇ ਅਧਿਕਾਰੀਆਂ/ਕਰਮਚਾਰੀਆਂ ਵਲੋਂ ਬੰਦ ਕਰ ਦਿੱਤਾ ਜਾਂਦਾ ਸੀ ਜਦੋਂ ਕਿ ਅਸਲ ਖ਼ਰਾਬੀ ਜਿਉਂ ਦੀ ਤਿਉਂ ਰਹਿੰਦੀ ਸੀ | ਹੁਣ ਜਾਰੀ ਆਦੇਸ਼ਾਂ ਤੋਂ ਬਾਅਦ ਨੋਡਲ ਸ਼ਿਕਾਇਤ ਕੇਂਦਰ ਦੇ ਇੰਚਾਰਜ ਸੀਨੀਅਰ ਐਕਸੀਅਨ, ਏ.ਐਸ.ਈ. ਨੂੰ ਨਿੱਜੀ ਤੌਰ 'ਤੇ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਬਣਾਇਆ ਗਿਆ ਹੈ ਕਿ ਕਿਸੇ ਵੀ ਸ਼ਿਕਾਇਤ ਨੂੰ ਉਦੋਂ ਹੀ ਬੰਦ ਕੀਤਾ ਜਾਵੇ ਜਦੋਂ ਉਹ ਅਸਲ ਵਿਚ ਠੀਕ ਕਰ ਦਿੱਤੀ ਹੋਵੇ | ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬਿਹਤਰ ਅੰਕੜੇ ਦਿਖਾਉਣ ਲਈ ਸ਼ਿਕਾਇਤ ਨੂੰ ਸਮੇਂ ਤੋਂ ਪਹਿਲਾਂ ਜਾਂ ਗਲਤ ਤਰੀਕੇ ਨਾਲ ਬੰਦ ਕਰਨ ਲਈ ਜਾਂ ਐਨ.ਸੀ.ਸੀ. ਅਮਲੇ 'ਤੇ ਦਬਾਅ ਨਾ ਪਾਉਣ ਦੀ ਗੱਲ ਆਖੀ ਗਈ ਹੈ | ਨਵੇਂ ਆਦੇਸ਼ਾਂ ਮੁਤਾਬਿਕ ਜੇਕਰ ਕੋਈ ਅਧਿਕਾਰੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਫ਼ਰਜ਼ੀ ਨਿਪਟਾਰਾ ਕਰਵਾਉਣ ਜਾਂ ਦੂਜਿਆਂ 'ਤੇ ਦਬਾਅ ਪਾਉਣ ਦਾ ਦੋਸ਼ੀ ਪਾਇਆ ਗਿਆ ਤਾਂ ਉਨ੍ਹਾਂ ਕਰਮਚਾਰੀਆਂ ਨੂੰ ਤੁਰੰਤ ਮੁਅੱਤਲ, ਨੌਕਰੀ ਤੋਂ ਬਰਖ਼ਾਸਤਗੀ ਵਰਗੀਆਂ ਗੰਭੀਰ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ | ਉਕਤ ਆਦੇਸ਼ਾਂ ਦੀ ਸਮੂਹ ਐਸ.ਸੀ., ਐਕਸੀਅਨ ਅਤੇ ਐਸ.ਡੀ.ਓ. ਨੂੰ ਸਖ਼ਤੀ ਨਾਲ ਪਾਲਣਾ ਕਰਨ ਲਈ ਵੀ ਕਿਹਾ ਗਿਆ ਹੈ |

ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਲੋਂ 26 ਨੂੰ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਮੁਲਤਵੀ ਅਗਲੀ ਖ਼ਬਰ ਪੰਜਾਬੀ ਗਾਇਕਾ ਨੂੰ ਦੋ ਗੋਲੀਆਂ ਮਾਰੀਆਂ ਗਈਆਂ-ਪੋਸਟਮਾਰਟਮ ਰਿਪੋਰਟ 'ਚ ਖੁਲਾਸਾ ਤਿੰਨ ਮੁਲਜ਼ਮ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।