11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪਾਕਿ ਨੇ ਤੇਲ ਅਤੇ ਗੈਸ ਉਤਪਾਦਨ 'ਚ ਹਾਸਿਲ ਕੀਤੀ ਵੱਡੀ ਸਫ਼ਲਤਾ

ਅਜੀਤ ਡੈਸਕ 18-04-2026
ਅੰਮਿ੍ਤਸਰ, 17 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਤੇਲ ਅਤੇ ਗੈਸ ਉਤਪਾਦਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ | ਜਾਣਕਾਰੀ ਅਨੁਸਾਰ ਪਾਕਿ ਨੇ ਆਪਣੇ ਸਭ ਤੋਂ ਵੱਡੇ ਤੇਲ ਖੂਹ ਤੋਂ ਵਪਾਰਕ ਉਤਪਾਦਨ ਸ਼ੁਰੂ ਕਰ ਦਿੱਤਾ ਹੈ | ਬਾਰਾਘਜ਼ਈ ਐਕਸ-01 ਖੂਹ ਤੋਂ ਈਾਧਨ ਲਈ ਵਿਦੇਸ਼ੀ ਸਰੋਤਾਂ 'ਤੇ ਪਾਕਿ ਦੀ ਨਿਰਭਰਤਾ ਘਟਾਉਣ ਅਤੇ ਇਸ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਦੀ ਉਮੀਦ ਹੈ | ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਪਾਕਿ ਦੀਆਂ ਉਮੀਦਾਂ ਪੂਰੀਆਂ ਹੁੰਦੀਆਂ ਹਨ ਤਾਂ 'ਕਾਲੇ ਸੋਨੇ' ਦਾ ਇਹ ਖਜ਼ਾਨਾ ਪਾਕਿਸਤਾਨ ਨੂੰ ਅਮੀਰ ਬਣਾ ਸਕਦਾ ਹੈ | ਇਹ ਸਮਾਂ ਪਾਕਿ ਲਈ ਮਹੱਤਵਪੂਰਨ ਹੈ, ਕਿਉਂਕਿ ਹੋਰਮੁਜ਼ ਜਲਡਮਰੂ 'ਚ ਰੁਕਾਵਟ ਨੇ ਦੁਨੀਆ ਭਰ ਵਿਚ ਊਰਜਾ ਸਪਲਾਈ 'ਚ ਵਿਘਨ ਪਾਇਆ ਹੈ | ਮੀਡੀਆ ਰਿਪੋਰਟਾਂ ਅਨੁਸਾਰ ਪਾਕਿ ਨੇ ਆਪਣੇ ਇਤਿਹਾਸ ਦੀ ਸਭ ਤੋਂ ਵੱਡੀ ਤੇਲ ਅਤੇ ਗੈਸ ਖੋਜ ਤੋਂ ਉਤਪਾਦਨ ਸ਼ੁਰੂ ਕੀਤਾ ਹੈ | ਪਾਕਿਸਤਾਨੀ ਸਰਕਾਰ ਨੂੰ ਉਮੀਦ ਹੈ ਕਿ ਬਾਰਾਘਜ਼ਈ ਐਕਸ-01 ਸਾਲਾਨਾ 32.9 ਕਰੋੜ ਡਾਲਰ ਵਿਦੇਸ਼ੀ ਮੁਦਰਾ ਬਚਾਅ ਸਕਦਾ ਹੈ, ਜਿਸ ਨਾਲ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿ ਨੂੰ ਮਹੱਤਵਪੂਰਨ ਰਾਹਤ ਮਿਲੇਗੀ | ਜਾਣਕਾਰੀ ਅਨੁਸਾਰ ਸੂਬਾ ਖੈਬਰ ਪਖਤੂਨਖਵਾ ਦੇ ਕੋਹਾਟ ਜ਼ਿਲ੍ਹੇ ਦੇ ਨਾਸ਼ਪਾ ਬਲਾਕ 'ਚ ਸਥਿਤ ਬਾਰਾਘਜ਼ਈ ਐਕਸ-01 ਖੂਹ ਵਰਤਮਾਨ 'ਚ ਪ੍ਰਤੀ ਦਿਨ ਲਗਭਗ 15,000 ਬੈਰਲ ਤੇਲ ਅਤੇ 4.5 ਕਰੋੜ ਸਟੈਂਡਰਡ ਕਿਊਬਿਕ ਫੁੱਟ ਗੈਸ ਪੈਦਾ ਕਰ ਰਿਹਾ ਹੈ | ਇਹ ਰੋਜ਼ਾਨਾ 15 ਮੀਟਿ੍ਕ ਟਨ ਤਰਲ ਪੈਟਰੋਲੀਅਮ ਗੈਸ (ਐੱਲ. ਪੀ. ਜੀ.) ਦਾ ਉਤਪਾਦਨ ਵੀ ਕਰਦਾ ਹੈ |
ਪਿਛਲੀ ਖ਼ਬਰ ਕਾਗਜ਼ੀ ਕਾਰਵਾਈ ਨਾਲ ਨਹੀਂ, ਸਗੋਂ ਪੁਲਿਸ ਵਲੋਂ ਰੋਕਦੇ ਹੀ ਮੰਨੀ ਜਾਵੇਗੀ ਗਿ੍ਫ਼ਤਾਰੀ-ਹਾਈ ਕੋਰਟ ਅਗਲੀ ਖ਼ਬਰ ਸਪੈਸ਼ਲ ਡੀ.ਜੀ.ਪੀ. ਰਾਏ ਵਲੋਂ ਪੀ.ਜੀ.ਡੀ. ਪੋਰਟਲ 'ਤੇ ਦਰਜ ਸ਼ਿਕਾਇਤਾਂ ਦੇ ਨਿਪਟਾਰੇ ਦਾ ਜਾਇਜ਼ਾ ਲੈਣ ਲਈ ਵਰਚੁਅਲ ਮੀਟਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।